ਮਸ਼ਹੂਰ ਪੰਜਾਬੀ ਗਾਇਕ ਗੁਰਲੇਜ ਅਖਤਰ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਵੀਡੀਓਜ਼ ,ਗੀਤ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਗੁਰਲੇਜ ਨੇ ਪਤੀ ਨਾਲ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਦੇ ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਵਿੱਚ ਉਹ ਆਪਣੇ ਪਤੀ ਕੁਲਵਿੰਦਰ ਕੈਲੀ ਨਾਲ ਖੂਬਸੂਰਤ ਅੰਦਾਜ਼ ਵਿੱਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਦਸ ਦੇਈਏ ਕਿ ਤਸਵੀਰ ਵਿੱਚ ਤੁਸੀਂ ਗਰਲੇਜ ਨੂੰ ਮਹਿਰੂਨ ਰੰਗ ਦੇ ਖੂਬਸੂਰਤ ਸੂਟ ਵਿੱਚ ਵੇਖ ਸਕਦੇ ਹੋ। ਇਸ ਦੇ ਨਾਲ ਉਸ ਦੇ ਪਤੀ ਨੇ ਬਲੈਕ ਬਲੇਜ਼ਰ ਅਤੇ ਬਲੈਕ ਪੈਂਟ ਤੇ ਮੈਚਿੰਗ ਬੂਟ ਪਾਏ ਹਨ। ਕੁਲਵਿੰਦਰ ਨੇ ਗੁਰਲੇਜ ਨਾਲ ਮੈਚਿੰਗ ਕਰਦਿਆਂ ਉਸ ਦੇ ਸੂਟ ਦੇ ਰੰਗ ਵਾਂਗ ਮਹਿਰੂਨ ਰੰਗ ਦੀ ਪੱਗ ਸਜਾਈ ਹੋਈ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ “ਬੈਟਰਹਾਲਫ” ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਤੀ ਨੂੰ ਟੈਗ ਵੀ ਕੀਤਾ ਹੈ।

ਫੈਨਜ਼ ਗੁਰਲੇਜ ਅਖਤਰ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਗੁਰਲੇਜ਼ ਦੀ ਇਸ ਪੋਸਟ ਉੱਤੇ ਹਾਰਟ ਈਮੋਜੀਸ ਬਣਾਏ ਹਨ ਤੇ ਕਮੈਂਟ ਕੀਤੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਲੇਜ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗੁਰਲੇਜ ਅਖਤਰ ਨੇ ਹਰ ਪੰਜਾਬੀ ਗਾਇਕ ਨਾਲ ਕੰਮ ਕੀਤਾ ਹੈ। ਗੁਰਲੇਜ ਅਖਤਰ ਨੇ ਨਿੱਕੀ ਉਮਰੇ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ। ਕਿਉਂਕਿ ਗੁਰਲੇਜ ਅਖਤਰ ਬਹੁਤ ਛੋਟੀ ਸੀ ਜਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ । ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ ।