ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਹੁਣ ਵਿਆਹ ਤੋਂ ਬਾਅਦ ਆਪਣਾ ਨਵਾਂ ਘਰ ਬਣਾ ਰਹੇ ਹਨ। ਵਿੱਕੀ ਕੌਸ਼ਲ ਤੇ ਉਸ ਦੇ ਸਹੁਰੇ ਮੁਤਾਬਕ ਕੈਟਰੀਨਾ ਕੈਫ ਪੂਰੀ ਤਰ੍ਹਾਂ ਭਾਰਤੀ ਸੱਭਿਆਚਾਰ ’ਚ ਰੰਗੀ ਹੋਈ ਹੈ।
ਸੂਟਾਂ ’ਚ ਬੇਹੱਦ ਖ਼ੂਬਸੂਰਤ ਲੱਗਦੀ ਹੈ ਕੈਟਰੀਨਾ ਕੈਫ, ਵਿਆਹ ਤੋਂ ਬਾਅਦ ਵੀ ਸੂਟਾਂ ਨੂੰ ਦਿੰਦੀ ਹੈ ਤਰਜੀਹ


ਵਿਆਹ ਤੋਂ ਬਾਅਦ ਜਦੋਂ ਕੈਟਰੀਨਾ ਕੈਫ ਆਪਣੇ ਹਨੀਮੂਨ ਤੋਂ ਬਾਅਦ ਪਹਿਲੀ ਵਾਰ ਮੁੰਬਈ ਵਾਪਸ ਆਈ ਤਾਂ ਉਸ ਨੇ ਸੂਟ, ਹੱਥਾਂ ’ਚ ਚੂੜੀਆਂ ਤੇ ਮਾਂਗ ’ਚ ਸਿੰਦੂਰ ਲਗਾ ਕੇ ਆਪਣੇ ਪੋਸਟ-ਵੈਡਿੰਗ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।

ਕੈਟਰੀਨਾ ਕੈਫ ਨੂੰ ਹਮੇਸ਼ਾ ਹੀ ਭਾਰਤੀ ਰਵਾਇਤੀ ਦਿੱਖ ਤੇ ਪਹਿਰਾਵੇ ਪਸੰਦ ਹਨ। ਵਿਆਹ ਤੋਂ ਪਹਿਲਾਂ ਵੀ ਕੈਟਰੀਨਾ ਕੈਫ ਨੂੰ ਅਕਸਰ ਖ਼ੂਬਸੂਰਤ ਸੂਟ ’ਚ ਦੇਖਿਆ ਜਾਂਦਾ ਸੀ।

ਕੈਟਰੀਨਾ ਕੈਫ ਦੇ ਇਨ੍ਹਾਂ ਪ੍ਰੀ-ਵੈਡਿੰਗ ਲੁੱਕਸ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਵੀ ਬਰਾਬਰ ਦੀ ਖ਼ੂਬਸੂਰਤੀ ਨਾਲ ਰਹਿੰਦੀ ਹੋਵੇਗੀ।


ਕੈਟਰੀਨਾ ਕੈਫ ਦਾ ਇਹ ਲੁੱਕ ਉਸ ਦਿਨ ਦਾ ਹੈ, ਜਦੋਂ ਉਹ ਆਪਣੇ ਵਿਆਹ ਲਈ ਮੁੰਬਈ ਤੋਂ ਜੈਪੁਰ ਜਾ ਰਹੀ ਸੀ। ਇਸ ਪੀਲੇ ਸੂਟ ’ਚ ਸਭ ਦੀ ਨਜ਼ਰ ਕੈਟਰੀਨਾ ਕੈਫ ਦੀ ਖ਼ੂਬਸੂਰਤੀ ’ਤੇ ਸੀ।

ਇਸ ਦੇ ਨਾਲ ਹੀ ਕੈਟਰੀਨਾ ਕੈਫ ਸੂਟ ’ਚ ਪਹਿਲਾਂ ਵੀ ਸਾਰੇ ਈਵੈਂਟਸ ਤੇ ਸਟਾਰ ਪਾਰਟੀਆਂ ’ਚ ਨਜ਼ਰ ਆ ਚੁੱਕੀ ਹੈ।

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿੱਕੀ ਕੌਸ਼ਨ ਲਈ ਦਸੰਬਰ ਦਾ ਇਹ ਮਹਿਨਾ ਬੇਹੱਦ ਖ਼ਾਸ ਰਿਹਾ ਹੈ। ਇਨ੍ਹਾਂ ਦੋਵਾਂ ਨੇ ਇਸ ਮਹੀਨੇ ਇਕ-ਦੂਜੇ ਨਾਲ ਵਿਆਹ ਕਰਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਹੈ। ਇਨ੍ਹਾਂ ਦੋਵਾਂ ਦੇ ਵਿਆਹ ਦੀ ਕਾਫ਼ੀ ਚਰਚਾ ਹੋ ਰਹੀ ਹੈ। ਵਿਆਹ ਤੋਂ ਬਾਅਦ ਹੁਣ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਕੰਮ ‘ਤੇ ਵਾਪਸ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅਜਿਹੇ ‘ਚ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਅਦਾਕਾਰ ਸਲਮਾਨ ਖ਼ਾਨ ਨਾਲ ਕਦੋਂ ਮਿਲਣ ਵਾਲੀ ਹੈ ਇਸ ਦਾ ਵੀ ਖੁਲਾਸਾ ਹੋ ਗਿਾ ਹੈ। ਅਦਾਕਾਰਾ ਦਿੱਗਜ਼ ਅਦਾਕਾਰ ਨੂੰ ਅਗਲੇ ਮਹੀਨੇ ਮਿਲਣ ਵਾਲੀ ਹੈ। ਨਾਲ ਹੀ ਆਪਣੀ ਫ਼ਿਲਮ ‘ਟਾਈਗਰ 3’ ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੀ ਹੈ।

ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਅਨੁਸਾਰ, ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਅਗਲੇ ਮਹੀਨੇ ਆਪਣੀ ਫ਼ਿਲਮ ‘ਟਾਈਗਰ 3’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ਫ਼ਿਲਮ ਦਾ ਆਖਰੀ ਸ਼ੈਡਿਊਲ ਹੋਵੇਗਾ, ਜੋ 15 ਦਿਨਾਂ ਤਕ ਚੱਲਣ ਵਾਲਾ ਹੈ। ‘ਟਾਈਗਰ 3’ ਦੇ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਦਿੱਲੀ ‘ਚ ਹੋਵੇਗੀ। ਅਜਿਹੇ ‘ਚ ਫ਼ਿਲਮ ਦੇ ਸ਼ੂਟਿੰਗ ਸੈੱਟ ‘ਤੇ ਵੱਧ ਸੁਰੱਖਿਆ ਰੱਖੀ ਜਾਵੇਗੀ। ਇਹ ਸੁਰੱਖਿਆ ਇਸ ਲਈ ਰੱਖੀ ਜਾਵੇਗੀ ਤਾਂ ਜੋ ਫ਼ਿਲਮ ਦਾ ਕੋਈ ਸੀਨ ਲੀਕ ਨਾ ਹੋਵੇ।

ਖ਼ਾਸ ਗੱਲ ਇਹ ਹੈ ਕਿ ‘ਟਾਈਗਰ 3’ ਦਾ ਆਖਰੀ ਸ਼ੈਡਿਊਲ ਐਕਸ਼ਨ ਨਾਲ ਭਰਪੂਰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦੀ ਸ਼ੂਟਿੰਗ ਰੂਸ, ਤੁਰਕੀ, ਆਸਟਰਲੀਆ ਅਤੇ ਮੁੰਬਈ ‘ਚ ਕੀਤੀ ਗਈ ਸੀ।