ਕਮਾਲ ਰਾਸ਼ਿਦ ਖਾਨ, ਜਿਨ੍ਹਾਂ ਨੂੰ ਕੇ. ਆਰ. ਕੇ. ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸਟਾਰਸ ਦੇ ਪਿੱਛੇ ਪੈ ਰਹਿੰਦੇ ਹਨ। ਪਿਛਲੇ ਵਾਰ ਉਸ ਨੇ ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਨਾਲ ਪੰਗਾ ਲਿਆ ਸੀ ਅਤੇ ਉਸ ਤੋਂ ਬਾਅਦ ਮੀਕਾ ਸਿੰਘ ਨਾਲ ਵੀ ਉਸ ਦੀ ਵਿਵਾਦ ਕਾਫ਼ੀ ਵਧ ਗਿਆ ਸੀ। ਹੁਣ ਕੇ. ਆਰ. ਕੇ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਘੇਰਿਆ ਹੈ। ਦੱਸ ਦਈਏ ਕਿ ਇਨ੍ਹੀਂ ਦਿਨੀਂ ਕੇ. ਆਰ. ਕੇ. ਦੇ ਨਿਸ਼ਾਨੇ ‘ਤੇ ਕੰਗਨਾ ਰਨੌਤ ਹੈ। ਕੇ. ਆਰ. ਕੇ. ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਕੇ. ਆਰ. ਕੇ. ਨੇ ਦਾਅਵਾ ਕੀਤਾ ਹੈ ਕਿ ਕੰਗਨਾ ਰਣੌਤ ਨੇ ਕਰਨ ਜੌਹਰ ‘ਤੇ ਹਮਲਾ ਕਰਨ ਲਈ ਕਿਹਾ ਹੈ।

ਦੇਸ਼ਦ੍ਰੋਹੀ ਅਦਾਕਾਰ ਕੇ. ਆਰ. ਕੇ. ਆਪਣੇ ਟਵਿੱਟਰ ਅਕਾਊਂਟ ਦਾ ਇਸਤੇਮਾਲ ਬਾਲੀਵੁੱਡ ਹਸਤੀਆਂ ‘ਤੇ ਵਿਅੰਗ ਕਰਨ ਲਈ ਕਰਦਾ ਹੈ। ਨਵੀਂ ਪੋਸਟ ‘ਚ ਕੇ. ਆਰ. ਕੇ. ਕੰਗਨਾ ਰਣੌਤ ਨੂੰ ਆਪਣੀ ਦੀਦੀ ਕਹਿੰਦੇ ਹੋਏ ਉਸ ਨੂੰ ਪਖੰਡੀ ਦੱਸ ਰਿਹਾ ਹੈ। ਉਨ੍ਹਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੰਗਨਾ ਰਣੌਤ ਆਪਣੀ ਨਵੀਂ ਫਿਲਮ ‘ਥਲਾਇਵੀ’ ਲਈ ‘ਦੇਸ਼ਭਗਤੀ’ ਕਾਰਡ ਖੇਡ ਰਹੀ ਹੈ। ਇਸ ਤੋਂ ਬਾਅਦ ਕੇ. ਆਰ. ਕੇ. ਨੇ ਹੁਣ ਖ਼ੁਲਾਸਾ ਕੀਤਾ ਹੈ ਕਿ ਕੰਗਨਾ ਨੇ ਉਸ ਨੂੰ ਕਰਨ ਜੌਹਰ ਬਾਰੇ ਜਨਤਕ ਤੌਰ ‘ਤੇ ਬੋਲਣ ਲਈ ਕਹਿ ਰਹੀ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਕੋਲ ਇਸ ਗੱਲਬਾਤ ਦੇ ਪੁਖਤਾ ਸਬੂਤ ਵੀ ਹਨ। ਉਸ ਕੋਲ ਸਾਰੇ ਐੱਸ. ਐੱਮ. ਐੱਸ. ਹਨ ਪਰ ਇਸ ਨੂੰ ਜਨਤਕ ਕਰਨ ਤੋਂ ਗੁਰੇਜ਼ ਕੀਤਾ।

ਕਮਾਲ ਰਾਸ਼ਿਦ ਖ਼ਾਨ ਨੇ ਲਿਖਿਆ, ”ਅੱਜ ਤੱਕ ਕਿਸੇ ਵੀ ਫ਼ਿਲਮ ਵਾਲੇ ਨੇ ਮੈਨੂੰ ਕੰਗਨਾ ਰਣੌਤ ਤੋਂ ਇਲਾਵਾ ਕਿਸੇ ਹੋਰ ਫ਼ਿਲਮ ਵਾਲੇ ਬਾਰੇ ਬੁਰਾ ਕਹਿਣ ਲਈ ਨਹੀਂ ਕਿਹਾ, ਜਿਨ੍ਹਾਂ ਨੇ ਮੈਨੂੰ ਕਰਨ ਜੌਹਰ ਬਾਰੇ ਬਹੁਤ ਸਾਰੀਆਂ ਗੱਲਾਂ ਖ਼ਰਾਬ ਆਖਣ ਲਈ ਕਿਹਾ। ਮੇਰੇ ਕੋਲ ਸਬੂਤ ਤੌਰ ‘ਤੇ ਸਾਰੇ ਮੈਸੇਜ ਹਨ ਪਰ ਮੈਂ ਉਸ ਚੈਟ ਨੂੰ ਜਨਤਕ ਨਹੀਂ ਕਰਾਂਗਾ। ਮੈਂ ਅੱਜ ਤੱਕ ਕਦੇ ਕਿਸੇ ਦੀ ਚੈਟ ਦਾ ਖ਼ੁਲਾਸਾ ਨਹੀਂ ਕੀਤਾ ਅਤੇ ਭਵਿੱਖ ‘ਚ ਵੀ ਕਦੇ ਅਜਿਹਾ ਨਹੀਂ ਕਰਾਂਗਾ।”