ਸੰਜੇ ਕਪੂਰ ਤੇ ਮਹੀਪ ਕਪੂਰ ਦੀ ਧੀ ਸ਼ਨਾਇਆ ਕਪੂਰ ਬਾਲੀਵੁੱਡ ’ਚ ਡੈਬਿਊ ਕਰਨ ਤੋਂ ਪਹਿਲਾਂ ਹੀ ਸੈਲੇਬ੍ਰਿਟੀ ਬਣ ਚੁੱਕੀ ਹੈ। ਉਸ ਦੀ ਪ੍ਰਸਿੱਧੀ ਹੀ ਹੈ ਕਿ ਉਹ ਕਈ ਵੱਡੇ ਪ੍ਰੋਡਕਟਸ ਨੂੰ ਐਂਡੋਰਸ ਕਰਦੀ ਹੈ। ਬਾਲੀਵੁੱਡ ’ਚ ਜਿਥੇ ਅਦਾਕਾਰਾਂ ਸਾਲਾਂ ਤਕ ਇੰਡਸਟਰੀ ’ਚ ਕੰਮ ਕਰਦੀਆਂ ਹਨ, ਫਿਰ ਜਾ ਕੇ ਖ਼ੁਦ ਦੀ ਕਾਰ ਜਾਂ ਦੂਜੀਆਂ ਲਗਜ਼ਰੀ ਚੀਜ਼ਾਂ ਖਰੀਦ ਪਾਉਂਦੇ ਹਨ, ਉਥੇ ਸ਼ਨਾਇਆ ਨੇ ਡੈਬਿਊ ਤੋਂ ਪਹਿਲਾਂ ਹੀ ਇਕ ਲਗਜ਼ਰੀ ਗੱਡੀ ਖਰੀਦ ਲਈ ਹੈ।

ਉਸ ਨੇ ਔਡੀ ਕਿਊ 7 ਆਪਣੇ ਨਾਂ ਕੀਤੀ ਹੈ। ਉਸ ਦੇ ਨਾਲ ਉਸ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਔਡੀ ਦੇ ਮੁੰਬਈ ਵੈਸਟ ਇੰਸਟਾਗ੍ਰਾਮ ਪੋਜ਼ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਸ਼ਨਾਇਆ ਨੇ ਵ੍ਹਾਈਟ ਕ੍ਰਾਪ ਟਾਪ ਤੇ ਜੌਗਰਸ ਪਹਿਨੇ ਹਨ। ਤਸਵੀਰਾਂ ਨਾਲ ਕੈਪਸ਼ਨ ’ਚ ਲਿਖਿਆ ਹੈ, ‘ਸੁਪਰਸਟਾਰ ਸੰਜੇ ਕਪੂਰ ਦੀ ਗਲੈਮਰੈੱਸ ਤੇ ਚਾਰਮਿੰਗ ਧੀ ਸ਼ਨਾਇਆ ਕਪੂਰ, ਹੁਣ ਸਾਡੇ ਔਡੀ ਕਿਊ 7 ਦੀ ਮਾਲਕਣ ਹੈ।’ਔਡੀ ਕਿਊ 7 2022 ਵਰਜ਼ਨ ਦੋ ਵੈਰੀਐਂਟਸ ’ਚ ਆਉਂਦੀ ਹੈ। ਪ੍ਰੀਮੀਅਮ ਪਲੱਸ ਦੀ ਕੀਮਤ 80 ਲੱਖ ਰੁਪਏ ਹੈ ਤੇ ਟੈਕਨਾਲੋਜੀ ਦੀ ਕੀਮਤ 88 ਲੱਖ ਰੁਪਏ ਹੈ। ਸ਼ਨਾਇਆ ਨੇ ਕਾਰ ਲਈ ਜਿੰਨੀ ਕੀਮਤ ਚੁਕਾਈ ਹੈ, ਉਨੇ ’ਚ ਪੰਜਾਬ, ਦਿੱਲੀ, ਕੋਲਕਾਤਾ, ਚੇਨਈ ਸਮੇਤ ਦੂਜੇ ਕਈ ਵੱਡੇ ਸ਼ਹਿਰਾਂ ’ਚ ਆਲੀਸ਼ਾਨ ਘਰ ਖਰੀਦ ਸਕਦੇ ਹੋ।