ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਗਾਮੀ ਰਿਲੀਜ਼ ਹੋਣ ਵਾਲੀ EP ਦੇ ਗੀਤਾਂ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਦਿਲਜੀਤ ਦੋਸਾਂਝ ਨੇ ਮਿਆਮੀ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਤੋਂ ਇਹ ਪਤਾ ਲੱਗਾ ਹੈ ਕਿ ਦਿਲਜੀਤ ਦੋਸਾਂਝ ਹਾਲੀਵੁੱਡ ਕਲਾਕਾਰਾਂ ਨਾਲ ਕੋਲੈਬੋਰੇਸ਼ਨ ਕਰਨ ਜਾ ਰਹੇ ਹਨ।ਸਭ ਤੋਂ ਪਹਿਲੀ ਤਸਵੀਰ ਦਿਲਜੀਤ ਦੋਸਾਂਝ ਨੇ ਸਿੰਬਾ ਨਾਲ ਸਾਂਝੀ ਕੀਤੀ। ਸਿੰਬਾ ਇਕ ਹਾਲੀਵੁੱਡ ਸਿੰਗਰ ਹੈ, ਜਿਸ ਨੇ ਕਈ ਹਿੱਟ ਗੀਤ ਸਰੋਤਿਆਂ ਨੂੰ ਦਿੱਤੇ ਹਨ

ਦੂਜੀਆਂ ਤਸਵੀਰਾਂ ’ਚ ਦਿਲਜੀਤ ਦੋਸਾਂਝ ਹਾਲੀਵੁੱਡ ਸਿੰਗਰ ਸਵਾਵੇ ਫਾਰਗੋ ਨਾਲ ਨਜ਼ਰ ਆ ਰਹੇ ਹਨ। ਸਵਾਵੇ ਦੇ ਵੀ ਕਈ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ।

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਮਿਆਮੀ ਤੋਂ ਇਕ ਫਨੀ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ ’ਚ ਉਹ ਕੁਝ ਮਾਡਲਜ਼ ਨਾਲ ਬੈਠੇ ਡਰਿੰਕ ਦੇ ਗਿਲਾਸ ਅੱਗੇ-ਪਿੱਛੇ ਕਰ ਰਹੇ ਹਨ ਤੇ ਉਨ੍ਹਾਂ ਨੂੰ ਪੰਜਾਬੀ ਸਿਖਾ ਰਹੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬੀਤੇ ਦਿਨੀਂ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਦਾ ਨਾਂ ‘ਬਾਬੇ ਭੰਗੜਾ ਪਾਉਂਦੇ ਨੇ’ ਹੈ।ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, ‘ਅਲੜ ਬਲੜ ਬਾਵੇ ਦਾ… ਬਾਬਾ ਹੁਣ ਦੁਸਹਿਰੇ ’ਤੇ ਭੰਗੜਾ ਪਾਵੇਗਾ। ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੁਨੀਆ ਭਰ ’ਚ 30 ਸਤੰਬਰ, 2022 ਨੂੰ ਰਿਲੀਜ਼ ਹੋ ਰਹੀ ਹੈ।’

ਦੱਸ ਦੇਈਏ ਕਿ ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਨਿਭਾਅ ਰਹੇ ਹਨ ਪਰ ਉਨ੍ਹਾਂ ਨਾਲ ਕਿਹੜੀ ਅਦਾਕਾਰਾ ਨਜ਼ਰ ਆਉਣ ਵਾਲੀ ਹੈ, ਇਸ ਦੀ ਜਾਣਕਾਰੀ ਅਜੇ ਨਹੀਂ ਮਿਲੀ ਹੈ। ਫ਼ਿਲਮ ਨੂੰ ਅਮਰਜੀਤ ਸਿੰਘ ਡਾਇਰੈਕਟ ਕਰਨਗੇ, ਜਿਨ੍ਹਾਂ ਨੇ ਦਿਲਜੀਤ ਨਾਲ ਪਹਿਲਾਂ ‘ਰੱਖ ਹੌਂਸਲਾ’ ਫ਼ਿਲਮ ਡਾਇਰੈਕਟ ਕੀਤੀ ਹੈ।ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਤੇ ਡੀ. ਓ. ਪੀ. ਬਲਜੀਤ ਸਿੰਘ ਦਿਓ ਹਨ। ਫ਼ਿਲਮ ਥਿੰਦ ਮੋਸ਼ਨ ਫ਼ਿਲਮਜ਼ ਤੇ ਸਟੋਰੀਟਾਈਮ ਪ੍ਰੋਡਕਸ਼ਨਜ਼ ਫ਼ਿਲਮ ਦੀ ਪੇਸ਼ਕਸ਼ ਹੈ।