ਇਨ੍ਹੀਂ ਦਿਨੀਂ ਸਾਰਾ ਅਲੀ ਖ਼ਾਨ ਦੇ ਦਿਨ ਦੀ ਸ਼ੁਰੂਆਤ ਕੁਝ ਅਲੱਗ ਤਰ੍ਹਾਂ ਨਾਲ ਹੋ ਰਹੀ ਹੈ। ਸਾਰਾ ਨੇ ਇਕ ਵੀਡੀਓ ਸਾਂਝੀ ਕਰਕੇ ਦਿਖਾਇਆ ਹੈ ਕਿ ਐਤਵਾਰ ਸਵੇਰੇ ਉਸ ਨਾਲ ਇਕ ਛੋਟਾ ਜਿਹਾ ਹਾਦਸਾ ਹੋ ਗਿਆ।ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਸਾਰਾ ਲਗਾਤਾਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਸ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਦੇ ਚਿਹਰੇ ਕੋਲ ਇਕ ਬਲਬ ਫਟਦਾ ਦੇਖਿਆ ਜਾ ਸਕਦਾ ਹੈ।

ਇਸ ਵੀਡੀਓ ’ਚ ਸਾਰਾ ਅਲੀ ਖ਼ਾਨ ਆਪਣਾ ਮੇਕਅੱਪ ਕਰਵਾਉਂਦੀ ਨਜ਼ਰ ਆ ਰਹੀ ਹੈ। ਸਾਰਾ ਆਪਣੀ ਵੈਨਿਟੀ ਵੈਨ ’ਚ ਬੈਠੀ ਹੈ। ਉਸ ਦੇ ਮੇਕਅੱਪ ਆਰਟਿਸਟ ਉਸ ਨੂੰ ਤਿਆਰ ਕਰ ਰਹੇ ਹਨ।

ਉਸ ਦੀ ਟੀਮ ਦਾ ਇਕ ਸ਼ਖ਼ਸ ਉਸ ਨੂੰ ਕੁਝ ਕਹਿੰਦਾ ਹੈ। ਇਸ ’ਤੇ ਸਾਰਾ ਉਸ ਨੂੰ ਕਹਿੰਦੀ ਹੈ, ‘ਜੀਤੂ ਨੂੰ ਕਹਿ ਦੋ ਨਾਰੀਅਲ ਪਾਣੀ ਲਿਆ ਦੇਵੇ।’ ਇੰਨਾ ਕਹਿਣ ਤੋਂ ਬਾਅਦ ਸਾਰਾ ਦਾ ਮੇਕਅੱਪ ਆਰਟਿਸਟ ਦੂਜੇ ਪਾਸੇ ਮੁੜਦਾ ਹੈ ਤੇ ਅਚਾਨਕ ਉਸ ਦੇ ਚਿਹਰੇ ਸਾਹਮਣੇ ਬਲਬ ਫਟ ਜਾਂਦਾ ਹੈ।