ਬਾਲੀਵੁੱਡ ਦੇ ਕਿੰਗ ਸ਼ਾਹਰੁਖ਼ ਖ਼ਾਨ ਤੇ ਗੌਰੀ ਖ਼ਾਨ ਦੀ ਜੋੜੀ ਇੰਡਸਟਰੀ ਦੀਆਂ ਸਭ ਤੋਂ ਚਰਚਿਤ ਜੋੜੀਆਂ ’ਚੋਂ ਇਕ ਹੈ। ਸ਼ਾਹਰੁਖ਼ ਖ਼ਾਨ ਤੇ ਗੌਰੀ ਦਾ ਵਿਆਹ ਸਾਲ 1991 ’ਚ ਹੋਇਆ ਸੀ ਤੇ ਲੰਘਦੇ ਸਮੇਂ ਦੇ ਨਾਲ ਇਨ੍ਹਾਂ ਦੀ ਬਾਂਡਿੰਗ ਵੀ ਕਮਾਲ ਦੀ ਹੁੰਦੀ ਗਈ।

ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਸ਼ਾਹਰੁਖ਼ ਤੇ ਗੌਰੀ ਦੀ ਜ਼ਿੰਦਗੀ ’ਚ ਇਕ ਸਮਾਂ ਅਜਿਹਾ ਆਇਆ ਸੀ, ਜਦੋਂ ਕੁਝ ਸਮੇਂ ਲਈ ਇਨ੍ਹਾਂ ਵਿਚਾਲੇ ਦੂਰੀਆਂ ਬਣ ਗਈਆਂ ਸਨ। ਜੀ ਹਾਂ, ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਿਲੇਸ਼ਨ ਦੇ ਸ਼ੁਰੂਆਤੀ ਦੌਰ ’ਚ ਹੀ ਅਜਿਹਾ ਕੁਝ ਹੋਇਆ ਸੀ, ਜਿਸ ਦੇ ਚਲਦਿਆਂ ਸ਼ਾਹਰੁਖ਼ ਤੇ ਗੌਰੀ ਇਕ-ਦੂਜੇ ਤੋਂ ਵੱਖ ਹੋ ਗਏ ਸਨ।

ਗੌਰੀ ਮੁਤਾਬਕ ਇਹ ਗੱਲ ਉਦੋਂ ਦੀ ਹੈ, ਜਦੋਂ ਉਹ ਤੇ ਸ਼ਾਹਰੁਖ਼ ਕਾਫੀ ਜਵਾਨ ਸਨ ਤੇ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸਨ। ਗੌਰੀ ਕਹਿੰਦੀ ਹੈ ਕਿ ਉਨ੍ਹਾਂ ਨੇ ਸ਼ਾਹਰੁਖ਼ ਨਾਲ ਆਪਣੇ ਰਿਲੇਸ਼ਨਸ਼ਿਪ ਤੋਂ ਕੁਝ ਸਮੇਂ ਲਈ ਬ੍ਰੇਕ ਲਈ ਸੀ। ਇਸ ਦਾ ਕਾਰਨ ਦੱਸਦਿਆਂ ਗੌਰੀ ਕਹਿੰਦੀ ਹੈ ਕਿ ਸ਼ਾਹਰੁਖ਼ ਉਨ੍ਹਾਂ ਨੂੰ ਲੈ ਕੇ ਕਾਫੀ ਪੋਜ਼ੈਸਿਵ ਸਨ ਤੇ ਇਹ ਗੱਲ ਉਨ੍ਹਾਂ ਨੂੰ ਕਈ ਵਾਰ ਪ੍ਰੇਸ਼ਾਨ ਕਰ ਦਿੰਦੀ ਸੀ।

ਗੌਰੀ ਮੁਤਾਬਕ ਉਸ ਨੂੰ ਆਪਣੀ ਸਪੇਸ ਚਾਹੀਦੀ ਸੀ ਤੇ ਇਹੀ ਕਾਰਨ ਸੀ ਕਿ ਰਿਸ਼ਤੇ ਦੀ ਸ਼ੁਰੂਆਤ ’ਚ ਹੀ ਉਹ ਕੁਝ ਸਮੇਂ ਲਈ ਕਿੰਗ ਖ਼ਾਨ ਤੋਂ ਦੂਰ ਚਲੀ ਗਈ ਸੀ। ਹਾਲਾਂਕਿ ਸਮਾਂ ਲੰਘਿਆ ਤੇ ਗੌਰੀ-ਸ਼ਾਹਰੁਖ਼ ਮੁੜ ਇਕੱਠੇ ਹੋਏ, ਕਦੇ ਜੁਦਾ ਨਾ ਹੋਣ ਲਈ।