ਜਲੰਧਰ ਦੇ ਥਾਣਾ ਰਾਮਾਮੰਡੀ ਦੇ ਅਧੀਨ ਆਉਂਦੇ ਅਜੀਤ ਵਿਹਾਰ ’ਚ ਇਲਾਕਾ ਵਾਸੀਆਂ ਨੇ ਰੰਗਰਲੀਆਂ ਮਨਾਉਂਦੇ ਦੋ ਲੜਕੇ ਅਤੇ ਦੋ ਕੁੜੀਆਂ ਨੂੰ ਕਾਬੂ ਕੀਤਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਇਸ ਗੈਸਟ ਹਾਊਸ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸੇ ਦੇ ਚਲਦਿਆਂ ਅੱਜ ਇਥੋਂ ਦੋ ਮੁੰਡੇ ਅਤੇ ਦੋ ਕੁੜੀਆਂ ਨੂੰ ਫੜਿਆ ਹੈ, ਜਿਸ ਦੇ ਤੁਰੰਤ ਬਾਅਦ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਤਿੰਨ ਘੰਟਿਆਂ ਦੇ ਬਾਅਦ ਦੁਪਹਿਰ ਕਰੀਬ ਇਕ ਵਜੇ ਪੁਲਸ ਇਥੇ ਪਹੁੰਚੀ।

ਮੌਕੇ ’ਤੇ ਮੌਜੂਦ ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਗੈਸਟ ਹਾਊਸ ’ਚ ਪਹਿਲਾਂ ਵੀ ਰੇਡ ਕਰਵਾਈ ਗਈ ਸੀ। ਉਸ ਸਮੇਂ ਵੀ ਇਥੋਂ ਮੁੰਡੇ ਅਤੇ ਕੁੜੀਆਂ ਮਿਲੇ ਸਨ, ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ ਸੀ ਪਰ ਉਸ ਦੇ ਬਾਅਦ ਵੀ ਇਥੇ ਇਹ ਕੰਮ ਚੱਲਦਾ ਗਿਆ। ਅੱਜ ਫਿਰ ਤੋਂ ਸਵੇਰੇ ਇਥੇ ਦੋ ਮੁੰਡੇ ਅਤੇ ਦੋ ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ’ਚ ਫੜਿਆ ਗਿਆ, ਜਿਨ੍ਹਾਂ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ ਹੈ। ਇਹ ਜੋ ਗੈਸਟ ਹਾਊਸ ਹੈ, ਉਹ ਕਿਸੇ ਬਿ੍ਰਗੇਡੀਅਰ ਦਾ ਹੈ ਅਤੇ ਇਥੇ ਹੁਣ ਸਿਰਫ਼ ਇਕ ਹੀ ਲੜਕਾ ਸੀ ਅਤੇ ਨਾ ਉਸ ਦਾ ਮਾਲਕ ਅਤੇ ਨਾ ਹੀ ਕੋਈ ਮੈਨੇਜਰ ਹੈ।

ਉਥੇ ਹੀ ਦੂਜੇ ਪਾਸੇ ਥਾਣਾ ਰਾਮਾਮੰਡੀ ਦੇ ਸਬ ਇੰਸਪੈਕਟਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਜਦੋਂ ਉਹ ਮੌਕੇ ’ਤੇ ਇਥੇ ਪਹੁੰਚੇ ਤਾਂ ਦੋ ਕੁੜੀਆਂ ਅਤੇ ਦੋ ਮੁੰਡਿਆਂ ਨੂੰ ਫੜ ਲਿਆ ਗਿਆ। ਇਸ ਦੇ ਨਾਲ ਹੀ ਇਕ ਹੋਰ ਮੁੰਡਾ ਜੋ ਇਥੇ ਕੰਮ ਕਰਦਾ ਹੈ, ਉਸ ਨੂੰ ਪੁੱਛਗਿੱਛ ਲਈ ਨਾਲ ਲਿਜਾਇਆ ਗਿਆ ਹੈ। ਜਾਂਚ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇਗੀ। ਜਦੋਂ ਪੁਲਸ ਨੂੰ ਦੇਰੀ ਨਾਲ ਪੁੱਜਣ ਦਾ ਕਾਰਨ ਪੁੱਛਿਆ ਗਿਆ ਤਾਂ ਇੰਸਪੈਕਟਰ ਨੇ ਕਿਹਾ ਕਿ ਸ਼ਹਿਰ ’ਚ ਕਿਤੇ ਹੋਰ ਜਗ੍ਹਾ ਪੁਲਸ ਦੀ ਡਿਊਟੀ ਲੱਗੀ ਹੋਈ ਸੀ, ਜਿਸ ਦੇ ਕਾਰਨ ਥੋੜ੍ਹੀ ਦੇਰੀ ਹੋਈ।