ਤੁਸੀਂ ਪਿਆਰ ਮੁਹੱਬਤ ਦੇ ਕਿੱਸੇ ਤਾਂ ਬਹੁਤ ਸਾਰੇ ਸੁਣੇ ਹੋਣਗੇ ਪਰ ਪਿਆਰ ਦਾ ਇਕ ਅਜਿਹਾ ਕਿੱਸਾ ਤੁਸੀਂ ਸ਼ਾਇਦ ਹੀ ਦੇਖਿਆ ਹੋਵੇਗਾ। ਇਹ ਕਿੱਸਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ ਜਿੱਥੇ ਕਿ ਰਵੀ ਨਾਂ ਦਾ ਇਕ ਨੌਜਵਾਨ ਪਿਆਰ ਲਈ ਆਪਣਾ ਨਾਂ ਬਦਲਣ ਦੇ ਨਾਲ-ਨਾਲ ਲਿੰਗ ਵੀ ਬਦਲਵਾ ਕੇ ਰੀਆ ਜੱਟੀ ਬਣ ਗਿਆ ਪਰ ਉਸ ਨੇ ਇਹ ਸਭ ਜਿਸ ਪਿਆਰ ਲਈ ਕੀਤਾ, ਉਹ ਹੁਣ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਰਿਹਾ ਹੈ। ਇਸ ਲਈ ਰਵੀ ਉਰਫ ਰੀਆ ਜੱਟੀ ਨੇ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਹੈ। ਰਵੀ ਤੋਂ ਰੀਆ ਬਣਿਆ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਨੂੰ ਠੁਕਰਾਉਣ ਵਾਲਾ ਲੜਕਾ ਜਲੰਧਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਵਿਚ ਜੌਬ ਕਰਦੇ ਹੋਏ ਰਵੀ ਉਰਫ ਰੀਆਂ 3 ਸਾਲ ਪਹਿਲਾਂ ਜਲੰਧਰ ਦੇ ਅਰਜੁਨ ਦੇ ਸੰਪਰਕ ਵਿਚ ਆਇਆ। ਦੋਵਾਂ ਵਿਚ ਪਿਆਰ ਹੋ ਗਿਆ ਤੇ ਸਮਲਿੰਗੀ ਸਬੰਧ ਬਣ ਗਏ। ਇਸ ਤੋਂ ਬਾਅਦ ਰਵੀ ਲਿੰਗ ਬਦਲਵਾ ਕੇ ਅਰਜੁਨ ਲਈ ਰੀਆ ਬਣ ਗਿਆ ਤਾਂ ਕਿ ਅਰਜੁਨ ਤੇ ਸਮਾਜ ਨੂੰ ਉਸ ਤੋਂ ਕੋਈ ਦਿੱਕਤ ਨਾ ਹੋਵੇ ਪਰ ਹੁਣ ਅਰਜੁਨ ਰੀਆ ਨੂੰ ਅਪਨਾਉਣ ਲਈ ਤਿਆਰ ਨਹੀਂ ਹੈ।

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਰੀਆ ਨੇ ਦੱਸਿਆ ਕਿ ਉਸ ਦਾ ਇਹ ਨਾਂ ਵੀ ਅਰਜੁਨ ਵੱਲੋਂ ਰੱਖਿਆ ਗਿਆ ਸੀ ਤੇ ਅਸੀਂ ਦੋਵਾਂ ਨੇ ਤਿੰਨ ਸਾਲ ਪਹਿਲਾਂ ਵਿਆਹ ਵੀ ਕਰਵਾਇਆ ਸੀ। ਅਰਜੁਨ ਦੇ ਪਰਿਵਾਰ ਨੇ ਵੀ ਉਸ ਨੂੰ ਅਪਨਾ ਲਿਆ ਸੀ ਪਰ ਹੁਣ ਅਰਜੁਨ ਉਸ ਨੂੰ ਅਪਨਾਉਣ ਲਈ ਤਿਆਰ ਨਹੀਂ। ਰੀਆ ਨੇ ਅਰਜੁਨ ‘ਤੇ ਦੋਸ਼ ਲਗਾਏ ਕਨ ਕਿ ਉਹ ਉਸ ਨੂੰ ਕਿੰਨਰਾਂ ਕੋਲ ਛੱਡਣਾ ਚਾਹੁੰਦਾ ਹੈ।