ਸੜਕ ਹਾਦਸੇ ਵਿੱਚ ਦੀਪ ਸਿੱਧੂ ਨਾਲ ਸਫਰ ਕਰ ਰਹੀ ਗਰਲਫਰੈਂਡ ਰੀਨਾ ਰਾਏ((Deep Sidhu girlfriend Reena Rai) ) ਨੂੰ ਮਾਮਲੂਲੀ ਸੱਟਾਂ ਕਾਰਨ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜੋੜੇ ਨੇ ਆਪਣੀ ਮੌਤ ਤੋਂ ਪਹਿਲਾਂ ਵੈਲੇਨਟਾਈਨ ਡੇਅ(celebrated Valentine’s Day) ਮਨਾਇਆ ਸੀ ਤੇ ਇਸਦੀ ਆਖਰੀ ਤਸਵੀਰ ਸੋਸ਼ਲ਼ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।


ਪੰਜਾਬੀ ਅਦਾਕਾਰ ਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣੇ ਦੀਪ ਸਿੱਧੂ ਦਾ ਦੇਹਾਂਤ (Punjabi Actor Deep Sidhu Dies In Accident) ਹੋਇਆ ਗਿਆ ਹੈ। ਉਨ੍ਹਾਂ ਦੀ ਸਿੰਘੂ ਬਾਰਡਰ ਨੇੜੇ ਬੀਤੀ ਰਾਤ KMP ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦਿੱਲੀ ਤੋਂ ਪੰਜਾਬ ਆਉਂਦੇ ਵਕਤ ਖੜ੍ਹੇ ਟਰਾਲੇ ਵਿੱਚ ਦੀਪ ਸਿੱਧੂ ਦੀ ਸਕਾਰਪਿਓ ਕਾਰ ਵੱਜੀ ਸੀ। ਇਸ ਕਾਰ ਵਿੱਚ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ(Deep Sidhu girlfriend Reena Rai) ਵੀ ਸਫਰ ਕਰ ਰਹੀ ਸੀ।

ਹਾਦਸੇ ਵਿੱਚ ਰੀਨਾ ਰਾਏ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਆਪਣੇ ਕਰੀਬੀਆਂ ਨਾਲ ਹਸਪਤਾਲ ਤੋਂ ਚਲੀ ਗਈ ਹੈ। ਰੀਨਾ ਰਾਏ ਅਮਰੀਕਾ ਤੋਂ 13 ਤਰੀਕ ਨੂੰ ਆਈ ਸੀ। ਰੀਨਾ ਦਾ ਨਾਮ ਦਿੱਲੀ ਪੁਲਿਸ ਦੀ ਚਾਰਜਸ਼ੀਟ ਚ ਵੀ ਸੀ। ਕਿਉਂਕਿ ਦੀਪ ਸਿੱਧੂ ਦੀਆਂ ਵੀਡੀਓਜ਼ ਅਮਰੀਕਾ ਤੋਂ ਪੋਸਟ ਕੀਤੀਆਂ ਜਾ ਰਹੀਆਂ ਸਨ ਅਤੇ ਇਲਜ਼ਾਮ ਸਨ ਕਿ ਪੁਲਿਸ ਤੋਂ ਫਰਾਰ ਦੀਪ ਸਿੱਧੂ ਦੀਆਂ ਵੀਡੀਓਜ਼ ਰੀਨਾ ਰਾਏ ਪੋਸਟ ਕਰ ਰਹੀ ਹੈ।

ਤਸਵੀਰ ਵਿੱਚ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ, ਦੀਪ ਅਤੇ ਰੀਨਾ ਅਤੇ ਇੱਕ ਸ਼ੀਸ਼ੇ ਦੀ ਸੈਲਫੀ ਲਈ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂ ਉਹ ਵੈਲੇਨਟਾਈਨ ਡੇਅ ਦੇ ਜਸ਼ਨ ਲਈ ਬਾਹਰ ਜਾ ਰਹੇ ਹਨ। ਰੀਨਾ ਨੇ ਸੈਲਫੀ ‘ਤੇ ਲਿਖਿਆ, “ਹੈਪੀ ਵੈਲੇਨਟਾਈਨ ਡੇ”। ਜਦੋਂ ਕਿ ਰੀਨਾ ਬਾਡੀਕੋਨ ਡਰੈੱਸ ਪਾਈ ਹੋਈ ਦਿਖਾਈ ਦੇ ਰਹੀ ਹੈ, ਦੀਪ ਉਸ ਦੇ ਨਾਲ ਨੀਲੀ ਡੈਨੀਮ ਜੀਨਸ ਅਤੇ ਇੱਕ ਜੈਕਟ ਵਿੱਚ ਪੋਜ਼ ਦਿੰਦੀ ਹੈ।