ਸ਼ਹਿਨਾਜ਼ ਗਿੱਲ ਨੇ ਟਰੋਲ ਕਰਨ ਵਾਲਿਆਂ ਨੂੰ ਟਾਕ ਸ਼ੋਅ ਦੌਰਾਨ ਦਿੱਤਾ ਕਰਾਰਾ ਜਵਾਬ

ਬੇਹੱਦ ਘਟੀਆ ਹਰਕਤ – ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਖੁਸ਼ ਨਜ਼ਰ ਆਉਣ ਤੇ ਸ਼ਹਿਨਾਜ਼ ਗਿੱਲ ਨੂੰ ਕੀਤਾ ਗਿਆ ਟਰੋਲ

ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਬਿੱਗ ਬੌਸ ‘ਚ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਸ ਜੋੜੀ ਲਈ ਪ੍ਰਸ਼ੰਸਕਾਂ ਵੱਲੋਂ ਕਈ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਜੋੜੀ ਰੀਲ ਲਾਈਫ ਦੇ ਨਾਲ-ਨਾਲ ਰੀਅਲ ਲਾਈਫ ‘ਚ ਵੀ ਜੋੜੀ ਬਣੇਗੀ । ਪਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਵੱਖ ਹੋ ਗਈ । ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਸੀ।

ਪਰ ਉਸ ਨੇ ਹੌਲੀ ਹੌਲੀ ਆਪਣੇ ਆਪ ਨੂੰ ਸੰਭਾਲਿਆ ਅਤੇ ਮੁੜ ਤੋਂ ਉਸਦੀ ਜ਼ਿੰਦਗੀ ਪਟਰੀ ‘ਤੇ ਆਉਣੀ ਸ਼ੁਰੂ ਹੋ ਗਈ ਅਤੇ ਉਸ ਨੇ ਫਿਰ ਮੁਸਕਰਾਉਣਾ ਸ਼ੁਰੂ ਕੀਤਾ ਅਤੇ ਆਪਣੇ ਜ਼ਿੰਦਗੀ ‘ਚ ਅੱਗੇ ਵਧਣ ਲੱਗੀ ਪਰ ਕੁਝ ਲੋਕਾਂ ਨੂੰ ਇਹ ਸਭ ਰਾਸ ਨਹੀਂ ਆ ਰਿਹਾ । ਕੁਝ ਲੋਕ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਵੱਲੋਂ ਖੁਸ਼ ਨਜ਼ਰ ਆਉਣ ‘ਤੇ ਕਈ ਲੋਕਾਂ ਨੇ ਅਦਾਕਾਰਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਸਬੰਧੀ ਚੁੱਪ ਤੋੜੀ ਹੈ । ਦਰਅਸਲ ਸ਼ਹਿਨਾਜ਼ ਗਿੱਲ ਨੂੰ ਇੱਕ ਪਾਰਟੀ ‘ਚ ਡਾਂਸ ਕਰਦੇ ਵੇਖਿਆ ਗਿਆ ਸੀ।

ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਕਈ ਲੋਕਾਂ ਨੇ ਅਦਾਕਾਰਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਵਾਲ ਪੁੱਛਣ ਲੱਗੇ ਕਿ ਸਿਧਾਰਥ ਨੂੰ ਏਨੀਂ ਜਲਦੀ ਭੁੱਲ ਗਏ । ਜਿਸ ਦਾ ਜਵਾਬ ਅਦਾਕਾਰਾ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਇੱਕ ਸ਼ੋਅ ‘ਚ ਗੱਲਬਾਤ ਕਰਦੇ ਹੋਏ ਦਿੱਤਾ ਹੈ ।ਸ਼ਹਿਨਾਜ਼ ਨੇ ਕਿਹਾ, ‘ਜੇਕਰ ਮੈਨੂੰ ਹੱਸਣ ਦਾ ਮੌਕਾ ਮਿਲਿਆ ਤਾਂ ਮੈਂ ਹੱਸਾਂਗੀ, ਅਤੇ ਮੈਂ ਖੁਸ਼ ਹੋਵਾਂਗੀ। ਜੇ ਮੇਰਾ ਦੀਵਾਲੀ ਮਨਾਉਣ ਦਾ ਮਨ ਹੈ, ਤਾਂ ਮੈਂ ਮਨਾਵਾਂਗੀ। ਕਿਉਂਕਿ ਸਿਹਤਮੰਦ ਰਹਿਣ ਲਈ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ।