ਭਾਰਤ ਦੀ ਸੁਰਾਂ ਦੀ ਕੋਕਿਲਾ ਲਤਾ ਮੰਗੇਸ਼ਕਰ ਹੁਣ ਸਾਡੇ ਵਿਚ ਨਹੀਂ ਰਹੀ। ਅੱਜ ਮੁੰਬਈ ਦੇ ਕੈਂਡੀ ਬ੍ਰੀਚ ਹਸਪਤਾਲ ਵਿਚ ਉਹਨਾਂ ਨੇ ਅਖੀਰੀ ਸਾਹ ਲਿਆ। ਲਤਾ ਨੂੰ 8 ਜਨਵਰੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ। ਇਸ ਮਗਰੋਂ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਲਤਾ ਲਗਭਗ ਇਕ ਮਹੀਨੇ ਤੋਂ ਹਸਪਤਾਲ ਦੇ ਆਈਸੀਯੂ ਵਿਚ ਵੈਂਟੀਲੇਟਰ ‘ਤੇ ਸੀ। ਅੱਜ ਲਤਾ ਮੰਗੇਸ਼ਕਰ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਹੋਣਾ ਹੈ। ਲਤਾ ਦੇ ਅਖੀਰੀ ਸਫਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਲਤਾ ਮੰਗੇਸ਼ਕਰ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇਘਰ ਪ੍ਰਭੂਕੁੰਜ ਤੋਂ ਸ਼ਿਵਾਜੀ ਪਾਰਕ ਲਿਜਾਇਆ ਜਾਵੇਗਾ। ਸ਼ਿਵਾਜੀ ਪਾਰਕ ਵਿਚ ਹੀ ਲਤਾ ਮੰਗੇਸ਼ਕਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਜਿਹੇ ਵਿਚ ਲਤਾ ਦੀਦੀ ਦੀ ਮ੍ਰਿਤਕ ਦੇਹ ਨੂੰ ਲਿਜਾਣ ਦੀ ਤਿਆਰੀ ਹੋ ਰਹੀ ਹੈ। ਇਕ ਟਰੱਕ ਨੂੰ ਚਿੱਟੇ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਟਰੱਕ ‘ਤੇ ਲਤਾ ਦੀ ਇਕ ਵੱਡੀ ਤਸਵੀਰ ਲਗਾਈ ਗਈ ਹੈ। ਇਸ ‘ਤੇ ਲਿਖਿਆ ਹੈ-ਭਾਵਪੂਰਨ ਸ਼ਰਧਾਂਜਲੀ।
ਲਤਾ ਮੰਗੇਸ਼ਕਰ ਨੂੰ ਅਲਵਿਦਾ ਕਹਿਣ ਲਈ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਉਹਨਾਂ ਦੇ ਘਰ ਪ੍ਰਭੂਕੁੰਡ ਪਹੁੰਚ ਗਏ ਹਨ। ਅਮਿਤਾਭ ਨਾਲ ਉਹਨਾਂ ਦੀ ਬੇਟੀ ਸ਼ਵੇਤਾ ਵੀ ਪਹੁੰਚੀ ਹੈ। ਇਸ ਦੇ ਇਲਾਵਾ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਵੀ ਲਤਾ ਦੀਦੀ ਦਾ ਅੰਤਿਮ ਦਰਸ਼ਨਾਂ ਲਈ ਪਹੁੰਚੇ ਹਨ।
ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਐਤਵਾਰ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੇ ਦਿਹਾਂਤ ਕਾਰਨ ਦੇਸ਼ ਭਰ ’ਚ ਸੋਗ ਦੀ ਲਹਿਰ ਹੈ। 92 ਸਾਲ ਦੀ ਉਮਰ ਵਿਚ ਲਤਾ ਮੰਗੇਸ਼ਕਰ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਜਨਮ 28 ਸਤੰਬਰ 1929 ਨੂੰ ਇੰਦੌਰ ਵਿਚ ਹੋਇਆ ਸੀ। ਲਤਾ ਦੀਦੀ ਦੀ ਆਵਾਜ਼ ਹੀ ਉਨ੍ਹਾਂ ਦੀ ਪਹਿਚਾਣ ਬਣੀ। ਸੁਰੀਲੇ ਗੀਤਾਂ ਜ਼ਰੀਏ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਲਤਾ ਦੀਦੀ ਸਦਾ ਅਮਰ ਰਹੇਗੀ। ਉਨ੍ਹਾਂ ਨੇ ਮਨੁੱਖ ਦੀ ਹਰ ਭਾਵਨਾ ਨੂੰ ਆਪਣੀ ਆਵਾਜ਼ ਜ਼ਰੀਏ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੱਕ ਪਹੁੰਚਾਇਆ। ਇਸ ਦਰਮਿਆਨ ਲਤਾ ਦੀਦੀ ਦਾ ਉਹ ਟਵੀਟ ਵਾਇਰਲ ਹੋ ਰਿਹਾ ਹੈ, ਜੋ ਉਨ੍ਹਾਂ ਨੇ ਦਿਹਾਂਤ ਤੋਂ ਪਹਿਲਾਂ ਆਖ਼ਰੀ ਵਾਰ ਇਕ ਖ਼ਾਸ ਸ਼ਖਸੀਅਤ ਲਈ ਕੀਤਾ ਸੀ।
Aaj hum sabke pyare Pancham ki punyatithi hai. Usne jitna bhi sangeet banaaya wo shravaneey tha aur aaj bhi lokpriya hai. Main uski yaad ko vinamra abhivadan karti hun. https://t.co/dgzmr8JxjU
— Lata Mangeshkar (@mangeshkarlata) January 4, 2022
ਲਤਾ ਮੰਗੇਸ਼ਕਰ ਨੇ ਦਿਹਾਂਤ ਤੋਂ ਪਹਿਲਾਂ ਆਖ਼ਰੀ ਵਾਰ ਪੰਚਮ ਦਾ ਯਾਨੀ ਕਿ ਰਾਹੁਲ ਦੇਵ ਬਰਮਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਬਰਸੀ ਮੌਕੇ ਟਵੀਟ ਕੀਤਾ ਸੀ। ਉਨ੍ਹਾਂ ਨੇ ਆਪਣੇ ਟਵਿੱਟਰ ’ਤੇ ਲਿਖਿਆ ਸੀ, ‘‘ਅੱਜ ਸਾਡੇ ਸਾਰਿਆਂ ਦੇ ਪਿਆਰੇ ਪੰਚਮ ਦੀ ਬਰਸੀ ਹੈ। ਉਸ ਨੇ ਜਿੰਨਾ ਵੀ ਸੰਗੀਤ ਬਣਾਇਆ ਉਹ ਸ਼ਾਵਣੀ ਸੀ ਅਤੇ ਅੱਜ ਵੀ ਲੋਕਪਿ੍ਰਯ ਹੈ। ਮੈਂ ਉਨ੍ਹਾਂ ਦੀ ਯਾਦ ਨੂੰ ਨਿਮਰਤਾ ਨਾਲ ਸਲਾਮ ਕਰਦੀ ਹਾਂ।’’ ਸੁਰਾਂ ਦੀ ਮਲਿਕਾ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਖੂਬ ਪੜਿ੍ਹਆ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਕੇ ਭਾਵੁਕ ਹੋ ਰਹੇ ਹਨ।
ਦੱਸ ਦੇਈਏ ਕਿ ਲਤਾ ਮੰਗੇਸ਼ਕਰ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਕਰੀਬ 28 ਦਿਨਾਂ ਤੱਕ ਮੁੰਬਈ ਦੇ ਬ੍ਰੀਚ ਕ੍ਰੈਂਡੀ ਹਸਪਤਾਲ ’ਚ ਦਾਖ਼ਲ ਸੀ। ਉਨ੍ਹਾਂ ਨੂੰ ਆਈ. ਸੀ. ਯੂ. ’ਚ ਰੱਖਿਆ ਗਿਆ ਸੀ। ਸ਼ਨੀਵਾਰ ਨੂੰ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਅਤੇ 6 ਫਰਵਰੀ ਯਾਨੀ ਕਿ ਅੱਜ ਉਹ ਦੁਨੀਆ ਨੂੰ ਅਲਵਿਦਾ ਆਖ ਗਈ।