ਸ਼ੈਰੀ ਮਾਨ ਸੋਸ਼ਲ ਮੀਡੀਆ ’ਤੇ ਰੌਣਕਾਂ ਲਗਾ ਕੇ ਰੱਖਦੇ ਹਨ। ਉਨ੍ਹਾਂ ਦੀ ਪੋਸਟ ਦੇਖ ਕੇ ਹਰ ਇਕ ਦਾ ਦਿਲ ਖ਼ੁਸ਼ ਹੋ ਜਾਂਦਾ ਹੈ। ਹਾਲਾਂਕਿ ਉਨ੍ਹਾਂ ਦੇ ਫੇਸਬੁੱਕ ਪੇਜ ’ਤੇ ਇਨ੍ਹੀਂ ਦਿਨੀਂ ਅਜੀਬ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ।ਇਨ੍ਹਾਂ ਵੀਡੀਓਜ਼ ਦੀ ਜੇਕਰ ਗੱਲ ਕਰੀਏ ਤਾਂ ਇਹ ਵਿਦੇਸ਼ੀ ਕੰਟੈਂਟ ਕ੍ਰਿਏਟਰਜ਼ ਦੀਆਂ ਹਨ। ਇਹ ਵੀਡੀਓਜ਼ ਭਾਵੇਂ ਫਨੀ ਹਨ ਪਰ ਇਸ ਦੇ ਨਾਲ ਹੀ ਵਲਗਰ ਵੀ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਸ਼ਾਇਦ ਸ਼ੈਰੀ ਮਾਨ ਦਾ ਫੇਸਬੁੱਕ ਪੇਜ ਕਿਸੇ ਨੇ ਹੈਕ ਕਰ ਲਿਆ ਹੈ।

ਸ਼ੈਰੀ ਮਾਨ ਨੇ 21 ਜਨਵਰੀ ਨੂੰ ‘ਲੋਗੋ 47’ ਗੀਤ ਸਾਂਝਾ ਕੀਤਾ ਸੀ। ਇਸ ਤੋਂ ਬਾਅਦ 28 ਜਨਵਰੀ ਤੋਂ ਲੈ ਕੇ ਹੁਣ ਤਕ ਇਸ ਸ਼ੈਰੀ ਮਾਨ ਦੇ ਪੇਜ ’ਤੇ ਅਜੀਬ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਸ਼ੈਰੀ ਮਾਨ ਨੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਜ਼ ਜਿਵੇਂ ਇੰਸਟਾਗ੍ਰਾਮ ’ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਦੱਸ ਦੇਈਏ ਕਿ ਇਨ੍ਹਾਂ ਵੀਡੀਓਜ਼ ’ਤੇ ਸ਼ੈਰੀ ਮਾਨ ਦੇ ਪ੍ਰਸ਼ੰਸਕ ਕੁਮੈਂਟਸ ਕਰ ਰਹੇ ਹਨ। ਉਹ ਸ਼ੈਰੀ ਮਾਨ ਦੇ ਫੇਸਬੁੱਕ ਪੇਜ ’ਤੇ ਸਾਂਝੀਆਂ ਹੋਈਆਂ ਇਨ੍ਹਾਂ ਅਜੀਬ ਵੀਡੀਓਜ਼ ’ਤੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਲੋਕ ਕੁਮੈਂਟ ਕਰਕੇ ਇਹ ਪੁੱਛ ਰਹੇ ਹਨ ਕਿ ਸ਼ੈਰੀ ਮਾਨ ਨੂੰ ਕੀ ਹੋ ਗਿਆ ਹੈ, ਜੋ ਉਹ ਅਜਿਹੀਆਂ ਵੀਡੀਓਜ਼ ਸਾਂਝੀਆਂ ਕਰ ਰਹੇ ਹਨ। ਹੁਣ ਸ਼ੈਰੀ ਦਾ ਫੇਸਬੁੱਕ ਪੇਜ ਹੈਕ ਹੋਇਆ ਹੈ ਜਾਂ ਉਹ ਖ਼ੁਦ ਇਹ ਵੀਡੀਓਜ਼ ਅਪਲੋਡ ਕਰ ਰਹੇ ਹਨ, ਇਹ ਤਾਂ ਸ਼ੈਰੀ ਮਾਨ ਹੀ ਦੱਸ ਸਕਦੇ ਹਨ।