ਰੂਸ ਤੇ ਯੂਕ੍ਰੇਨ ਵਿਚਾਲੇ ਚੱਲਦੇ ਰਹੀ ਜੰਗ ਨੂੰ ਇਕ ਮਹੀਨਾ ਹੋਣ ਵਾਲਾ ਹੈ । ਲਗਾਤਾਰ ਜੰਗ ਚੱਲ ਰਹੀ ਹੈ । ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ । ਹੁਣ ਤਕ ਬਹੁਤ ਸਾਰੇ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਹਰ ਕਿਸੇ ਦੇ ਵੱਲੋਂ ਇਸ ਜੰਗ ਨੂੰ ਰੋਕਣ ਦੀ ਆਸ ਪ੍ਰਗਟਾਈ ਜਾ ਰਹੀ ਹੈ, ਪਰ ਜੰਗ ਲਗਾਤਾਰ ਵਧ ਰਹੀ ਹੈ । ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ । ਲਗਾਤਾਰ ਵੱਖ ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜੰਗ ਰੋਕਣ ਨੂੰ ਲੈ ਕੇ ਯੂਕਰੇਨ ਤੇ ਰੂਸ ਹੁਣ ਤੱਕ ਕਿਸੇ ਵੀ ਹਲ ਤਕ ਨਹੀਂ ਪਹੁੰਚ ਸਕੇ। ਚਾਰੇ ਪਾਸਿਓਂ ਦਬਾਅ ਲਗਾਤਾਰ ਵਧ ਰਿਹਾ ਹੈ ਤੇ ਏਸੀ ਦਬਾਬ ਕਾਰਨ ਹੁਣ ਰੂਸ ਵੱਲੋਂ ਪਰਮਾਣੂ ਹਮਲੇ ਦੀ ਧਮਕੀ ਹੋਰ ਜ਼ਿਆਦਾ ਤੇਜ਼ ਕਰ ਦਿੱਤੀ ਗਈ ਹੈ ।

ਬੀਤੇ ਚੌਵੀ ਘੰਟਿਆਂ ਵਿਚ ਰੂਸ ਦੇ ਵੱਲੋਂ ਦੋ ਵਾਰ ਯੂਕਰੇਨ ਉਪਰ ਪਰਮਾਣੂ ਹਮਲੇ ਕਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ । ਯੂਕਰੇਨ ਤੇ ਹਮਲਿਆਂ ਨੂੰ ਲੈ ਕੇ ਰੂਸ ਅਤੇ ਪੱਛਮੀ ਦੇਸ਼ ਲਗਾਤਾਰ ਦਬਾਅ ਬਣਾ ਰਹੇ ਹਨ । ਯੂਕਰੇਨ ਤੇ ਲਗਾਤਾਰ ਰੂਸ ਦੇ ਵੱਲੋਂ ਹਮਲੇ ਵੀ ਕੀਤੇ ਜਾ ਰਹੇ ਹਨ । ਜਿਸ ਕਾਰਨ ਹੁਣ ਯੂਕਰੇਨ ਵਿੱਚ ਹਾਲਾਤ ਲਗਾਤਾਰ ਖ਼ਰਾਬ ਹੋ ਰਹੇ ਹਨ। ਰੂਸ ਵੱਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਅੱਜ ਨਾਟੋ ਤੇ ਅਮਰੀਕਾ ਵਿਚਾਲੇ ਬੈਠਕ ਵੀ ਹੋਈ ਹੈ ਤੇ ਨਾਟੋ ਦੇ ਹਰ ਕਦਮ ਨਾਲ ਰੂਸ ਦੀ ਬੁਖਲਾਹਟ ਲਗਾਤਾਰ ਸਾਹਮਣੇ ਆ ਰਹੀ ਹੈ । ਯੂਕਰੇਨ ਦੇ ਪ੍ਰਮਾਣੂ ਹਮਲੇ ਦੀ ਤਾਜ਼ਾ ਧਮਕੀ ਅਮਰੀਕਾ ਦੇ ਵੱਲੋਂ ਰੂਸ ਦੇ ਉਪ ਰਾਜਦੂਤ ਦੇ ਵੱਲੋਂ ਆਈ ਹੈ ।

ਸੋ ਇਕ ਪਾਸੇ ਦੋਵੇਂ ਦੇਸ਼ ਲਗਾਤਾਰ ਇੱਕ ਦੂਜੇ ਉੱਪਰ ਹਮਲੇ ਕਰ ਰਹੇ ਹਨ, ਰੂਸ ਵੱਲੋਂ ਯੂਕਰੇਨ ਦੇ ਉੱਪਰ ਹੁਣ ਤਕ ਕਈ ਹਮਲੇ ਕੀਤੇ ਗਏ ਹਨ । ਜਿਸ ਦੇ ਚੱਲਦੇ ਯੂਕਰੇਨ ਦੇ ਵਿੱਚ ਹਾਲਾਤ ਇਸ ਸਮੇਂ ਬਹੁਤ ਖ਼ਰਾਬ ਹਨ । ਰੂਸ ਦੇ ਰਾਸ਼ਟਰਪਤੀ ਦੇ ਵੱਲੋਂ ਵੀ ਲਗਾਤਾਰ ਕਾਮਨਾ ਕੀਤੀ ਜਾ ਰਹੀ ਹੈ ਕਿ ਇਹ ਯੁੱਧ ਜਲਦ ਤੋਂ ਜਲਦ ਸ਼ਾਂਤ ਹੋਵੇ। ਉਨ੍ਹਾਂ ਦੇ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਹਨ ਪਰ ਜੰਗ ਥੰਮ੍ਹਣ ਦਾ ਨਾਂ ਨਹੀਂ ਲੈ ਰਹੀ ।

ਹੁਣ ਤਕ ਯੂਕਰੇਨ ਦੇ ਸਮਰਥਨ ਵਿੱਚ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਉਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ, ਪਰ ਇਹ ਜੰਗ ਲਗਾਤਾਰ ਵਧ ਰਹੀ ਹੈ ਤੇ ਇਸੇ ਵਿਚਾਲੇ ਹੁਣ ਕ੍ਰੇਮਲਿਨ ਦੇ ਬੁਲਾਰੇ ਦਮਿਤ੍ਰੀ ਪੇਸਕੋਵ ਨੇ ਕਿਹਾ ਹੈ ਕਿ ਜੇ ਨਾਟੋ ਰੂਸ ਨੂੰ ਉਕਸਾਏਗਾ ਤਾਂ ਸਾਡੇ ਕੋਲ ਪਰਮਾਣੂ ਹਥਿਆਰਾਂ ਨੂੰ ਵਰਤਣ ਦਾ ਅਧਿਕਾਰ ਹੈ। ਜਿਸ ਦੇ ਚਲਦੇ ਹੁਣ ਲਗਾਤਾਰ ਕਿਆਸਰਾਈਆਂ ਵਧ ਗਈਆਂ ਹਨ ਸ਼ਾਇਦ ਇਹ ਜੰਗ ਹੁਣ ਖਤਰਨਾਕ ਰੂਪ ਧਾਰ ਸਕਦੀ ਹੈ ।