ਸੰਘਾ ਪਾਸੇ ਰੱਖਦੋ। ਬੱਸ ਆਪਣੇ ਛੋਟੇ ਭੈਣ ਭਰਾ, ਭਣੇਵੇਂ- ਭਤੀਏ ਤੇ ਧੀਆਂ ਪੁੱਤਾਂ ਬਾਰੇ ਸੋਚੋ। ਉਹਨਾਂ ਨੂੰ ਜੋ ਛੇੜ ਪਾ ਕੇ ਜਾਵੋਗੇ ਉਹਨਾਂ ਦੋ ਰੱਤੀਆਂ ਵੱਧ ਈ ਨਿਕਲਣਾ। ਇਹੋ ਵੇਖੋ ਉਹਨਾਂ ਲਈ ਕਿਹੋ ਜਿਹਾ ਮਹੌਲ ਤੇ ਨੈਤਿਕ ਕਦਰਾਂ ਕੀਮਤਾਂ ਛੱਡ ਕੇ ਚੱਲੇ ਉ। ਤੁਸੀਂ ਭੋਰਾ ਚਵਲ ਮਾਰੀ ਤੇ ਉਹਨਾਂ ਨਿਕਿਆਂ ਨੇ ਰੀਲਾਂ ਬਣਾ ਮਾਰੀਆਂ। ਦੱਸੋ ਬੇਗੈਰਤੀ ਸੰਘੇ ਨੇ ਜਿਆਦਾ ਕੀਤੀ ਕਿ ਆਪਾਂ? ਇਹ ਵੀ ਸੋਚੀਏ ਕਿ ਆਪਣੇ ਘਰ ਕੋਈ ਬਾਊ ਜੰਮ ਪਈ ਜਾਂ ਸੰਘਾ ਪੈਦਾ ਹੋ ਗਿਆ ਫੇਰ ਕੀ ਕਰਨਾਂ। ਰੀਲ ਪੈਣ ਤੇ ਕਿਵੇਂ ਕਰਨਾ

ਬੇਗੈਰਤੀ ਫੈਲੀ ਆ ਪੂਰੀ। ਤਮਾਸ਼ਾ ਚਾਹੀਦਾ ਲੋਕਾਂ ਨੂੰ ਭਾਂਵੇ ਬੰਦਿਆਂ ਦੀਆਂ ਜਾਨਾਂ ਦੀ ਬਲੀ ਦੇਣੀ ਪਵੇ। ਸਾਡੀ ਅਰਦਾਸ ਚ ਸ਼ਾਮਲ ਆ ਕਿ “ਸੇਵਕਾਂ ਦੇ ਪਰਦੇ ਢੱਕੀ ਰੱਖਿਉ।” ਕਿਉਂਕਿ ਸਾਡੇ ਪਰਦੇ ਈ ਆ, ਨਹੀਂ ਤੇ ਜੋ ਅਸੀਂ ਹਾਂ ਉਹਦੇ ਸਾਹਮਣੇ ਸ਼ੈਤਾਨ ਦੀ ਨਸਲ ਵੀ ਭਲੀ ਜਾਪੂ।

ਪਹਿਲਾਂ ਇੱਕ ਗ੍ਰੰਥੀ ਦੀ ਵੀਡੀਓ ਵਾਇਰਲ ਕੀਤੀ । ਉਹ ਕੁੜੀ ਜੀਊਦੀ ਮਰੀ ਇੱਕੋ ਜਹੀ ਹੀ ਹੋਊਗੀ ਤੇ ਉਹ ਗ੍ਰੰਥੀ ਜਾਨੋਂ ਮਾਰ ਦਿੱਤਾ। ਉਹਦੀ ਬੰਦੇ ਦੀ ਘਰਵਾਲੀ ਪਹਿਲਾਂ ਈ ਮਰ ਗਈ ਸੀ,ਨਿਆਣੇ ਅਨਾਥ ਹੋਗੇ ਹੋਣਗੇ। ਉਹਨੂੰ ਇੰਨਾ ਮਾੜਾ ਬੋਲਿਆ ਜਿਵੇਂ ਇਹ ਸਾਲੇ ਸਾਰੇ ਸੱਚ ਪੁੱਤਰ ਹੋਣ। ਕੋਈ ਵਿਰਲਾ ਟਾਂਵਾ ਹੋਊ, ਜੀਹਦਾ ਐਂ ਕਦੇ ਕਿਸੇ ਨਾਲ ਸਬੰਧ ਨਾ ਰਿਹਾ ਹੋਊ ਤੇ ਉਸ ਗ੍ਰੰਥੀ ਨੂੰ ਐ ਨਿਸ਼ਾਨੇ ਤੇ ਲਿਆ ਜਿਵੇਂ ਇਹਨਾਂ ਦਾ ਨਰਸੰਹਾਰ ਕਰ ਤਾ ਹੋਵੇ।

ਸਵਾਦ ਲੈਣ ਵਾਲੇ ਬੇਗੈਰਤੋ ਉਸ ਕੁੜੀ ਦੀ ਜਿੰਦਗੀ ਸੋਚੋ। ਉਹਦਾ ਮਾਂ ਪਿਓ, ਭਰਾ ਕਿਸ ਹਾਲ ਚ ਵਿਚਰਦਾ ਹੋਊ । ਤਮਾਸ਼ਾ ਲਾ ਲਿਆ। ਧੀਆਂ ਭੈਣਾਂ ਦੀ ਇੱਜਤ ਰੋਲਣੀ ਕੌਣ ਦੱਸ ਗਿਆ ? ਸਾਡੇ ਤੇ ਪਰਿਵਾਰਾਂ ਚ ਜੇ ਕਿਸੇ ਕੁੜੀ ਦੀ ਗਲਤ ਗੱਲ ਦੱਸਣ ਪਈਏ ਤੇ ਮਾਪੇ ਦਬਕਾ ਮਾਰ ਕੇ ਆਖਦੇ ਸੀ ” ਭੌਕਣਾਂ ਬੰਦ ਕਰ”, ਗੱਲ ਸੁਣਕੇ ਰਾਜੀ ਨਹੀਂ ਸਨ। ਧੀਆਂ ਦੀਆਂ ਗਲਤੀਆਂ ਤੇ ਚਸਕੇ ਲੈਣ ਵਾਲੇ ਲਾਹਨਤੀ ਕਿੱਥੋਂ ਜੰਮ ਪਏ। ਬੇਸ਼ੱਕ ਗਲਤੀ ਗ੍ਰੰਥੀ ਦੀ ਹੈ ਪਰ ਤੁਹੀਂ ਦੁੱਧ ਧੁਪੇ ਉ ?