ਦੀਪ ਸਿੰਘ ਸਿੱਧੂ ਦੀ ਯਾਦ’ਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਅਗਵਾਈ’ਚ ਮਾਰਚ ਕੱਢਿਆ ਹੈ। ਦੀਪ ਬਾਈ ਸਾਰੀ ਕੌਮ ਨੂੰ ਹਲੂਣਾ ਦੇ ਗਿਆ ਅੱਜ ਬੱਚਾ-ਬੱਚਾ “ਪੰਥ ਕੀ ਜੀਤ” ਦੇ ਜੈਕਾਰੇ ਲਗਾ ਰਿਹਾ ਹੈ। ਦੀਪ ਸਿੰਘ ਦੇ ਭੋਗ’ਤੇ 24 ਫ਼ਰਵਰੀ ਨੂੰ ਸ਼੍ਰੀ ਫ਼ਤਿਹਗੜ੍ਹ ਸਾਹਿਬ ਵੱਲ ਸਾਰੇ ਪੰਜਾਬ’ਚੋਂ ਇਸੇ ਤਰਾਂ ਹੀ ਕਾਫ਼ਲੇ ਤੁਰਨੇ ਚਾਹੀਦੇ ਹਨ।

ਦੀਪ ਕਹਿੰਦਾ ਹੁੰਦਾ ਸੀ ਕਿ ਬਾਣਾ ਕੇਵਲ ਪਾਇਆ ਹੀ ਨਹੀੰ ਜਾਂਦਾ ਹੁੰਦਾ ; ਬਾਣਾ ਤਾਂ ਬੰਦੇ ਅੰਦਰੋਂ ਆਪ ਪ੍ਰਗਟ ਹੁੰਦਾ ਹੈ। ਪਰ ਇਹ ਕਿਸੇ ਨੂੰ ਕੀ ਪਤਾ ਸੀ ਕਿ ਬਾਣਾ ਪ੍ਰਗਟ ਹੋਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਸ਼ਹੀਦੀ ਬਾਣੇ ਦੀ ਬਖ਼ਸ਼ਿਸ਼ ਕਰ ਦੇਣੀ ਹੈ ਅਤੇ ਬਾਣੇ ਵਾਲੇ ਸਿੰਘ ਸ਼ਹੀਦੀ ਸਰੂਪ ਨੂੰ ਸ਼ਸਤਰਾਂ ਨਾਲ ਸਲਾਮੀ ਦੇਣਗੇ। ਦੀਪ ਸਿਆਂ ਇਹ ਕੋਈ ਤੇਰਾ ਤਪ ਹੀ ਸੀ ਕਿ ਗੁਰੂ ਨੇ ਤੈਨੂੰ ਇਸ ਸੇਵਾ ਲਈ ਚੁਣਿਆ ਅਤੇ ਤੂੰ ਐਨੇ ਘੱਟ ਸਮੇਂ’ਚ ਐਨੇ ਕਾਰਜ ਕਰਕੇ ਗੁਰੂ ਦੀ ਨਿੱਘੀ ਗੋਦ’ਚ ਜਾ ਬੈਠਾ।

ਦੀਪ ਸਿੱਧੂ ਨੇ ਵਿਚਾਰਾਂ ਦੀ ਲੜਾਈ’ਚ ਸਟੇਟ ਨੂੰ ਗੋਡਿਆਂ ਭਾਰ ਕਰ ਦਿੱਤਾ। ਸਟੇਟ ਅਤੇ ਸਟੇਟ ਦੀਆਂ ਸਭ ਇਕਾਈਆਂ ਦੀਪ ਮੂਹਰੇ ਨਿਰ-ਉੱਤਰ ਸਨ। ਉਸ ਨੇ ਸੰਵਿਧਾਨ, ਕਾਨੂੰਨ, ਝੰਡੇ, ਰਾਜਨੀਤਿਕ ਪਾਰਟੀਆਂ, ਯੂਨੀਅਨਾਂ, ਮੀਡੀਆ, ਮੌਡਰਨ ਫਲਸਫ਼ੇ, ਕਾਮਰੇਡ, ਸੈਕੂਲਰ ਸਕਾਲਰਾਂ ਸਮੇਤ ਸਾਰਿਆਂ ਦੀ ਬੇਈਮਾਨੀ ਤੋਂ ਪਰਦੇ ਚੱਕ ਦਿੱਤੇ। ਦੀਪ ਨੇ ਸਟੇਟ ਦਾ ਨੈਰੇਟਿਵ ਭੰਨ ਕੇ ਪੰਥ ਦੇ ਨੈਰੇਟਿਵ ਦੀ ਸਿਰਜਣਾ ਕੀਤੀ ਹੈ। ਜਦ ਗੋਡਿਆਂ ਭਾਰ ਬੇਵੱਸ ਹੋਈ ਸਟੇਟ ਪੰਥ ਅੱਗੇ ਢੇਰੀ ਹੋਣ ਵੱਲ ਵੱਧ ਰਹੀ ਸੀ ਤਾਂ ਉਹਨਾਂ ਲਈ ਜ਼ਰੂਰੀ ਬਣ ਗਿਆ ਸੀ ਕਿ ਦੀਪ ਸਿੱਧੂ ਨੂੰ ਪੰਥ ਤੋਂ ਖੋਹ ਲਿਆ ਜਾਵੇ। ਦੀਪ ਸਿੱਧੂ ਨੂੰ ਪੰਥਕ ਨੈਰੇਟਿਵ ਦੇ ਚਿੰਨ ਵਜੋਂ ਯਾਦ ਰੱਖਿਆ ਜਾਵੇਗਾ। ਦੀਪ ਦੀ ਜਾਨ ਲੈ ਲੈਣਾ ; ਵਿਚਾਰਾਂ ਦੀ ਇਸ ਲੜਾਈ’ਚ ਸਟੇਟ ਵਲੋਂ ਪੰਥ ਅੱਗੇ ਆਪਣੀ ਹਾਰ ਕਬੂਲ ਲੈਣਾ ਹੈ। ਹੁਣ ਸਾਡਾ ਐਨਾ ਕੁ ਹੀ ਫ਼ਰਜ਼ ਹੈ ਕਿ ਇਸ ਜਿੱਤੀ ਹੋਈ ਲੜਾਈ’ਚ ਪੰਥ ਦਾ ਪਰਚਮ ਚੱਕੀ ਰੱਖੀਏ। ਸਾਡਾ ਦੀਪ ਬਾਈ ਨਾਲ ਪਿਆਰ ਦਾ ਇਹੀ ਸਬੂਤ ਹੋਵੇਗਾ।
– ਸਤਵੰਤ ਸਿੰਘ