ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੇ ਮਜੀਠਾ ’ਚ ਚੋਣ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ ਨੂੰ ਲੈ ਕੇ ਚਰਚਾਵਾਂ ਛਿੜ ਰਹੀਆਂ ਸਨ ਕਿ ਬਿਕਰਮ ਮਜੀਠੀਆ ਵਿਧਾਨ ਸਭਾ ਹਲਕਾ ਪੂਰਬੀ ਤੋਂ ਸਿਰਫ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਹੀ ਚੋਣ ਲੜਨਗੇ ਤੇ ਵਿਧਾਨ ਸਭਾ ਹਲਕਾ ਮਜੀਠਾ ਵਾਲੀ ਸੀਟ ਛੱਡ ਸਕਦੇ ਹਨ। ਇਨ੍ਹਾਂ ਚਰਚਾਵਾਂ ’ਤੇ ਅੱਜ ਉਨ੍ਹਾਂ ਦੀ ਪਤਨੀ ਵੱਲੋਂ ਵੀ ਮੋਹਰ ਲਗਾਈ ਗਈ, ਜਿਸ ਦੇ ਚਲਦਿਆਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਉਨ੍ਹਾਂ ਦੀ ਪਤਨੀ ਗੁਨੀਵ ਮਜੀਠੀਆ ਨੇ ਨਾਮਜ਼ਦਗੀ ਪੱਤਰ ਤਹਿਸੀਲਦਾਰ ਦਫ਼ਤਰ ਵਿਖੇ ਭਰੇ। ਇਸ ਦੌਰਾਨ ਗੁਨੀਵ ਮਜੀਠੀਆ ਵੱਲੋਂ ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖੀ ਗਈ ਅਤੇ ਉਹ ਆਪਣੀ ਕਾਰ ’ਚ ਬੈਠ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ।

ਬਿਕਰਮ ਮਜੀਠੀਆ ਦੀ ਧਰਮਪਤਨੀ ਨੇ ਮਜੀਠਾ ਭਰੇ ਨਾਮਜ਼ਦਗੀ ਕਾਗਜ਼, ਮੀਡੀਆ ਤੋਂ ਬਣਾਈ ਦੂਰੀ #majithavidhasabha #amritsar #bikrammajitha #navjotsidhu ਲਗਾਤਾਰ ਹੀ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੇ ਵਿਧਾਨ ਸਭਾ ਹਲਕਾ ਮਜੀਠਾ ਚੁਣਾਵੀ ਮਾਹੌਲ ਕਰਕੇ ਭਖਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਚਰਚਾਵਾਂ ਛਿੜ ਰਹੀਆਂ ਸੀ ਕਿ ਬਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਹਲਕਾ ਪੂਰਬੀ ਤੋਂ ਸਿਰਫ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਹੀ ਚੋਣ ਲੜਨਗੇ ਅਤੇ ਵਿਧਾਨ ਸਭਾ ਹਲਕਾ ਮਜੀਠਾ ਵਾਲੀ ਸੀਟ ਛੱਡ ਸਕਦੇ ਨੇ ਜਿਸ ਤੇ ਅੱਜ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਵੀ ਮੋਹਰ ਲਗਾਈ ਗਈ ਜਿਸ ਦੇ ਚਲਦੇ ਵਿਧਾਨ ਸਭਾ ਹਲਕਾ ਮਜੀਠਾ ਤੋਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਮਜੀਠੀਆ ਨੇ ਨਾਮਜ਼ਦਗੀ ਦੇ ਕਾਗਜ਼ ਤਹਿਸੀਲਦਾਰ ਦਫ਼ਤਰ ਭਰੇ ਇਸ ਦੌਰਾਨ ਪੂਰੀ ਤਰੀਕੇ ਨਾਲ ਸ੍ਰੀਮਤੀ ਮਜੀਠੀਆ ਵੱਲੋਂ ਪੱਤਰਕਾਰਾਂ ਨਾਲ ਦੂਰੀ ਬਣਾਈ ਰੱਖੀ ਅਤੇ ਆਪਣੀ ਕਾਰ ਵਿੱਚ ਬੈਠ ਕੇ ਮੀਡੀਆ ਨਾਲ ਮੁਖ਼ਾਤਿਬ ਹੋਏ ਬਿਨਾਂ ਹੀ ਚਲੇ ਗਏ ਜ਼ਿਕਰਯੋਗ ਹੈ ਕਿ ਲਗਾਤਾਰ ਹੀ ਬਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਤੋਂ ਜਿੱਤਦੇ ਆ ਰਹੇ ਹਨ ਲੇਕਿਨ ਇਸ ਵਾਰ ਨਵਜੋਤ ਸਿੰਘ ਸਿੱਧੂ ਨਾਲ ਤਲਖੀ ਹੋਣ ਕਰਕੇ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੇ ਹਲਕੇ ਚੋਂ ਵੀ ਚੁਨਾਵ ਲੜਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਦੇ ਚਲਦੇ ਬੀਤੇ ਦਿਨੀਂ ਬਿਕਰਮ ਸਿੰਘ ਮਜੀਠੀਆ ਕੋਲੋਂ ਪੁੱਛੇ ਗਏ ਸਵਾਲਾਂ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਇਸ਼ਾਰਿਆਂ ਇਸ਼ਾਰਿਆਂ ਵਿਚ ਕਿਹਾ ਸੀ ਕਿ ਉਹ ਵਿਧਾਨ ਸਭਾ ਹਲਕਾ ਮਜੀਠਾ ਤੋਂ ਸੀਟ ਛੱਡ ਸਕਦੇ ਨੇ ਅਤੇ ਅੱਜ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਮਜੀਠਾ ਦੇ ਤਹਿਸੀਲਦਾਰ ਕੰਪਲੈਕਸ ਚ ਜਾ ਕੇ ਨਾਮਜ਼ਦਗੀ ਕਾਗਜ਼ ਭਰੇ ਜਾਣ ਤੋਂ ਇਸ਼ਾਰਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਵਿਧਾਨ ਸਭਾ ਹਲਕਾ ਮਜੀਠਾ ਤੋਂ ਚੋਣ ਮੈਦਾਨ ਵਿਚ ਉਤਰ ਸਕਦੇ ਨੇ

ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਤੋਂ ਜਿੱਤਦੇ ਆ ਰਹੇ ਹਨ ਪਰ ਇਸ ਵਾਰ ਨਵਜੋਤ ਸਿੰਘ ਸਿੱਧੂ ਨਾਲ ਤਲਖੀ ਹੋਣ ਕਰਕੇ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੇ ਹਲਕੇ ’ਚੋਂ ਚੋਣ ਲੜਦੇ ਹੋਏ ਦਿਖਾਈ ਦੇ ਰਹੇ ਹਨ, ਜਿਸ ਦੇ ਚਲਦਿਆਂ ਬੀਤੇ ਦਿਨੀਂ ਬਿਕਰਮ ਸਿੰਘ ਮਜੀਠੀਆ ਕੋਲੋਂ ਪੁੱਛੇ ਗਏ ਸਵਾਲਾਂ ’ਚ ਬਿਕਰਮ ਸਿੰਘ ਮਜੀਠੀਆ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਕਿਹਾ ਸੀ ਕਿ ਉਹ ਵਿਧਾਨ ਸਭਾ ਹਲਕਾ ਮਜੀਠਾ ਤੋਂ ਸੀਟ ਛੱਡ ਸਕਦੇ ਹਨ।