ਪ੍ਰੇਮਜੀਤ ਸਿੰਘ ਢਿੱਲੋਂ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ ਜੋ ਪੰਜਾਬੀ ਸੰਗੀਤ ਨਾਲ ਜੁੜਿਆ ਹੋਇਆ ਹੈ। ਉਸਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2018 ਵਿੱਚ ਸਿੰਗਲ “ਚੰਨ ਮਿਲਾਉਂਦੀ” ਨਾਲ ਕੀਤੀ ਸੀ। ਢਿੱਲੋਂ ਸਿੰਗਲ ਗਾਣਿਆਂ “ਬੂਟ ਕੱਟ” ਅਤੇ “ਓਲਡ ਸਕੂਲ” ਲਈ ਵੱਧ ਜਾਣਿਆ ਜਾਂਦਾ ਹੈ। ਉਸ ਦੇ ਗੀਤ ‘ਓਲਡ ਸਕੂਲ” ਵਿੱਚ ਸਿੱਧੂ ਮੂਸੇਵਾਲਾ ਅਤੇ ਨਸੀਬ ਵੀ ਸ਼ਾਮਿਲ ਸੀ। ਇਹ ਗੀਤ ਵੱਖ-ਵੱਖ ਮਿਊਜ਼ਿਕ ਚਾਰਟਾਂ ਉੱਪਰ ਫ਼ੀਚਰ ਕੀਤਾ ਗਿਆ ਸੀ।ਅੰਮ੍ਰਿਤਸਰ, ਪੰਜਾਬ ਵਿੱਚ ਜਨਮੇ ਢਿੱਲੋਂ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਮਾਰਚ 2018 ਵਿੱਚ ਰਿਲੀਜ਼ ਕੀਤੇ ਗੀਤ “ਚੰਨ ਮਿਲਾਉਂਦੀ” ਨਾਲ ਕੀਤੀ।

ਬਾਅਦ ਵਿੱਚ, Mr & Mrs 420 ਰਿਟਰਨਜ਼ ਤੋਂ ਉਸਦਾ ਅਗਲਾ ਗੀਤ ਅਗਸਤ 2018 ਵਿੱਚ ਜਾਰੀ ਕੀਤਾ ਗਿਆ ਸੀ। 2019 ਵਿੱਚ, ਉਸ ਦਾ ਸਿੰਗਲ “ਪੋਜਿਟਿਵ ਜੱਟ” ਜਾਰੀ ਕੀਤਾ ਗਿਆ ਸੀ। ਸਤੰਬਰ 2019 ਵਿੱਚ, ਉਸਨੂੰ ਸਿੱਧੂ ਮੂਸੇ ਵਾਲਾ ਦੁਆਰਾ ਜਾਰੀ ਸਿੰਗਲ “ਬੂਟ ਕੱਟ” ਨਾਲ ਸਫਲਤਾ ਮਿਲੀ। ਜਨਵਰੀ 2019 ਤੱਕ, ਗਾਣੇ ਨੂੰ ਯੂ-ਟਿਊਬ ‘ਤੇ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਜਨਵਰੀ 2020 ਵਿਚ, ਉਸ ਦਾ ਸਿੰਗਲ ਟਰੈਕ “ਓਲਡ ਸਕੂਲ” ਜਾਰੀ ਕੀਤਾ ਗਿਆ, ਜਿਸ ਵਿੱਚ ਮੂਸੇ ਵਾਲਾ ਅਤੇ ਨਸੀਬ ਵੀ ਸੀ।

ਗਾਣੇ ਨੂੰ ਯੂ-ਟਿਊਬ ‘ਤੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਸੀ। ਨਾਲ ਹੀ, ਗਾਣਾ ਐਪਲ ਮਿਊਜ਼ਿਕ ਇੰਡੀਆ ਦੇ ਰੋਜ਼ਾਨਾ ਚਾਰਟਾਂ ਵਿੱਚ 16 ਵੇਂ ਨੰਬਰ ‘ਤੇ ਰਿਹਾ।

ਸਿੱਧੂ ਮੂਸੇਵਾਲਾ ਤੇ ਪ੍ਰੇਮ ਢਿੱਲੋਂ ਦੀ ਲੜਾਈ ਨੇ ਇਕ ਨਵਾਂ ਮੋੜ ਲੈ ਲਿਆ ਹੈ ਤੇ ਹੁਣ ਪ੍ਰੇਮ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਇੰਸਟਾਗ੍ਰਾਮ ਤੋਂ ਅਨਫਾਲੋਅ ਕਰ ਦਿੱਤਾ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਦਰਾਰ ਦੀ ਅਫਵਾਹ ਸੱਚ ਹੋ ਰਹੀ ਹੈ। ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੀ ਤਸਵੀਰ ਨਾਲ ਇਕ ਸਨੈਪਚੈਟ ਸਟੋਰੀ ਪੋਸਟ ਕੀਤੀ ਸੀ।

ਇਸ ’ਚ ਉਹ ਇਕ ਗੁੰਮਨਾਮ ਕਲਾਕਾਰ ਨੂੰ ਨਿਸ਼ਾਨਾ ਬਣਾਉਂਦੇ ਤੇ ਗੋ ਲੀ ਆਂ ਚਲਾਉਂਦੇ ਦਿਖਾਈ ਦੇ ਰਹੇ ਸਨ ਤੇ ਕੈਪਸ਼ਨ ਦਿੱਤੀ, ‘ਤੁਸੀਂ ਮੇਰੀ ਉਂਗਲ ਫੜ ਕੇ ਚੱਲਣਾ ਸਿੱਖਿਆ ਹੋ ਸਕਦਾ ਹੈ ਪਰ ਤੁਸੀਂ ਅਜੇ ਤੱਕ ਨਹੀਂ ਸਮਝੇ ਕਿ ਦੌੜਨ ਤੇ ਭੱਜਣ ’ਚ ਕੀ ਫਰਕ ਹੁੰਦਾ ਹੈ।’ ਸਿੱਧੂ ਨੇ ਉਸ ਵਿਅਕਤੀ ਨੂੰ ‘ਦੋਗਲਾ’ ਵੀ ਕਿਹਾ। ਉਸ ਤੋਂ ਬਾਅਦ ਲੋਕਾਂ ਦਾ ਮੰਨਣਾ ਸੀ ਕਿ ਸਿੱਧੂ ਨੇ ਪ੍ਰੇਮ ਢਿੱਲੋਂ ਨੂੰ ਨਿਸ਼ਾਨਾ ਬਣਾਇਆ ਹੈ।

ਇਸ ਤੋਂ ਬਾਅਦ ਪ੍ਰੇਮ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਸਾਰੀਆਂ ਪੋਸਟਾਂ ਵੀ ਡਿਲੀਟ ਕਰ ਦਿੱਤੀਆਂ। ਹੁਣ ਅਜਿਹਾ ਲੱਗਦਾ ਹੈ ਕਿ ਦੋਵਾਂ ਦੇ ਝਗੜੇ ਦੀਆਂ ਅਫਵਾਹਾਂ ਕਿਸੇ ਤਰ੍ਹਾਂ ਸੱਚ ਹੋ ਰਹੀਆਂ ਹਨ ਕਿਉਂਕਿ ਪ੍ਰੇਮ ਢਿੱਲੋਂ ਨੇ ਹਾਲ ਹੀ ’ਚ ਸਿੱਧੂ ਮੂਸੇਵਾਲਾ ਨੂੰ ਇੰਸਟਾਗ੍ਰਾਮ ਤੋਂ ਅਨਫਾਲੋਅ ਵੀ ਕੀਤਾ ਹੈ।

ਸਿੱਧੂ ਨੇ ਇਕ ਹੋਰ ਸਟੋਰੀ ਪੋਸਟ ਕੀਤੀ। ਇਨ੍ਹਾਂ ਟਿੱਪਣੀਆਂ ਦਾ ਕਾਰਨ ਪ੍ਰੇਮ ਢਿੱਲੋਂ ਤੇ ਉਸ ਦੀਆਂ ਹਾਲੀਆ ਹਰਕਤਾਂ ਨੂੰ ਮੰਨਿਆ ਜਾ ਰਿਹਾ ਹੈ। ਇਹ ਸਾਫ ਤੌਰ ’ਤੇ ਨਜ਼ਰ ਨਹੀਂ ਆ ਰਿਹਾ ਹੈ ਕਿ ਸਿੱਧੂ ਆਪਣੀਆਂ ਟਿੱਪਣੀਆਂ ’ਚ ਕਿਸ ਦਾ ਜ਼ਿਕਰ ਕਰ ਰਹੇ ਹਨ।

ਜੇਕਰ ਹਾਲਾਤ ਨੂੰ ਦੇਖੀਏ ਤਾਂ ਸਿੱਧੂ ਮੂਸੇਵਾਲਾ ਤੇ ਪ੍ਰੇਮ ਢਿੱਲੋਂ ਵਿਚਕਾਰ ਹਾਲਾਤ ਠੀਕ ਨਹੀਂ ਹਨ ਤੇ ਇਸ ਦਾ ਕਾਰਨ ਇਹ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਹਾਲੀਆ ਟਿੱਪਣੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਪ੍ਰੇਮ ਢਿੱਲੋਂ ਬਿੱਗ ਬਰਡ ਦੇ ਨਾਲ ਕੋਲੈਬੋਰੇਸ਼ਨ ਵੀ ਲੈ ਕੇ ਆਉਣ ਵਾਲੇ ਹਨ, ਇਹ ਓਹੀ ਬਿੱਗ ਬਰਡ ਹੈ, ਜਿਸ ਨਾਲ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਬਾਅਦ ’ਚ ਸਿੱਧੂ ਤੇ ਬਿੱਗ ਬਰਡ ਦੀ ਲੜਾਈ ਦੇ ਵੀ ਕਾਫੀ ਚਰਚੇ ਰਹੇ।