ਆਲੀਆ ਭੱਟ ਤੇ ਰਣਬੀਰ ਕਪੂਰ ਬਾਲੀਵੁੱਡ ਦੇ ਬੈਸਟ ਕੱਪਲਜ਼ ’ਚੋਂ ਇਕ ਹਨ। ਪ੍ਰਸ਼ੰਸਕਾਂ ਨੂੰ ਹੁਣ ਦੋਵਾਂ ਦੇ ਵਿਆਹ ਦੀ ਉਡੀਕ ਹੈ। ‘ਬ੍ਰਹਮਾਸਤਰ’ ਦੇ ਮੋਸ਼ਨ ਪੋਸਟਰ ਲਾਂਚ ’ਚ ਪ੍ਰਸ਼ੰਸਕਾਂ ਨੇ ਮੀਡੀਆ ਸਾਹਮਣੇ ਰਣਬੀਰ ਨੂੰ ਪੁੱਛਿਆ ਸੀ ਕਿ ਉਨ੍ਹਾਂ ਦਾ ਵਿਆਹ ਕਦੋਂ ਹੋਵੇਗਾ।

ਕਿਸੇ ਨਾ ਕਿਸੇ ਕਾਰਨ ਦੋਵਾਂ ਦਾ ਵਿਆਹ ਟੱਲ ਰਿਹਾ ਹੈ। ਅਟਕਲਾਂ ਹਨ ਕਿ ਸਾਲ 2022 ’ਚ ਕੱਪਲ ਵਿਆਹ ਕਰਵਾ ਲਵੇਗਾ। ਲੱਗਦਾ ਹੈ ਕਿ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਜਲਦ ਖ਼ਤਮ ਹੋਣ ਵਾਲਾ ਹੈ।

ਜੀ ਹਾਂ, ਇਕ ਰਿਪੋਰਟ ਮੁਤਾਬਕ ਆਲੀਆ ਭੱਟ ਤੇ ਰਣਬੀਰ ਕਪੂਰ ਅਪ੍ਰੈਲ 2022 ’ਚ ਵਿਆਹ ਦੇ ਬੰਧਨ ’ਚ ਬੱਝਣ ਵਾਲੇ ਹਨ। ਪਿਛਲੇ ਕਾਫੀ ਸਮੇਂ ਤੋਂ ਆਲੀਆ ਤੇ ਰਣਬੀਰ ਦੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਦੋਵੇਂ ਦਸੰਬਰ 2021 ’ਚ ਵਿਆਹ ਕਰਵਾ ਲੈਣਗੇ।

ਰਿਪੋਰਟ ਮੁਤਾਬਕ ਰਣਬੀਰ ਤੇ ਆਲੀਆ ਇਸੇ ਸਾਲ ਅਪ੍ਰੈਲ ’ਚ ਵਿਆਹ ਕਰਨ ਦੀ ਪਲਾਨਿੰਗ ਕਰ ਰਹੇ ਹਨ। ਨਾਲ ਹੀ ਦੋਵਾਂ ਪਰਿਵਾਰਾਂ ’ਚ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਕਰੀਬੀਆਂ ਦਾ ਕਹਿਣਾ ਹੈ ਕਿ ਦੋਵੇਂ ਰਾਜਸਥਾਨ ਦੇ ਰਣਥੰਭੌਰ ’ਚ ਵਿਆਹ ਕਰਵਾ ਸਕਦੇ ਹਨ ਕਿਉਂਕਿ ਇਥੇ ਦੋਵਾਂ ਨੇ ਸਭ ਤੋਂ ਵੱਧ ਛੁੱਟੀਆਂ ਮਨਾਈਆਂ ਹਨ ਤੇ ਇਹ ਦੋਵਾਂ ਦੀਆਂ ਫੇਵਰੇਟ ਥਾਵਾਂ ’ਚੋਂ ਇਕ ਹੈ।