ਭਗਵੰਤ ਮਾਨ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਕਈ ਸਿਤਾਰੇ ਵੀ ਸ਼ਮੂਲੀਅਤ ਕਰ ਰਹੇ ਹਨ। ਇਸੇ ਸਿਲਸਿਲੇ ’ਚ ਗੁਰਦਾਸ ਮਾਨ ਵੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਪੁੱਜੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਹੋਣਾ ਕਿ ਉਹ ਇਸ ਪਲ ਨੂੰ ਲੈ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਹਨ। ਉਹ ਅੱਜ ਬਹੁਤ ਖ਼ੁਸ਼ ਹਨ ਤੇ ਉਮੀਦ ਕਰਦੇ ਹਨ ਕਿ ਪੰਜਾਬ ਵੀ ਖ਼ੁਸ਼ ਤੇ ਖ਼ੁਸ਼ਹਾਲ ਹੋਵੇ।

ਗੁਰਦਾਸ ਮਾਨ ਨੇ ਕਿਹਾ, ‘ਮੈਂ ਭਗੰਵਤ ਤੇ ਉਨ੍ਹਾਂ ਦੀ ਸਰਕਾਰ ਤੋਂ ਉਮੀਦ ਰੱਖਦਾ ਕਿ ਉਹ ਪੰਜਾਬ ਦਾ ਬੇੜਾ ਪਾਰ ਕਰਨਗੇ। ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਗੇ, ਡਰ, ਭੈਅ, ਵਹਿਮ-ਭਰਮ ਤੋਂ ਮੁਕਤ ਕਰਨਗੇ। ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਗੱਲ ਕਰਨਗੇ, ਸਭ ਦੀ ਗੱਲ ਕਰਨਗੇ ਕਿਉਂਕਿ ਉਹ ਆਮ ਆਦਮੀ ਪਾਰਟੀ ਹੈ।’

ਗੁਰਦਾਸ ਮਾਨ ਨੇ ਅਖੀਰ ’ਚ ਕਿਹਾ, ‘ਮੈਂ ਦੇਖਿਆ ਹੈ, ਉਨ੍ਹਾਂ ਦੇ ਲੀਡਰਾਂ ਨੂੰ, ਜੋ ਜਿੱਤ ਕੇ ਆਏ ਹਨ। ਇੰਨੇ ਸਾਦਗੀ ਤੇ ਨਿਮਰਤਾ ਵਾਲੇ ਲੋਕ ਹਨ। ਆਪਣੇ ਵੋਟਰਾਂ ਦਾ ਇੰਨਾ ਹੱਥ ਜੋੜ ਕੇ ਤੇ ਪ੍ਰਣਾਮ ਕਰਕੇ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ। ਉਮੀਦ ਹੈ ਕਿ ਲੋਕਾਂ ਦੇ ਮਸਲੇ ਵੀ ਉਹ ਇੰਝ ਹੀ ਹੱਲ ਕਰਨ