ਬੀਬੀ ਬਿਮਲ ਕੌਰ ਜੀ ਦਾ ਜੀਵਨ ਬਹੁਤ ਹੀ ਸੰਘਰਸ਼ ਮਈ ਸੀ, ਉਹਨਾਂ ਦਾ ਪਹਿਲਾ ਨਾਮ ਬਿਮਲਾ ਦੇਵੀ ਸੀ ਪਰ ਬਾਅਦ ਵਿੱਚ ਉਹ ਬਿਮਲ ਕੌਰ ਖਾਲਸਾ ਸਜੇ । ਉਹਨਾਂ ਦੇ ਪਤੀ ਨੇ ਸਿੱਖ ਕੌਮ ਦੀ ਅਣਖ ਅਤੇ ਧਰਮ ਲਈ (ਭਾਈ ਬੇਅੰਤ ਸਿੰਘ ਜੀ ਨੇ) ਸ਼ਹੀਦੀ ਦਿੱਤੀ, ਸ਼ਹੀਦੀ ਉਪਰੰਤ ਬੀਬੀ ਬਿਮਲ ਕੌਰ ਖਾਲਸਾ ਤੇ ਉਹਨਾਂ ਦੇ ਪਰਿਵਾਰ ਦੇ ਅਣਭੋਲ ਬਾਲਾਂ ਉਪਰ ਮੁਸੀਬਤ ਦੇ ਝੱਖੜ ਝੁੱਲਣ ਲਗ ਪਏ ਇੰਦਰਾ ਗਾਂਧੀ ਦੇ ਕਤਲ ਕੇਸ ਵਿੱਚ ਹਕੂਮਤੀ ਦਬਾਅ ਸੀ ਬੀ ਆਈ ਅਤੇ ਪੁਲਿਸ ਦੀ ਖਿੱਚ ਧੂਹ ਦੇ ਬਾਵਜੂਦ ਬਤੌਰ ਸਧਾਰਨ ਇਸਤਰੀ ਖਾਲਸਾ ਦਾ ਕਿਰਦਾਰ ਸਲਾਹੁਣਯੋਗ ਰਿਹਾ ਉਹ ਆਰਥਿਕ ਮੰਦ ਹਾਲੇ ਵਿੱਚ ਵੀ ਦਲੇਰੀ ਅਤੇ ਦ੍ਰਿੜਤਾ ਦੀ ਦੇਖ ਰੇਖ ਹੇਠ ਅਤੇ ਰੋਜੀ ਰੋਟੀ ਵਾਸਤੇ ਜਨਤਕ ਵਿਰੋਧੀ ਦੇ ਬਾਵਜੂਦ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰਦੀ ਰਹੀ ।

ਇੰਦਰਾਂ ਗਾਂਧੀ ਦੇ ਕ ਤ ਲ ਕੇਸ ਕਰਕੇ ਬੀਬੀ ਖਾਲਸਾ ਵਿਰੋਧੀ ਪ੍ਰਚਾਰ ਅਤੇ ਸ਼ਹੀਦ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਮੁੱਖ ਰੱਖਕੇ ਕੁੱਝ ਸਿਆਸੀ ਲੀਡਰਾਂ ਨੇ ਨੌਕਰੀ ਛੱਡ ਕੇ ਬੀਬੀ ਜੀ ਨੂੰ ਪੰਜਾਬ ਆਉਣ ਲਈ ਪ੍ਰੇਰਿਆ ਤੇ ਮਾਲੀ ਮਦਦ ਦੇਣ ਲਈ ਵਿਸ਼ਵਾਸ਼ ਦਿਵਾਇਆ,

ਅਗਸਤ 1985 ਵਿੱਚ ਰਾਜੀਵ ਲੌਂਗੋਵਾਲ ਸਮਝੋਤੇ ਦੇ ਹਿੱਸੇ ਵਜੋਂ ਪੰਜਾਬ ਵਿੱਚ ਚੋਣਾਂ ਹੋਈਆਂ ਰਜੀਵ ਦੀ ਮਿਲੀਭੁਗਤ ਅਤੇ ਘੁਰਕੀ ਤੋਂ ਡਰਦਿਆਂ ਅਕਾਲੀ ਲੀਡਰਸ਼ਿਪ ਟਿਕਟ ਤੋਂ ਮੁਕਰ ਗਈ ਤੇ ਬੀਬੀ ਜੀ ਨਾਲ ਵਿਸ਼ਵਾਸ ਘਾਤ ਕੀਤਾ ਜਿਸ ਕਰਕੇ ਬੀਬੀ ਜੀ ਨੇ ਚਮਕੌਰ ਸਾਹਿਬ ਅਤੇ ਪੱਕਾ ਕਲਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਲੜੀਆਂ ਤੇ ਸਰਕਾਰ ਦੀ ਮਿਲੀਭੁਗਤ ਕਾਰਨ ਹਾਰ ਗਏ

ਅਖੀਰ ਫੈਡਰੇਸ਼ਨ ਨੇ ਜਦੋਂ 31 ਅਕਤੂਬਰ 1985 ਨੂੰ ਸ਼ਹੀਦ ਭਾਈ ਬੇਅੰਤ ਸਿੰਘ ਦੀ ਬਰਸੀ ਮਨਾਈ ਉਸ ਦਿਨ ਫੈਡਰੇਸ਼ਨ ਦੇ ਆਗੂਆਂ ਦੀ ਸਹਾਇਤਾ ਨਾਲ ਬੀਬੀ ਖਾਲਸਾ ਨੇ ਖੂਨੀ ਹੱਥਾਂ ਨਾਲ ਲਥ ਪਥ ਸਰਕਾਰੀ ਜਗੀਰ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਢਾਉਣੀ ਆਰੰਭ ਕਰ ਦਿੱਤੀ, 26 ਜਨਵਰੀ 1986 ਵਿੱਚ ਸਰਬੱਤ ਖਾਲਸਾ ਦੁਆਰਾ ਲਏ ਫੈਸਲਿਆਂ ਨੂੰ ਲਾਗੂ ਕਰਵਾਉਣ ਅਤੇ ਜਨਤਕ ਲਹਿਰ ਬਣਾਉਣ ਲਈ ਬੀਬੀ ਜੀ ਨੇ ਪੰਜਾਬ ਵਿੱਚ ਜੰਗੀ ਪੱਧਰ ਤੇ ਦੌਰੇ ਕੀਤੇ, ਅਤੇ ਘਰ ਘਰ ਪ੍ਰਚਾਰ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ ।

4 ਜੂਨ 1986 ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਫੈਡਰੇਸ਼ਨ ਦੁਆਰਾ ਘਲੂਘਾਰਾ ਦਿਵਸ ਮਨਾਇਆ ਗਿਆ, ਇਸ ਦਿਨ ਬੀਬੀ ਜੀ ਨੇ ਫੈਡਰੇਸ਼ਨ ਆਗੂਆਂ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਵਿਚੋਂ ਟਾਸਕ ਫੋਰਸ ਫੌਜ਼ ਕਡਣ ਲਈ ਮੁਹਿੰਮ ਸ਼ੁਰੂ ਕੀਤੀ, ਅਤੇ ਜ਼ੋਰਦਾਰ ਨਾਅਰਿਆਂ ਨਾਲ ਸਰਕਾਰ ਦਾ ਵਿਰੋਧ ਕੀਤਾ, ਜਿਸ ਵਿੱਚ ਅਵਤਾਰ ਸਿੰਘ ਮਾਰਿਆ ਗਿਆ, ਜਿਸ ਦਾ ਕੇਸ ਬੀਬੀ ਅਤੇ ਹੋਰ ਆਗੂਆਂ ਉਤੇ ਦਰਜ ਕੀਤਾ ਗਿਆ, 1986 ਦੇ ਅਖੀਰ ਵਿੱਚ ਆਪ ਜੀ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਜੇ ਲ੍ਹ ਭੇਜ ਦਿੱਤਾ ਗਿਆ ਬਾਅਦ ਵਿੱਚ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਬਗਾਵਤ ਦੇ ਕੇਸ ਵਿੱਚ ਬੁੜੈਲ ਜੇਲ੍ਹ ਚੰਡੀਗੜ੍ਹ ਭੇਜ ਦਿੱਤਾ ਪਿਛੋਂ ਪਰਿਵਾਰ ਖੇਰੂੰ ਖੇਰੂੰ ਹੋਇਆ ਗਿਆ ਕਈ ਵਾਰ ਬਚਿਆਂ ਦੀਆਂ ਫੀਸਾਂ ਭਰਨ ਜੋਗੇ ਪੈਸੇ ਵੀ ਨਾ ਹੁੰਦੇ ਅਖੀਰ ਉਹਨਾਂ ਆਪਣਾ ਛੋਟਾ ਲੜਕਾ ਜਸਵਿੰਦਰ ਸਿੰਘ ਜੇਲ੍ਹ ਵਿੱਚ ਹੀ ਬੁਲਾ ਲਿਆ ।

ਲਗਭਗ ਪੌਣੇ ਦੋ ਸਾਲ ਲੰਬੀ ਜੇ ਲ੍ਹ ਕੱ ਟ ਣ ਤੋਂ ਬਾਅਦ ਆਪ ਜੀ ਜੁਲਾਈ 1988 ਵਿੱਚ ਚੰਡੀਗੜ੍ਹ ਜੇ ਲ੍ਹ ਵਿਚੋਂ ਰਿਹਾਅ ਹੋ ਗਏ

ਨਵੰਬਰ 1989 ਵਿੱਚ ਆਪ ਜੀ ਲੋਕ ਸਭਾ ਹਲਕਾ ਰੋਪੜ ਤੋਂ ਭਾਰੀ ਬਹੁਮਤ ਨਾਲ ਜਿੱਤੇ ਲੋਕ ਸਭਾ ਵਿੱਚ ਉਨ੍ਹਾਂ ਦੁਆਰਾ ਉਠਾਇਆ ਕੋਟਲਾ ਅਜਨੇਰ ਕਾਂਡ ਮੁੱਖ ਚਰਚਾ ਦਾ ਵਿਸ਼ਾ ਬਣਿਆ ਆਪ ਜੀ ਨੇ ਹਮੇਸ਼ਾ ਸਿੱਖ ਹਿਤਾਂ ਦੀ ਰਾਖੀ ਕੀਤੀ ਪੁਲਿਸ ਥਾਣਿਆਂ ਦਾ ਘਿਰਾਓ ਕਰ ਅਤੇ ਧਰਨੇ ਦੇਕੇ ਉਹਨਾਂ ਅਨੇਕਾਂ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਦੇ ਸਿਕੰਜੇ ਚੋ ਛੁਡਵਾਇਆ ਅਤੇ ਸ਼ਹੀਦਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਦਵਾਈਆਂ ਰੋਪਤ ਸਮਰਾਲਾ ਕਾਦੀਆਂ ਭਾਦਸੋਂ ਸਰਹੰਦ ਅਤੇ ਪਟਿਆਲਾ ਦੇ ਥਾਣਿਆਂ ਦਾ ਸਫਲ ਘਿਰਾਓ ਕੀਤਾ ਆਪ ਜੀ ਨੇ ਸੰਤ ਸਿਪਾਹੀ ਫਰੰਟ ਦੀ ਮਜਬਤੀ ਲਈ ਸਿਰ ਤੋੜ ਮਿਹਨਤ ਕੀਤੀ

ਅਖ਼ੀਰ ਆਪ ਜੀ ਦੇ ਵਿਚਾਰਾਂ ਤੇ ਰੈਲੀਆਂ ਨੇ ਸਰਕਾਰ ਦੀ ਨੱਕ ਵਿੱਚ ਦਮ ਕਰ ਦਿੱਤਾ, ਕਿਉਕਿ ਆਪ ਜੀ ਦੇ ਬੋਲਾਂ ਵਿੱਚ ਜੋਸ਼ ਸੀ ਇੱਕ ਦਰਦ ਸੀ ਪੰਜਾਬ ਦੇ ਪ੍ਰਤੀ, ਜਿਸਨੂੰ ਸੁਣ ਕੇ ਹਰ ਕੋਈ ਆਪਣੇ ਹੱਕਾਂ ਲਈ ਖੜਾ ਹੋ ਜਾਂਦਾ ਸੀ ਅਤੇ ਸਰਕਾਰ ਨਹੀੰ ਚਾਹੁੰਦੀ ਸੀ ਕਿ ਕੋਈ ਹੱਕ ਦੀ ਗੱਲ ਕਰੇ, ਸੋ ਅੰਤ ਉਹਨਾਂ ਨੂੰ ਮਾਰਨ ਦੀ ਸਾਜਿਸ਼ ਤਹਿਤ, ਕਈ ਦਿਨ ਇਹਨਾਂ ਦੇ ਘਰ ਤੇ ਨਜ਼ਰ ਰੱਖੀ ਜਾਣ ਲੱਗੀ, ਅਤੇ ਜਿਸ ਦਿਨ ਭਾਵ 2 ਸਤੰਬਰ 1991 ਨੂੰ ਬੀਬੀ ਬਿਮਲ ਕੌਰ ਜੀ ਨੂੰ ਜਦ ਇੱਕਲਿਆ ਘਰ ਵਿੱਚ ਪਾਇਆ ਤਾਂ ਉਥੇ ਸਰਕਾਰੀ ਗੁੰ ਡਿ ਆਂ ਨੇ ਜਾ ਕੇ ਬੀਬੀ ਜੀ ਨੂੰ ਸ਼ਹੀਦ ਕਰ ਦਿੱਤਾ । ਅਤੇ ਬੀਬੀ ਜੀ ਪੰਥਕ ਸੇਵਾਵਾਂ ਨਿਭਾਉਂਦੇ ਹੋਈ ਆਪਣੇ ਪਤੀ ਦੇ ਵਾਂਗ ਹੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਮੈਂ ਉਹਨਾਂ ਦੀ ਸੇਵਾ ਨੂੰ ਵਾਰ ਵਾਰ ਸਲਾਮ ਕਰਦਾ ਹਾਂ ਜਿੰਨ੍ਹਾਂ ਨੇ ਆਪਣੀ ਜੀਵਨ ਸਿੱਖ ਕੌਮ ਦੇ ਲੇਖੇ ਲਾ ਦਿੱਤਾ