‘ਲਾਇਨ ਬਣਾਉ ਨਹੀਂ ਕੰਨ ‘ਤੇ ਛੱਡੂੰ, Babbu Maan ਹੋਇਆ ‘ਕੱਟੜ ਫੈਨਾਂ’ ‘ਤੇ ਤੱਤਾ

ਬੱਬੂ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਨਾਵਾਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾ ਉਨ੍ਹਾਂ ਦੇ ਵੱਲੋਂ ਐਲਾਨਾਂ ਦਾ ਇੰਤਜ਼ਾਰ ਕਰਦੇ ਹਨ। ਹੁਣ ਆਖਿਰਕਾਰ ਬੱਬੂ ਮਾਨ ਨੇ ਆਪਣੇ ਆਉਣ ਵਾਲੇ ਟਰੈਕ ‘Bhari Mehfil’ ਦਾ ਐਲਾਨ ਕੀਤਾ ਹੈ। ਇਹ ਘੋਸ਼ਣਾ ਗਾਇਕ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਕੀਤੀ ਹੈ।

ਦਸ ਦੇਈਏ ਕਿ ਇਹ ਗੀਤ ‘ਮੇਰੀ ਟਿਊਨ ਮਿਊਜ਼ਿਕ’ ਲੇਬਲ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਵਾਰ ਬੱਬੂ ਮਾਨ ਗੀਤ ਨੂੰ ਸਿਰਫ ਆਪਣੀ ਆਵਾਜ਼ ਦੇਣਗੇ।ਇਸ ਗੀਤ ਦੀ ਰਚਨਾ Patralikaa B ਨੇ ਕੀਤੀ ਹੈ ਅਤੇ ਕੁਨਾਲ ਵਰਮਾ ਨੇ ਗੀਤ ਨੂੰ ਆਪਣੀ ਕਲਮ ਦਿੱਤੀ ਹੈ। ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਆਰ ਸਵਾਮੀ ਨੇ ਕੀਤਾ ਹੈ। ਗੀਤ ਦਾ ਸੰਗੀਤ ਅਮੋਲ ਡਾਂਗੀ ਨੇ ਤਿਆਰ ਕੀਤਾ ਹੈ।

ਪੋਸਟ ਦੇ ਕੈਪਸ਼ਨ ਤੋਂ ਪਤਾ ਚੱਲਦਾ ਹੈ ਕਿ ਸਾਨਵੀ ਧੀਮਾਨ ਗਾਣੇ ਦੇ ਵੀਡੀਓ ਵਿੱਚ ਲੀਡ ਫੀਮੇਲ ਵਜੋਂ ਅਭਿਨੈ ਕਰ ਰਹੀ ਹੈ। ਗੀਤ ਦਾ ਐਲਾਨ ਪੋਸਟਰ ਜਾਰੀ ਕਰਕੇ ਕੀਤਾ ਗਿਆ ਹੈ।ਪੋਸਟਰ ‘ਚ ਬੱਬੂ ਮਾਨ ਨੂੰ ਪੂਰੀ ਤਰ੍ਹਾਂ ਰਫ ਲੁੱਕ ‘ਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੂੰ ਇੱਕ ਵੱਡੇ ਸੋਫੇ ‘ਤੇ ਬੈਠੇ ਦੇਖਿਆ ਜਾ ਸਕਦਾ ਹੈ। ਪੋਸਟਰ ਤੋਂ ਬਹੁਤਾ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਇਸ ਵਿੱਚ ਬਹੁਤ ਸਾਰੇ ਪ੍ਰਗਟਾਵੇ ਕੀਤੇ ਜਾ ਰਹੇ ਹਨ।