ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਹਮੇਸ਼ਾ ਹੀ ਬਹੁਤ ਪਿਆਰ ਮਿਲਦਾ ਹੈ। ਨੀਰੂ ਬਾਜਵਾ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਫ਼ਿਲਮਾਂ ‘ਚ ਉਸ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ।

ਆਪਣੇ ਬਿਜ਼ੀ ਸ਼ੈਡਿਊਲ ‘ਚੋਂ ਸਮਾਂ ਕੱਢ ਕੇ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੀ ਅਤੇ ਮਸਤੀ ਕਰਦੀ ਹੋਈ ਅਕਸਰ ਦਿਖਾਈ ਦਿੰਦੀ ਹੈ। ਨੀਰੂ ਬਾਜਵਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

ਦੱਸ ਦਈਏ ਕਿ ਇਸ ਵੀਡੀਓ ‘ਚ ਨੀਰੂ ਬਾਜਵਾ ਪਤੀ ਨਾਲ ‘ਗੋਰੀ ਦੀਆਂ ਝਾਂਜਰਾਂ’ ਗੀਤ ‘ਤੇ ਪਰਫਾਰਮ ਕਰਦੀ ਹੋਈ ਆਪਣੇ ਪਤੀ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਕੰਮ ‘ਚ ਰੁੱਝੇ ਆਪਣੇ ਪਤੀ ਕੋਲ ਆਉਂਦੀ ਹੈ ਅਤੇ ਝਾਂਜਰਾਂ ਛਣਕਾ ਕੇ ਉਸ ਦਾ ਧਿਆਨ ਆਪਣੇ ਵੱਲ ਆਕ੍ਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦਾ ਪਤੀ ਕੰਮ ‘ਚ ਇੰਨਾਂ ਜ਼ਿਆਦਾ ਮਸ਼ਰੂਫ ਨਜ਼ਰ ਆਉਂਦਾ ਹੈ ਕਿ ਉਹ ਉਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਇਸ ਤੋਂ ਬਾਅਦ ਅਦਾਕਾਰਾ ਉਸ ਦੇ ਕੰਮ ਵਾਲੇ ਸਾਰੇ ਪੇਪਰ ਮੇਜ਼ ਤੋਂ ਚੁੱਕ ਕੇ ਸੁੱਟ ਦਿੰਦੀ ਹੈ।

ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ, ”ਇਹ ਬਹੁਤ ਮਜ਼ੇਦਾਰ ਸੀ। ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਸ਼ਾਮਿਲ ਹੋਣ ਲਈ ਧੰਨਵਾਦ ਜਿਵੇਂ ਕਿ ਤੁਹਾਨੂੰ ਦਸ ਮਿੰਟਾਂ ‘ਚ ਸਮੇਟ ਲਿਆ। ਸ਼ਾਬਾਸ਼ ਤੁਸੀਂ ਸਿਰਫ ਇੱਕ ਟੇਕ ਹੀ ਲਿਆ।” ਨੀਰੂ ਬਾਜਵਾ ਦੀ ਧੀ ਆਲੀਆ ਆਪਣੀ ਨੀਂਦ ਦੀ ਝਪਕੀ ਲੈਣ ਤੋਂ ਬਾਅਦ ਉੱਠੀ ਤਾਂ ਦੇਖ ਰਹੀ ਸੀ ਕਿ ਮੰਮੀ ਡੈਡੀ ਕੀ ਕਰ ਰਹੇ ਹਨ। ਇਸ ਵੀਡੀਓ ਨੂੰ ਅਦਾਕਾਰਾ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ਪਰ ਬਾਲੀਵੁੱਡ ‘ਚ ਕੁਝ ਜ਼ਿਆਦਾ ਵਧੀਆ ਐਕਸਪੀਰੀਅੰਸ ਨਹੀਂ ਰਿਹਾ, ਜਿਸ ਕਾਰਨ ਉਨ੍ਹਾਂ ਨੇ ਬਾਲੀਵੁੱਡ ਦੀਆਂ ਫ਼ਿਲਮਾਂ ਕਰਨ ਤੋਂ ਕਿਨਾਰਾ ਕਰ ਲਿਆ ਸੀ। ਜਲਦ ਹੀ ਨੀਰੂ ਬਾਜਵਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਅਦਾਕਾਰੀ ਹੋਈ ਦਿਖਾਈ ਦੇਵੇਗੀ।