ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਹਮੇਸ਼ਾ ਤੋਂ ਆਪਣੇ ਖ਼ਾਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਦਾਕਾਰ ਨੇ ਆਪਣੇ ਕਰੀਅਰ ’ਚ ਇਕ ਤੋਂ ਵੱਧ ਕੇ ਇਕ ਫ਼ਿਲਮਾਂ ਦਿੱਤੀਆਂ ਹਨ। ਕਦੇ ਵੀ ਉਨ੍ਹਾਂ ਨੇ ਆਪਣੀ ਫਿਟਨੈੱਸ ’ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਇਹੀ ਕਾਰਨ ਹੈ ਕਿ ਲੋਕ ਉਨ੍ਹਾਂ ਦੀ ਆਮ ਆਦਮੀ ਵਾਲੀ ਇਮੇਜ ਨਾਲ ਖ਼ੁਦ ਨੂੰ ਜੋੜਦੇ ਹਨ।

ਅਰਸ਼ਦ ਨੇ ਆਪਣਾ ਓ. ਟੀ. ਟੀ. ਡੈਬਿਊ ਵੀ ਕਰ ਲਿਆ ਹੈ ਤੇ ਉਹ ਕੁਝ ਪ੍ਰਾਜੈਕਟਸ ’ਚ ਨਜ਼ਰ ਆਏ ਹਨ। ਹਾਲ ਹੀ ’ਚ ਅਰਸ਼ਦ ਵਾਰਸੀ ਨੇ ਆਪਣੀ ਫਿਟਨੈੱਸ ਬਾਰੇ ਗੱਲ ਕੀਤੀ ਤੇ ਦੱਸਿਆ ਕਿ 53 ਸਾਲ ਦੀ ਉਮਰ ’ਚ ਉਨ੍ਹਾਂ ਨੂੰ ਫਿਟਨੈੱਸ ਬਾਰੇ ਗੱਲ ਕਰਨ ਬਾਰੇ ਖਿਆਲ ਕਿਵੇਂ ਆਇਆ।

ਅਰਸ਼ਦ ਨੇ ਦੱਸਿਆ, ‘ਅਜਿਹਾ ਇੰਨੇ ਸਾਲਾਂ ’ਚ ਪਹਿਲੀ ਵਾਰ ਹੋਇਆ, ਜਦੋਂ ਮੈਂ ਕਿਹਾ ਕਿ ਚਲੋ ਯਾਰ ਫਿੱਟ ਬਣਦੇ ਹਾਂ ਤੇ ਹੁਣ ਉਮਰ ਵੀ ਹੋ ਰਹੀ ਹੈ ਪਰ ਉਮਰ ਤੋਂ ਜ਼ਿਆਦਾ ਇਹ ਮੇਰੇ 17 ਸਾਲ ਦੇ ਪੁੱਤਰ ਜੇ. ਕੇ. ਲਈ ਵੀ ਹੈ। ਉਹ ਮੈਨੂੰ ਫਾਲੋਅ ਕਰਦਾ ਹੈ।’

ਅਰਸ਼ਦ ਨੇ ਅੱਗੇ ਕਿਹਾ, ‘ਬੱਚੇ ਉਹੀ ਕਰਦੇ ਹਨ, ਜੋ ਉਨ੍ਹਾਂ ਦੇ ਮਾਤਾ-ਪਿਤਾ ਕਰਦੇ ਹਨ। ਕਦੇ ਵੀ ਬੱਚੇ ਉਹ ਸਭ ਨਹੀਂ ਕਰਦੇ, ਜੋਂ ਤੁਸੀਂ ਉਨ੍ਹਾਂ ਨੂੰ ਕਰਨ ਲਈ ਕਹਿੰਦੇ ਹੋ, ਸਗੋਂ ਬੱਚੇ ਉਹ ਕਰਦੇ ਹਨ, ਜੋ ਉਹ ਤੁਹਾਨੂੰ ਕਰਦਾ ਦੇਖਦੇ ਹਨ। ਜੇਕਰ ਮੇਰਾ ਪੁੱਤਰ ਮੈਨੂੰ ਅਨਫਿੱਟ ਦੇਖੇਗਾ ਤਾਂ ਉਹ ਵੀ ਸਾਰੀ ਉਮਰ ਅਨਫਿੱਟ ਹੀ ਰਹੇਗਾ।’