ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਤੇ ਅਕਸ਼ੇ ਕੁਮਾਰ ਨੇ ਕਈ ਫ਼ਿਲਮਾਂ ’ਚ ਇਕੱਠਿਆਂ ਕੰਮ ਕੀਤਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਦੋਵਾਂ ਦੀ ਜੋੜੀ ਪ੍ਰਸ਼ੰਸਕਾਂ ਵਿਚਾਲੇ ਕਾਫੀ ਪਸੰਦ ਕੀਤੀ ਗਈ ਹੈ।

ਵੱਡੇ ਪਰਦੇ ’ਤੇ ਦੋਵਾਂ ਦੀ ਜੋੜੀ ਖ਼ੂਬ ਸਰਾਹੀ ਗਈ ਹੈ। ਆਫ-ਸਕ੍ਰੀਨ ਵੀ ਦੋਵੇਂ ਇਕ-ਦੂਜੇ ਨਾਲ ਕਾਫੀ ਚੰਗੀ ਬਾਂਡਿੰਗ ਸਾਂਝੀ ਕਰਦੇ ਹਨ। ਇਸ ਦੇ ਨਾਲ ਹੀ ਬੇਬੋ ਦੀ ਟਵਿੰਕਲ ਖੰਨਾ ਨਾਲ ਵੀ ਚੰਗੀ ਦੋਸਤੀ ਹੈ।

ਹਾਲ ਹੀ ’ਚ ਕਰੀਨਾ ਤੇ ਟਵਿੰਕਲ ‘ਟਵੀਕ ਇੰਡੀਆ’ ਸ਼ੋਅ ’ਚ ਇਕੱਠੀਆਂ ਨਜ਼ਰ ਆਈਆਂ। ਦੋਵਾਂ ਨੇ ਪਰਿਵਾਰ, ਘਰ ਤੇ ਫਿਟਨੈੱਸ ਨੂੰ ਲੈ ਕੇ ਗੱਲਬਾਤ ਕੀਤੀ।ਸ਼ੋਅ ਦੌਰਾਨ ਕਰੀਨਾ ਨੇ ਦੱਸਿਆ ਕਿ ਜਦੋਂ ਉਸ ਨੇ ਤੇ ਸੈਫ ਅਲੀ ਖ਼ਾਨ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਹੀ ਕੀਤਾ ਸੀ ਤਾਂ ਅਕਸ਼ੇ ਕੁਮਾਰ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ। ਸੈਫ ਤੇ ਕਰੀਨਾ ਫ਼ਿਲਮ ‘ਟਸ਼ਨ’ ਦੌਰਾਨ ਨਜ਼ਦੀਕ ਆਏ ਸਨ। ਸਾਲ 2008 ’ਚ ਇਹ ਫ਼ਿਲਮ ਰਿਲੀਜ਼ ਹੋਈ ਸੀ।

ਕਰੀਨਾ ਨੇ ਕਿਹਾ ਕਿ ਇਕ ਦਿਨ ਅਕਸ਼ੇ ਕੁਮਾਰ, ਸੈਫ ਨੂੰ ਇਕ ਕੋਨੇ ’ਚ ਲੈ ਕੇ ਗਏ ਤੇ ਉਸ ਨੂੰ ਦੱਸਿਆ ਕਿ ਮੈਂ ਕਿੰਨੇ ‘ਖ਼ਤਰਨਾਕ ਪਰਿਵਾਰ’ ਨਾਲ ਸਬੰਧ ਰੱਖਦੀ ਹਾਂ। ਇਸ ’ਤੇ ਟਵਿੰਕਲ ਨੇ ਚੁਟਕੀ ਲੈਂਦਿਆਂ ਕਿਹਾ ਕਿ ਅਕਸ਼ੇ ਨੇ ਇਹ ਸਹੀ ਸਲਾਹ ਦਿੱਤੀ ਸੀ

ਕਰੀਨਾ ਨੇ ਹਾਮੀ ਭਰਦਿਆਂ ਕਿਹਾ ਕਿ ਹਾਂ ਮੈਂ ਜਾਣਦੀ ਹਾਂ। ਅਕਸ਼ੇ ਦਾ ਉਥੇ ਮਤਲਬ ਸੀ ਕਿ ਕਰੀਨਾ ਨਾਲ ਗਲਤ ਚੀਜ਼ ਨਾ ਕਰਨਾ। ਇਸ ’ਤੇ ਸੈਫ ਨੇ ਵੀ ਕਾਫੀ ਸਾਕਾਰਾਤਮਕ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਉਹ ਬੇਬੋ ਨੂੰ ਪਰਖ ਚੁੱਕੇ ਹਨ ਤੇ ਸੋਚ ਸਮਝ ਕੇ ਹੀ ਫ਼ੈਸਲਾ ਲੈਣਗੇ।