ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਬੀਤੇ ਦਿਨੀਂ ਸਹੁੰ ਚੁੱਕ ਲਈ ਹੈ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਉਨ੍ਹਾਂ ਦੀ ਧੀ ਤੇ ਪੁੱਤਰ ਵੀ ਖ਼ਾਸ ਤੌਰ ’ਤੇ ਸ਼ਾਮਲ ਹੋਏ।

ਉਥੇ ਹੁਣ ਭਗੰਵਤ ਮਾਨ ਦੀ ਧੀ ਸੀਰਤ ਤੇ ਪੁੱਤਰ ਦਿਲਸ਼ਾਨ ਅਦਾਕਾਰ ਕਰਮਜੀਤ ਅਨਮੋਲ ਦੇ ਘਰ ਪਹੁੰਚੇ। ਇਸ ਮੌਕੇ ਕਰਮਜੀਤ ਅਨਮੋਲ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸੀਰਤ ਤੇ ਦਿਲਸ਼ਾਨ ਕੇਕ ਕੱਟਦੇ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਵੀਡੀਓ ਤੋਂ ਇਲਾਵਾ ਕਰਮਜੀਤ ਅਨਮੋਲ ਨੇ ਇਕ ਤਸਵੀਰ ਵੀ ਸੀਰਤ ਤੇ ਦਿਲਸ਼ਾਨ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਕਰਮਜੀਤ ਅਨਮੋਲ ਲਿਖਦੇ ਹਨ, ‘ਅੱਜ ਵੱਡੇ ਵੀਰ ਭਗਵੰਤ ਮਾਨ ਦੇ ਬੱਚੇ ਸੀਰਤ ਕੌਰ ਮਾਨ ਤੇ ਦਿਲਸ਼ਾਨ ਸਿੰਘ ਮਾਨ ਘਰ ਆਏ ਬਹੁਤ ਖ਼ੁਸ਼ੀ ਹੋਈ। ਬਹੁਤ ਸਾਰਾ ਪਿਆਰ ਬੱਚਿਓ।’

ਕਰਮਜੀਤ ਅਨਮੋਲ ਕੱਲ ਖਟਕੜ ਕਲਾਂ ’ਚ ਹੋਏ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਵੀ ਸ਼ਾਮਲ ਹੋਏ ਸਨ। ਕਰਮਜੀਤ ਅਨਮੋਲ ਨੇ ਇਸ ਸਬੰਧੀ ਇਕ ਵੀਡੀਓ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਉਥੇ ਹੋਰ ਵੀ ਅਨੇਕਾਂ ਕਲਾਕਾਰਾਂ ਇਸ ਸਹੁੰ ਚੁੱਕ ਸਮਾਗਮ ’ਚ ਨਜ਼ਰ ਆਏ।