ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ‘ਚ ਹਰ ਹਫ਼ਤੇ ਕਈ ਫ਼ਿਲਮੀ ਸਿਤਾਰੇ ਆਉਂਦੇ ਹਨ। ਫ਼ਿਲਮੀ ਸਿਤਾਰੇ ਕਪਿਲ ਦੇ ਸ਼ੋਅ ‘ਚ ਆ ਕੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਪ੍ਰਮੋਸ਼ਨ ਵੀ ਕਰਦੇ ਹਨ। ਨਾਲ ਹੀ ਕਪਿਲ ਸ਼ਰਮਾ ਨਾਲ ਹਾਸਾ ਮਜ਼ਾਕ ਵੀ ਕਰਦੇ ਹਨ। ਹਾਲ ਹੀ ‘ਚ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਫ਼ਿਲਮ ‘ਗਹਿਰਾਈਆਂ’ ਦੀ ਸਟਾਰਕਾਸਟ ਦੀਪਿਕਾ ਪਾਦੂਕੋਣ, ਅਨੰਨਿਆ ਪਾਂਡੇ, ਸਿਧਾਂਤ ਚਤੁਰਵੇਦੀ ਤੇ ਧੈਰੇਆ ਕਰਵਾ ਪਹੁੰਚੇ ਸਨ। ਕਪਿਲ ਸ਼ਰਮਾ ਨੇ ਫ਼ਿਲਮ ਦੀ ਸਟਾਰਕਾਸਟ ਨਾਲ ਖ਼ੂਬ ਮਸਤੀ ਕੀਤੀ,ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਕਪਿਲ ਸ਼ਰਮਾ ਨੇ ‘ਗਹਿਰਾਈਆਂ’ ਦੀ ਸਟਾਰਕਾਸਟ ਨਾਲ ਸਿਰਫ਼ ਮਸਤੀ ਕੀਤੀ ਸਗੋਂ ਅਦਾਕਾਰਾ ਦੀਪਿਕਾ ਪਾਦੂਕੌਣ ਨਾਲ ਫਲਰਟਿੰਗ ਵੀ ਕੀਤੀ। ਟੀ. ਵੀ. ਚੈਨਲ ਸੋਨੀ ਨੇ ਆਪਣੇ ਇਕ ਅਧਿਕਾਰਤ ਯੂਟਿਊਬ ਅਕਾਊਂਟ ‘ਤੇ ‘ਦਿ ਕਪਿਲ ਸ਼ਰਮਾ ਸ਼ੋਅ’ ਨਾਲ ਜੁੜਿਆ ਇਕ ਵੀਡੀਓ ਪ੍ਰੋਮੋ ਜਾਰੀ ਕੀਤਾ ਹੈ, ਜਿਸ ‘ਚ ਕਪਿਲ ਸ਼ਰਮਾ ਦੀਪਿਕਾ ਪਾਦੂਕੋਣ ਨਾਲ ਫਲਰਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਉਹ ਉਸ ਉੱਤੋਂ ਆਪਣੀ ਪੂਰੀ ਦੌਲਤ ਲੁਟਾ ਸਕਦੇ ਹਨ।

ਦੱਸ ਦੇਈਏ ਕਿ ਇਸ ਪ੍ਰੋਮੋ ‘ਚ ਦਿਖਾਇਆ ਗਿਆ ਹੈ ਕਿ ਜਦੋਂ ਦੀਪਿਕਾ ਸੈੱਟ ‘ਤੇ ਆਉਂਦੀ ਹੈ ਤਾਂ ਕਪਿਲ ਸ਼ਰਮਾ ਉਸ ਲਈ ‘ਹਮੇ ਤੁਮ ਸੇ ਪਿਆਰ ਕਿਤਨਾ’ ਗੀਤ ਗਾਉਂਦੇ ਹਨ। ਹਾਲਾਂਕਿ ਇਸ ਦੌਰਾਨ ਦੀਪਿਕਾ ਪਾਦੂਕੌਣ ਵੀ ਕਪਿਲ ਸ਼ਰਮਾ ਦਾ ਸਾਥ ਦਿੰਦੀ ਹੋਈ ਨਜ਼ਰ ਆਉਂਦੀ ਹੈ। ਕਪਿਲ ਸ਼ਰਮਾ ਆਪਣੇ ਵਲ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ ਕਿ ਉਹ ਕਿਸ-ਕਿਸ ਨੂੰ ਆਪਣੀ ਫ਼ਿਲਮ ‘ਚ ਲੈ ਰਹੀ ਹੈ। ਇਸ ਦੇ ਜਵਾਬ ‘ਚ ਉਹ ਕਹਿੰਦੀ ਹੈ ਕਿ ਜੇਕਰ ਉਹ ਆਪਣੇ ਬਾਰੇ ਪੁੱਛ ਰਹੇ ਹਨ ਤਾਂ ਉਹ ਉਸ ਦੀ ਫ਼ਿਲਮ ਦੇ ਕੋ ਸਟਾਰ ਤੇ ਡਾਇਰੈਕਟਰ ਬਣ ਸਕਦੇ ਹਨ। ਜੇਕਰ ਉਹ ਚਾਹੁੰਦੇ ਹਨ ਤਾਂ ਨਿਰਮਾਤਾ ਵੀ ਬਣ ਸਕਦੇ ਹਨ। ਇਸ ਦੇ ਜਵਾਬ ‘ਚ ਕਪਿਲ ਸ਼ਰਮਾ ਕਹਿੰਦੇ ਹਨ ਕਿ, ”ਦੀਪਿਕਾ ਲਈ ਤਾਂ ਮੈਂ ਆਪਣੀ ਸਾਰੀ ਦੌਲਤ ਦੇ ਦਿਆ, ਸਾਰੀ ਦੌਲਤ ਲੈ ਲਓ ਤੁਸੀਂ।” ਦੱਸ ਦੇਈਏ ਕਿ ਫ਼ਿਲਮ ‘ਗਹਿਰਾਈਆਂ’ ਜਲਦ ਹੀ ਓਟੀਟੀ ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਣ ਵਾਲੀ ਹੈ।