ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀਆਂ ਛੋਟੀਆਂ ਧੀਆਂ ਆਲੀਆ ਤੇ ਅਕੀਰਾ ਅੱਜ 2 ਸਾਲਾਂ ਦੀਆਂ ਹੋ ਗਈਆਂ ਹਨ। ਆਲੀਆ ਤੇ ਅਕੀਰਾ ਦੇ ਦੂਜੇ ਜਨਮਦਿਨ ਮੌਕੇ ਨੀਰੂ ਬਾਜਵਾ ਨੇ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਤਸਵੀਰਾਂ ਦੇ ਨਾਲ ਨੀਰੂ ਨੇ ਦਿਲ ਨੂੰ ਛੂਹ ਜਾਣ ਵਾਲੀ ਕੈਪਸ਼ਨ ਵੀ ਲਿਖੀ ਹੈ। ਨੀਰੂ ਨੇ ਲਿਖਿਆ, ‘ਮੈਨੂੰ ਯਾਦ ਹੈ ਕਿ ਦੋ ਸਾਲ ਪਹਿਲਾਂ ਡਾਕਟਰਾਂ ਨੇ ਮੈਨੂੰ ਕਿਹਾ ਸੀ ਕਿ ਸ਼ਾਇਦ ਇਹ ਕਰ ਨਹੀਂ ਸਕਣਗੀਆਂ। ਇਕ ਪਲ ਲਈ ਮੈਂ ਯਕੀਨ ਨਹੀਂ ਕੀਤਾ। ਮੇਰੀਆਂ ਯੌਧਾਂ ਰਾਣੀਆਂ। ਤੁਸੀਂ ਮੇਰਾ ਗੁੱਡ ਲੱਕ ਚਾਰਮ ਹੋ।’

ਨੀਰੂ ਨੇ ਅੱਗੇ ਲਿਖਿਆ, ‘ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਦੂਜਾ ਜਨਮਦਿਨ ਮੁਬਾਰਕ ਆਲੀਆ ਤੇ ਅਕੀਰਾ। ਮੈਂ ਵਾਅਦਾ ਕਰਦੀ ਹਾਂ ਕਿ ਤੁਹਾਨੂੰ ਮੈਂ ਆਪਣਾ ਸਰਵੋਤਮ ਦਿਆਂਗੀ। ਮੈਂ ਗਲਤੀਆਂ ਜ਼ਰੂਰ ਕਰਦੀ ਹਾਂ ਪਰ ਮੈਂ ਹਮੇਸ਼ਾ ਤੁਹਾਨੂੰ ਪਿੱਛੇ ਹਾਂ।’

ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ’ਤੇ ਪੰਜਾਬੀ ਸਿਤਾਰਿਆਂ ਨੇ ਵੀ ਕੁਮੈਂਟ ਕਰਕੇ ਨੀਰੂ ਦੀਆਂ ਧੀਆਂ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਹੈ। ਇਨ੍ਹਾਂ ’ਚ ਹੈਪੀ ਰਾਏਕੋਟੀ, ਤਾਨੀਆ ਤੇ ਜਿੰਮੀ ਸ਼ੇਰਗਿੱਲ ਵਰਗੇ ਸਿਤਾਰੇ ਸ਼ਾਮਲ ਹਨ।