ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਬਾਲੀਵੁੱਡ ਦੇ ਮੋਸਟ ਐਡੋਰੇਬਲ ਕੱਪਲ ਹਨ। ਦੋਵੇਂ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਹੁਣ ਕੱਪਲ ਨੇ ਵਿਆਹ ਦੇ ਬੰਧਨ ’ਚ ਬੱਝਣ ਦਾ ਫ਼ੈਸਲਾ ਕਰ ਲਿਆ ਹੈ। ਤਾਜ਼ਾ ਰਿਪੋਰਟ ਮੁਤਾਬਕ ਅਰਹਾਨ ਤੇ ਸ਼ਿਬਾਨੀ ਇਸੇ ਸਾਲ ਮਾਰਚ ਮਹੀਨੇ ਗਰੈਂਡ ਵੈਡਿੰਗ ਕਰਕੇ ਹਮੇਸ਼ਾ ਲਈ ਇਕ-ਦੂਜੇ ਦੇ ਹੋਣ ਵਾਲੇ ਹਨ।

ਬਾਲੀਵੁੱਡ ਲਾਈਫ ਨੂੰ ਇੰਡਸਟਰੀ ਦੇ ਸੂਤਰ ਨੇ ਫਰਹਾਨ ਤੇ ਸ਼ਿਬਾਨੀ ਦੇ ਵਿਆਹ ਬਾਰੇ ਜਾਣਕਾਰੀ ਦਿੱਤੀ ਹੈ। ਸੂਤਰ ਨੇ ਦੱਸਿਆ, ‘ਫਰਹਾਨ ਤੇ ਸ਼ਿਬਾਨੀ ਮੁੰਬਈ ’ਚ ਮਾਰਚ ਮਹੀਨੇ ਲੈਵਿਸ਼ ਵੈਡਿੰਗ ਕਰਨ ਦੀ ਪਲਾਨਿੰਗ ਕਰ ਰਹੇ ਸਨ ਪਰ ਕੋਰੋਨਾ ਦੇ ਵਧਦੇ ਖ਼ਤਰੇ ਤੇ ਕਈ ਬਾਲੀਵੁੱਡ ਸਿਤਾਰਿਆਂ ਨੂੰ ਕੋਰੋਨਾ ਦੀ ਚਪੇਟ ’ਚ ਆਉਂਦਿਆਂ ਦੇਖ ਕੇ ਉਨ੍ਹਾਂ ਨੇ ਆਪਣੇ ਵਿਆਹ ਨੂੰ ਇੰਟੀਮੇਟ ਰੱਖਣ ਦਾ ਫ਼ੈਸਲਾ ਕੀਤਾ ਹੈ। ਫਰਹਾਨ ਤੇ ਸ਼ਿਬਾਨੀ ਨੇ ਹੁਣ ਨਜ਼ਦੀਕੀ ਰਿਸ਼ਤੇਦਾਰਾਂ ਤੇ ਪਰਿਵਾਰ ਦੀ ਮੌਜੂਦਗੀ ਵਿਚਾਲੇ ਹੀ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਸੂਤਰ ਨੇ ਅੱਗੇ ਦੱਸਿਆ, ‘ਫਰਹਾਨ ਤੇ ਸ਼ਿਬਾਨੀ ਲੰਮੇ ਸਮੇਂ ਤੋਂ ਇਕ-ਦੂਜੇ ਨਾਲ ਰਹਿ ਰਹੇ ਹਨ ਤੇ ਉਹ ਕੋਰੋਨਾ ਵਿਚਾਲੇ ਆਪਣੇ ਵਿਆਹ ’ਚ ਹੋਰ ਦੇਰੀ ਨਹੀਂ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਹੁਣ ਇੰਟੀਮੇਟ ਵੈਡਿੰਗ ਕਰਨ ਦਾ ਫ਼ੈਸਲਾ ਕੀਤਾ ਹੈ।

ਸੂਤਰ ਨੇ ਅੱਗੇ ਦੱਸਿਆ, ‘ਫਰਹਾਨ ਤੇ ਸ਼ਿਬਾਨੀ ਲੰਮੇ ਸਮੇਂ ਤੋਂ ਇਕ-ਦੂਜੇ ਨਾਲ ਰਹਿ ਰਹੇ ਹਨ ਤੇ ਉਹ ਕੋਰੋਨਾ ਵਿਚਾਲੇ ਆਪਣੇ ਵਿਆਹ ’ਚ ਹੋਰ ਦੇਰੀ ਨਹੀਂ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਹੁਣ ਇੰਟੀਮੇਟ ਵੈਡਿੰਗ ਕਰਨ ਦਾ ਫ਼ੈਸਲਾ ਕੀਤਾ ਹੈ।

ਸੂਤਰ ਨੇ ਅੱਗੇ ਦੱਸਿਆ, ‘ਸ਼ਿਬਾਨੀ ਤੇ ਫਰਹਾਨ ਨੇ ਵੈਡਿੰਗ ਵੈਨਿਊ ਲਈ 5 ਸਿਤਾਰਾ ਹੋਟਲ ਵੀ ਬੁੱਕ ਕਰ ਲਿਆ ਹੈ ਤੇ ਵਿਆਹ ਨਾਲ ਜੁੜੀਆਂ ਜ਼ਿਆਦਾਤਰ ਚੀਜ਼ਾਂ ਨੂੰ ਦੋਵੇਂ ਫਾਈਨਲ ਕਰ ਚੁੱਕੇ ਹਨ।