ਪੰਜਾਬੀ ਗਾਇਕ ਸ਼ੈਰੀ ਮਾਨ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਰਾਹੀਂ ਦੂਜੇ ਕਲਾਕਾਰਾਂ ‘ਤੇ ਨਿਸ਼ਾਨਾ ਸਾਧਣ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਉਹ ਪਰਮੀਸ਼ ਵਰਮਾ ਦੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਆਏ ਸੀ ਜਦੋਂ ਉਨ੍ਹਾਂ ਨੇ ਆਪਣੇ Instagram ਲਾਈਵ ‘ਤੇ ਆ ਕਿ ਵਿਵਾਦਤ ਬਿਆਨ ਦਿੱਤੇ ਸੀ। ਸ਼ੈਰੀ ਮਾਨ ਨੇ ਹਾਲ ਹੀ ਵਿੱਚ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੀ ਨਿੱਜੀ ਜ਼ਿੰਦਗੀ ‘ਤੇ ਚੁਟਕੀ ਲਈ ਹੈ। ਉਸ ਨੇ ਦੋਵਾਂ ਦਾ ਇੱਕ ਪੁਰਾਣਾ ਵੀਡੀਓ ਪੋਸਟ ਕੀਤਾ ਤੇ ਲਿਖਿਆ “ਇਹ ਅੱਜ ਦੇ ਪਿਆਰ ਦੀ ਪਰਿਭਾਸ਼ਾ ਹੈ।”

ਇਸ ਤੋਂ ਬਾਅਦ ਗੈਰੀ ਵੀ ਚੁੱਪ ਨਾ ਬੈਠਾ ਉਸ ਨੇ ਸ਼ੈਰੀ ਮਾਨ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ, “With my gay friend, who just wants to be famous again” (ਮੇਰੇ ਗੇਅ ਦੋਸਤ ਨਾਲ, ਜੋ ਹੁਣ ਦੁਬਾਰਾ ਮਸ਼ਹੂਰ ਹੋਣਾ ਚਾਹੁੰਦਾ ਹੈ)। ਉਸ ਨੇ ਵਿਸਤ੍ਰਿਤ ਕੀਤਾ ਤੇ ਲਿਖਿਆ ਕਿ ਸਾਨੂੰ ਸਾਰਿਆਂ ਨੂੰ ਇਸ ਤੱਥ ਦਾ ਸਤਿਕਾਰ ਕਰਨਾ ਤੇ ਸਿੱਖਣਾ ਚਾਹੀਦਾ ਹੈ ਕਿ ਸਾਡਾ ਸਮਾਂ ਖਤਮ ਹੋ ਗਿਆ ਹੈ। ਜੇਕਰ ਅਸੀਂ ਜਾਵਾਂਗੇ ਤਾਂ ਹੀ ਨਵੇਂ ਆਉਣਗੇ, ਨੌਜਵਾਨ ਪ੍ਰਤਿਭਾ ਨੂੰ ਸਾਹਮਣੇ ਆਉਣ ਦਾ ਮੌਕਾ ਮਿਲੇਗਾ। ਉਸ ਨੇ ਪ੍ਰਸ਼ੰਸਕਾਂ ਨੂੰ ਸ਼ਾਇਦ ਵਿਅੰਗਾਤਮਕ ਤੌਰ ‘ਤੇ ਸ਼ੈਰੀ ਮਾਨ ਨੂੰ ਫਾਲੋ ਕਰਨ ਦੀ ਵੀ ਬੇਨਤੀ ਕੀਤੀ।

ਇਸ ਸਟੋਰੀ ਨੂੰ ਗੈਰੀ ਸੰਧੂ ਨੇ ਆਪਣੇ ਅਧਿਕਾਰਤ ਸਨੈਪਚੈਟ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੇ ਪਹਿਲਾਂ ਰਿਲੇਸ਼ਨਸ਼ਿਪ ਵਿੱਚ ਹੋਣ ਦੀਆਂ ਅਫਵਾਹਾਂ ਸੀ। ਉਨ੍ਹਾਂ ਦੇ ਕਈ ਵੀਡੀਓ ਉਸ ਸਮੇਂ ਵਾਇਰਲ ਹੋਏ ਸੀ, ਜਿਸ ਨਾਲ ਜਨਤਾ ਨੇ ਸੰਭਾਵੀ ਰਿਸ਼ਤੇ ਦਾ ਅੰਦਾਜ਼ਾ ਲਗਾਇਆ ਸੀ। ਸ਼ੈਰੀ ਵੱਲੋਂ ਸਾਂਝਾ ਕੀਤਾ ਗਿਆ ਵੀਡੀਓ ਉਨ੍ਹਾਂ ਵਿੱਚੋਂ ਇੱਕ ਸੀ। ਇਹ ਅਫਵਾਹ ਹੈ ਕਿ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦਾ ਬਾਅਦ ਵਿੱਚ ਬ੍ਰੇਕਅੱਪ ਹੋ ਗਿਆ।

ਹਾਲਾਂਕਿ ਲੋਕਾਂ ਨੇ ਸ਼ੁਰੂ ਵਿੱਚ ਸ਼ੈਰੀ ਮਾਨ ਦੀ ਸਟੋਰੀ ਨੂੰ ਮਜ਼ਾਕੀਆ ਪਾਇਆ ਤੇ ਕਿਹਾ ਕਿ ਉਹ ਸਿਰਫ਼ ਸ਼ਰਾਬ ਦੇ ਨਸ਼ੇ ‘ਚ ਸੀ, ਇਸ ਨੇ ਪ੍ਰਤੀਕਰਮ ਵੀ ਆਕਰਸ਼ਿਤ ਕੀਤਾ। ਲੋਕਾਂ ਨੇ ਸ਼ੈਰੀ ਮਾਨ ਦੀ ਗੈਰੀ ਤੇ ਜੈਸਮੀਨ ਦੀ ਨਿੱਜੀ ਜ਼ਿੰਦਗੀ ਦਾ ਆਦਰ ਨਾ ਕਰਨ ਤੇ ਅਣਚਾਹੇ ਦਖਲ ਦੇਣ ਲਈ ਆਲੋਚਨਾ ਕੀਤੀ। ਗੈਰੀ ਸੰਧੂ ਦਾ ਜਵਾਬ ਵੀ ਹੁਣ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।

ਜਦੋਂ ਅਸੀਂ ਸਾਰਿਆਂ ਨੇ ਸੋਚਿਆ ਕਿ ਗੈਰੀ ਸੰਧੂ ਦਾ ਜਵਾਬ ਆਖਰੀ ਹੈ ਤਾਂ ਸ਼ੈਰੀ ਮਾਨ ਇਸ ਇੰਸਟਾਗ੍ਰਾਮ ਸਟੋਰੀ ਦੇ ਨਾਲ ਆਇਆ ਹੈ। ਸ਼ੈਰੀ ਨੇ ਕਿਹਾ “ਪਤੰਦਰਾ ਗੇ ਫ੍ਰੈਂਡ ਦਾ ਮਤਲਬ ਹੁੰਦਾ ਆਪਾਂ ਦੋਵੇਂ ਹੀ ਗੇ” ਸ਼ੈਰੀ ਨੇ ਗੈਰੀ ਨੂੰ ਇਹਨਾਂ ਗੱਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਾ ਲੈਣ ਤੇ ਸ਼ੈਰੀ ਮਾਨ ਦੇ ਯੂਕੇ ਦੇ ਪਹਿਲੇ ਦੌਰੇ ਦੌਰਾਨ ਸੈਨਸਬਰੀ ਬਰਮਿੰਘਮ ਵਿਖੇ ਪਹਿਲੀ ਵਾਰ ਮਿਲਣ ਦਾ ਸਮਾਂ ਯਾਦ ਰੱਖਣ ਲਈ ਬੇਨਤੀ ਕਰਕੇ ਆਪਣਾ ਮੈਸੇਜ ਖਤਮ ਕੀਤਾ।

ਦੋਵਾਂ ਪਾਸਿਆਂ ਤੋਂ ਜਵਾਬਾਂ ਦੇ ਅਦਾਨ-ਪ੍ਰਦਾਨ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ। ਸ਼ੈਰੀ ਮਾਨ ਦੀ ਹਾਲੀਆ ਸਟੋਰੀ ‘ਤੇ ਗੈਰੀ ਸੰਧੂ ਨੇ ਅਜੇ ਤੱਕ ਕੋਈ ਜਵਾਬੀ ਜਵਾਬ ਨਹੀਂ ਦਿੱਤਾ ਹੈ।

ਉਸ ਦਾ ਜਨਮ ਮੁਹਾਲੀ ਵਿੱਚ 12 ਸਤੰਬਰ 1982 ਨੂੰ ਸਰਦਾਰ ਬਲਬੀਰ ਸਿੰਘ ਅਤੇ ਸਰਦਾਰਨੀ ਹਰਮੇਲ ਕੌਰ ਦੇ ਘਰ ਹੋਇਆ ਸੀ। ਉਸ ਦੀ ਇੱਕ ਭੈਣ ਅਤੇ ਇੱਕ ਭਰਾ ਹੈ। ਉਸ ਨੇ ਮੁਹਾਲੀ ਤੋਂ ਮੈਟਰਿਕ ਕੀਤੀ ਅਤੇ ਜੀਟੀਵੀ ਕਾਲਜ ਰੋਡੇ, ਮੋਗਾ ਤੋਂ ਸਿਵਲ ਇੰਜੀਨੀਅਰਿੰਗ। ਪੜ੍ਹਾਈ ਖ਼ਤਮ ਕਰਨ ਉਪਰੰਤ ਉਹ ਵਾਪਸ ਮੋਹਾਲੀ ਆ ਗਿਆ ਅਤੇ ਇੱਕ ਸਿਵਲ ਇੰਜੀਨੀਅਰ ਦੇ ਤੌਰ ਤੇ ਕੰਮ ਕਰਨ ਲੱਗਾ। ਸ਼ੈਰੀ ਮਾਨ ਹਮੇਸ਼ਾ ਸੰਗੀਤ ਦਾ ਬਹੁਤ ਸ਼ੌਕੀਨ ਸੀ ਅਤੇ ਉਹ ਹਮੇਸ਼ਾ ਆਪਣੇ ਵਿਹਲੇ ਸਮੇਂ ਗਾਉਣ ਵਿੱਚ ਮਸਤ ਰਹਿੰਦਾ। ਫਿਰ ਉਸ ਨੇ ਦੋਸਤਾਂ ਦੀਆਂ ਮਹਿਫਲਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਦੋਸਤ ਉਸ ਦੇ ਗੀਤਾਂ ਅਤੇ ਉਸ ਦੀ ਅਵਾਜ਼ ਨੂੰ ਬਹੁਤ ਪਸੰਦ ਕਰਦੇ। ਉਨ੍ਹਾਂ ਨੇ ਉਸਨੂੰ ਇੱਕ ਪੇਸ਼ੇਵਰ ਗਾਇਕ ਬਣਨ ਲਈ ਉਤਸਾਹਿਤ ਕੀਤਾ। ਪਰ ਉਸ ਵੇਲੇ ਤੱਕ ਕੈਰੀਅਰ ਦੇ ਤੌਰ ਤੇ ਸ਼ੈਰੀ ਨੇ ਗਾਉਣ ਦੀ ਚੋਣ ਕਰਨ ਬਾਰੇ ਸੋਚਿਆ ਨਹੀਂ ਸੀ

ਪੰਜਾਬੀ ਗਾਇਕ ਸ਼ੈਰੀ ਮਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਸ਼ੈਰੀ ਮਾਨ ਨੇ ਆਪਣੀ ਲਵ ਲਾਈਫ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਹੋਣ ਵਾਲੀ ਵਹੁਟੀ ਦੀ ਤਸਵੀਰ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਪਰਮੀਸ਼ ਵਰਮਾ ਦੇ ਵਿਆਹ ਦੌਰਾਨ ਸ਼ੈਰੀ ਮਾਨ ਦਾ ਵਿਵਾਦ ਹੋ ਗਿਆ ਸੀ।

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਵੱਲੋਂ ਕੀਤੇ ਗਏ ਵਿਵਹਾਰ ਤੋਂ ਨਰਾਜ਼ ਹੋ ਕੇ ਲਾਈਵ ਦੌਰਾਨ ਆਪਣੀ ਭੜਾਸ ਕੱਢੀ ਸੀ। ਇਸ ਤੋਂ ਬਾਅਦ ਦੋਵਾਂ ਕਲਾਕਾਰਾਂ ਦੀ ਇੰਸਟਾਗ੍ਰਾਮ ਸਟੋਰੀਆਂ ‘ਚ ਇੱਕ-ਦੂਜੇ ਲਈ ਬਹੁਤ ਸਾਰੀਆਂ ਗੱਲਾਂ ਆਖੀਆਂ ਗਈਆਂ ਅਤੇ ਦੋਵਾਂ ਦੀ ਦੋਸਤੀ ਦਾ ਅੰਤ ਵੀ ਹੋ ਗਿਆ ਪਰ ਸ਼ੈਰੀ ਮਾਨ ਕੋਈ ਮੌਕਾ ਨਹੀਂ ਛੱਡਦੇ ਪਰਮੀਸ਼ ਵਰਮਾ ‘ਤੇ ਤੰਜ਼ ਕੱਸਣ ਦਾ।

ਹਾਲ ਹੀ ‘ਚ ਸ਼ੈਰੀ ਮਾਨ ਨੇ ਆਪਣੇ ਵਿਆਹ ਅਤੇ ਰਿਸ਼ਤੇ ਨੂੰ ਲੈ ਕੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ‘ਤੇ ਕਈ ਪੋਸਟਾਂ ਸਾਂਝੀ ਕੀਤੀਆਂ, ਜਿਨ੍ਹਾਂ ‘ਚ ਇੱਕ ਪੋਸਟ ਸੀ ਕਿ ਸੱਚ ‘ਚ ਜੱਟੋਂ ਬੇਗਮ ਕਹਿਣਾ ਬਾਹਲਾ ਸੋਹਣਾ ਲੱਗਦਾ ਤੇ ਬੰਦਾ ਆਪਣੇ ਆਪ ਨੂੰ ਬਾਦਸ਼ਾਹ ਮਹਿਸੂਸ ਕਰਦਾ। ਫੇਕ ਵਿਊਜ਼ ਵਾਲਾ ਨਹੀਂ ਅਸਲੀ ਵਾਲਾ।” ਉਨ੍ਹਾਂ ਨੇ ਅੱਗੇ ਲਿਖਿਆ ਹੈ, ”ਜਿੰਨਾ ਨਾਲ ਤੁਸੀਂ ਮੇਰਾ Beef ਬਣਾਉਂਦੇ ਹੋ ਉਸ ਨਾਲ ਮੇਰਾ ਸਾਲਾ ਕੋਈ ਮੁਕਾਬਲਾ ਹੀਂ ਹੈਨੀਂ, ਕਿਉਂਕਿ ਜੱਟ ਬਿਜ਼ਨੈੱਸਮੈਨ ਨਹੀਂ।” ਇਨ੍ਹਾਂ ਗੱਲਾਂ ਗੱਲਾਂ ‘ਚ ਉਨ੍ਹਾਂ ਨੇ ਪਰਮੀਸ਼ ਵਰਮਾ ‘ਤੇ ਇੱਕ ਵਾਰ ਫਿਰ ਤੋਂ ਤੰਜ਼ ਕੱਸ ਦਿੱਤਾ ਹੈ। ਸ਼ੈਰੀ ਮਾਨ ਨੇ ਆਪਣੇ ਪੁਰਾਣੇ ਲਾਈਵ ‘ਚ ਪਰਮੀਸ਼ ਵਰਮਾ ਨੂੰ ਬਿਜ਼ਨੈਸਮੈਨ ਕਿਹਾ ਸੀ। ਇਸ ਵਾਰ ਤਾਂ ਸ਼ੈਰੀ ਮਾਨ ਨੇ ਰੈਪਰ ਬਾਦਸ਼ਾਹ ਨੂੰ ਵੀ ਲਪੇਟੇ ‘ਚ ਲੈ ਲਿਆ ਹੈ ਕਿਉਂਕਿ ਫਰਜ਼ੀ ਫਾਲੋਅਰ ਮਾਮਲੇ ‘ਚ ਰੈਪਰ ਬਾਦਸ਼ਾਹ ਦਾ ਨਾਂ ਆਇਆ ਸੀ।

ਦੱਸ ਦਈਏ ਸ਼ੈਰੀ ਮਾਨ ਦੀ ਹੋਣ ਵਾਲੀ ਵਹੁਟੀ ਪਾਕਿਸਤਾਨ ਨਾਲ ਸੰਬੰਧ ਰੱਖਦੀ ਹੈ। ਸਾਂਝੇ ਪੰਜਾਬ ਵਾਲਾ ਪਿਆਰ ਕਦੋਂ ਪੁਰ ਚੱੜਦਾ ਹੈ ਇਹ ਤਾਂ ਸ਼ੈਰੀ ਮਾਨ ਹੀ ਦੱਸ ਸਕਦੇ ਹਨ ਕਿ ਉਹ ਕਦੋ ਵਿਆਹ ਕਰਵਾਉਣ ਜਾ ਰਹੇ ਹਨ। ਜੇ ਗੱਲ ਕਰੀਏ ਸ਼ੈਰੀ ਮਾਨ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ੂਹਰ ਗਾਇਕ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫ਼ੀ ਕੰਮ ਕਰ ਚੁੱਕੇ ਹਨ।