ਮੁੰਬਈ : ਬਾਲੀਵੁੱਡ ਸਿਤਾਰੇ ਆਪਣੀਆਂ ਫਿਲਮਾਂ ਤੋਂ ਇਲਾਵਾ ਐਡ ਦੀ ਵਜ੍ਹਾ ਨਾਲ ਵੀ ਚਰਚਾ ‘ਚ ਰਹਿੰਦੇ ਹਨ। ਕਈ ਸਿਤਾਰੇ ਹਨ ਜਿਨ੍ਹਾਂ ਦੇ ਐਡ ਫੈਨਜ਼ ਬਹੁਤ ਪਸੰਦ ਕਰਦੇ ਹਨ। ਦੂਜੇ ਪਾਸੇ ਕੁਝ ਸਿਤਾਰਿਆਂ ਨੂੰ ਆਪਣੇ ਐਡ ਦੀ ਵਜ੍ਹਾ ਕਾਰਨ ਵਿਵਾਦਾਂ ਅਤੇ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਨੀਂ ਦਿਨੀਂ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਨੂੰ ਆਪਣੇ ਇਕ ਐਡ ਦੀ ਵਜ੍ਹਾ ਕਾਰਨ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਨ੍ਹਾਂ ਦੋਵਾਂ ਦਾ ਇਹ ਐਡ ਇਕ ਅੰਡਰਵਿਅਰ ਦਾ ਹੈ। ਇਸ ਐਡ ‘ਚ ਰਸ਼ਮਿਕਾ ਮੰਦਾਨਾ ਨੂੰ ਵਿੱਕੀ ਕੌਸ਼ਲ ਦਾ ਅੰਡਰਵਿਅਰ ਦੇਖ ਕੇ ਰੌਮਾਂਟਿਕ ਹੁੰਦੇ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਦੋਵੇਂ ਕਲਾਕਾਰਾਂ ਦੇ ਇਸ ਐਡ ਦੀ ਕਈ ਸੋਸ਼ਲ ਮੀਡੀਆ ਯੂਜ਼ਰਜ਼ ਅਲੋਚਨਾ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰ ਕੇ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ। ਐਡ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਦਿਖਾਇਆ ਗਿਆ ਹੈ ਕਿ ਰਸ਼ਮਿਕਾ ਮੰਦਾਨਾ ਇਕ ਯੋਗ ਸੈਸ਼ਨ ਦੇ ਰਹੀ ਹੁੰਦੀ ਹੈ ਅਤੇ ਉਨ੍ਹਾਂ ਨਾਲ ਵਿੱਕੀ ਵੀ ਯੋਗ ਕਰ ਰਹੇ ਹੁੰਦੇ ਹਨ।

ਐਡ ਦੇ ਵੀਡੀਓ ‘ਚ ਅੱਗੇ ਦੇਖਿਆ ਗਿਆ ਹੈ ਕਿ ਜਦੋਂ ਵਿੱਕੀ ਕੌਸ਼ਲ ਯੋਗ ਕਰਦੇ ਹਨ ਤਾਂ ਉਨ੍ਹਾਂ ਦੇ ਅੰਡਰਵਿਅਰ ਤੋਂ ਪੈਂਟ ਖਿਸਕ ਜਾਂਦੀ ਹੈ ਅਤੇ ਅੰਡਰਵਿਅਰ ਦੀ ਸਟ੍ਰਿਪ ਨਜ਼ਰ ਆਉਣ ਲੱਗਦੀ ਹੈ ਜਿਸ ਨੂੰ ਦੇਖ ਕੇ ਰਸ਼ਮਿਕਾ ਮੰਦਾਨਾ ਰੋਮਾਂਟਿਕ ਐਕਸਪ੍ਰੈਸ਼ਨ ਦੇਣ ਲੱਗ ਪੈਂਦੀ ਹੈ। ਇਸ ਨਾਲ ਹੀ ਅਗਲੇ ਦਿਨ ਅੰਡਰਵਿਅਰ ਦੀ ਸਟ੍ਰਿਪ ਦੇਖਣ ਲਈ ਰਸ਼ਮਿਕਾ ਫਿਰ ਤੋਂ ਪਲਾਨ ਕਰਦੀ ਹੈ। ਵਿੱਕੀ ਕੌਸ਼ਲ ਅਤੇ ਰਸ਼ਮਿਕਾ ਮੰਦਾਨਾ ਦੇ ਇਸ ਐਡ ਨੂੰ ਦੇਖ ਕੇ ਲੋਕ ਬਹੁਤ ਭੜਕ ਗਏ ਹਨ।