ਭਾਰਤ ਵਿੱਚ ਜਿਨਸੀ ਹਿੰਸਾ ਅਤੇ ਬਲਾਤਕਾਰ ਦੇ ਮਾਮਲੇ 2012 ਤੋਂ ਹੀ ਚਰਚਾ ਵਿੱਚ ਜਦੋਂ ਇੱਕ 23 ਸਾਲਾ ਮੈਡੀਕਲ ਦੀ ਵਿਦਿਆਰਥਣ ਨਾਲ ਚਲਦੀ ਬੱਸ ਵਿੱਚ ਸਾਮੂਹਿਕ ਬਲਾਤਕਾਰ ਹੋਇਆ ਸੀ।

ਉਸ ਦੇ ਕੁਝ ਦਿਨ ਬਾਅਦ ਹਮਲੇ ਦੌਰਾਨ ਲੱਗੀਆਂ ਸੱਟਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ ਸੀ। ਦੋਸ਼ੀਆਂ ਵਿੱਚੋਂ ਚਾਰਾਂ ਨੂੰ ਮਾਰਚ 2020 ਵਿੱਚ ਫ਼ਾਂਸੀ ਦੇ ਦਿੱਤੀ ਗਈਜਿਨਸੀ ਅਪਰਾਧਾਂ ਦੀ ਵੱਧਦੀ ਪੜਤਾਲ ਦੇ ਬਾਵਜੂਦ, ਹਮਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ।

ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਮੁਤਾਬਕ, ਭਾਰਤ ਵਿੱਚ ਸਾਲ 2018 ਵਿੱਚ ਪੁਲਿਸ ਨੇ ਬਲਾਤਕਾਰ ਦੇ 33,977 ਮਾਮਲੇ ਦਰਜ ਕੀਤੇ, ਜਿਸ ਦਾ ਮਤਲਬ ਹੈ ਦੇਸ ਵਿੱਚ ਹਰ 15 ਮਿੰਟਾਂ ਬਾਅਦ ਇੱਕ ਬਲਾਤਕਾਰ ਦੀ ਘਟਨਾ ਵਾਪਰਦੀ ਹੈ।

ਪਰ ਮੁਹਿੰਮਕਰਤਾ ਕਹਿੰਦੇ ਹਨ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੈ ਕਿਉਂਕਿ ਬਹੁਤ ਸਾਰੇ ਮਾਮਲੇ ਦਰਜ ਹੀ ਨਹੀਂ ਹੁੰਦੇ।

ਦਾਦਾ, ਪਿਉ ਤੇ ਭਰਾ ਬਣੇ ਬਲਾਤਕਾਰੀ, ਪੁਲਿਸ ਵੱਲੋਂ ਤਲਾਸ਼ ਤੇਜ਼, 11 ਸਾਲਾ ਮਾਸੂਮ ਨੇ ਸਕੂਲ ‘ਚ ਦੱਸੀ 5 ਸਾਲਾਂ ਦੀ ਹੱਡਬੀਤੀ
ਘਟਨਾ ਉਦੋਂ ਸਾਹਮਣੇ ਆਈ ਜਦੋਂ ਲੜਕੀ ਨੇ ਆਪਣੇ ਸਕੂਲ ਵਿੱਚ ‘ਗੁੱਡ ਟੱਚ ਅਤੇ ਬੈਡ ਟਚ’ ਸੈਸ਼ਨ ਦੌਰਾਨ ਆਪਣੀ ਆਪਬੀਤੀ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਸ ਸਭ ਦਾ ਸਾਹਮਣਾ ਕਰ ਰਹੀ ਸੀ।ਪੁਣੇ: ਮਹਾਰਾਸ਼ਟਰ ‘ਚ ਪੁਣੇ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਕ ਨਾਬਾਲਗ ਲੜਕੀ ਨਾਲ ਉਸ ਦੇ ਕਿਸ਼ੋਰ ਭਰਾ ਅਤੇ ਪਿਤਾ ਨੇ ਵੱਖ-ਵੱਖ ਸਮੇਂ ‘ਤੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ, ਜਦਕਿ ਉਸ ਦੇ ਦਾਦਾ ਅਤੇ ਦੂਰ ਦੇ ਰਿਸ਼ਤੇਦਾਰ ਉਸ ਨਾਲਬਲਾਤਕਾਰ ਕਰਦੇ ਸਨ। ਪੁਲੀਸ ਅਨੁਸਾਰ ਇਹ ਅਪਰਾਧ ਕਥਿਤ ਤੌਰ ’ਤੇ ਪਿਛਲੇ ਪੰਜ ਸਾਲਾਂ ਦੌਰਾਨ ਹੋਏ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਲਈ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪੁਣੇ ਸ਼ਹਿਰ ਦੇ ਬੰਦ ਗਾਰਡਨ ਥਾਣੇ ਵਿੱਚ ਇੱਕ 11 ਸਾਲਾ ਲੜਕੀ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਅਤੇ ਉਸ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਪੁਣੇ ‘ਚ ਰਹਿ ਰਿਹਾ ਹੈ। ਪੁਲਿਸ ਇੰਸਪੈਕਟਰ (ਅਪਰਾਧ) ਅਸ਼ਵਨੀ ਸਤਪੁਤੇ ਨੇ ਕਿਹਾ, “ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਲੜਕੀ ਨੇ ਆਪਣੇ ਸਕੂਲ ਵਿੱਚ ‘ਗੁੱਡ ਟੱਚ ਅਤੇ ਬੈਡ ਟਚ’ ਸੈਸ਼ਨ ਦੌਰਾਨ ਆਪਣੀ ਔਖ ਸਾਂਝੀ ਕੀਤੀ। ਉਹ ਪਿਛਲੇ ਪੰਜ ਸਾਲਾਂ ਤੋਂ ਇਸ ਸਭ ਦਾ ਸਾਹਮਣਾ ਕਰ ਰਹੀ ਸੀ।”ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਉਸਦੇ ਭਰਾ ਅਤੇ ਪਿਤਾ ਵਿਰੁੱਧ ਆਈਪੀਸੀ ਦੀ ਧਾਰਾ 376 ਤਹਿਤ, ਜਦੋਂ ਕਿ ਪੀੜਤਾ ਦੇ ਰਿਸ਼ਤੇਦਾਰ ਅਤੇ ਉਸਦੇ ਦਾਦੇ ਵਿਰੁੱਧ ਧਾਰਾ 354 ਤਹਿਤ ਮਾਮਲਾ ਦਰਜ ਕੀਤਾ।ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ, ਸਤਪੁਤੇ ਨੇ ਕਿਹਾ ਕਿ ਪਿਤਾ ਨੇ 2017 ਵਿੱਚ ਆਪਣੀ ਧੀ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਦੋਂ ਉਹ ਬਿਹਾਰ ਵਿੱਚ ਰਹਿ ਰਹੇ ਸਨ। ਉਨ੍ਹਾਂ ਕਿਹਾ, ”ਲੜਕੀ ਦੇ ਵੱਡੇ ਭਰਾ ਨੇ ਨਵੰਬਰ 2020 ਦੇ ਆਸ-ਪਾਸ ਉਸ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਉਸਦਾ ਦਾਦਾ ਅਤੇ ਦੂਰ ਦਾ ਰਿਸ਼ਤੇਦਾਰ ਉਸਨੂੰ ਗਲਤ ਤਰੀਕੇ ਨਾਲ ਛੂਹਿਆ ਕਰਦੇ ਸਨ।”

ਸੱਤਪੁਤੇ ਨੇ ਕਿਹਾ ਕਿ ਕਿਉਂਕਿ ਸਾਰੀਆਂ ਘਟਨਾਵਾਂ ਵੱਖ-ਵੱਖ ਸਮੇਂ ‘ਤੇ ਹੋਈਆਂ ਹਨ ਅਤੇ ਦੋਸ਼ੀ ਇਕ-ਦੂਜੇ ਦੀਆਂ ਹਰਕਤਾਂ ਤੋਂ ਜਾਣੂ ਨਹੀਂ ਸਨ, ਇਸ ਲਈ ਇਹ ਸਮੂਹਿਕ ਬਲਾਤਕਾਰ ਦਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਜਾਣਗੀਆਂ।