ਆਖਿਰਕਾਰ ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਸੱਤ ਜਨਮਾਂ ਦੇ ਪਵਿੱਤਰ ਬੰਧਨ ਵਿਚ ਬੱਝ ਗਏ ਹਨ। ਜੋੜੇ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸੇਜ਼ ਫੋਰਟ ਵਿਚ ਪਰਿਵਾਰ ਦੇ ਕੁਝ ਲੋਕਾਂ ਦਰਮਿਆਨ ਸੱਤ ਫੇਰੇ ਲਏ।

ਵਿੱਕੀ-ਕੈਟਰੀਨਾ ਦੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਸ਼ਨ ‘ਚ ਡੁੱਬਿਆ ਹੋਇਆ ਹੈ। ਵਿੱਕੀ-ਕੈਟਰੀਨਾ ਦੀ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ।

ਵਿਆਹ ਵਿਚ ਕੈਟਰੀਨਾ ਨੇ ਡਾਰਕ ਪਿੰਕ ਲਹਿੰਗੇ ‘ਚ ਬਹੁਤ ਖੂਬਸੂਰਤ ਦਿਖੀ। ਮਹਿੰਦੀ ਵਾਲੇ ਹੱਥ, ਚੂੜਾ, ਕਲੀਰੇ ਦੁਲਹਨ ਬਣੀ ਕੈਟਰੀਨਾ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਵਿੱਕੀ ਕੌਸ਼ਲ ਨੇ ਆਫ ਵ੍ਹਾਈਟ ਸ਼ੇਰਵਾਨੀ ਪਾਈ ਹੋਈ ਹੈ।

ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹਨ। ਅਜਿਹੇ ‘ਚ ਹਰ ਕੋਈ ਇਨ੍ਹਾਂ ਦੋਵਾਂ ਦੀ ਪਰਸਨਲ ਲਾਈਫ਼ ‘ਚ ਕਾਫੀ ਦਿਲਚਸਪੀ ਲੈ ਰਿਹਾ ਹੈ ਤੇ ਹਰ ਡਿਟੇਲ ਜਾਣਨਾ ਚਾਹੁੰਦਾ ਹੈ। ਵਿਆਹ ਦੀਆਂ ਖ਼ਬਰਾਂ ਵਿਚਾਲੇ ਕੈਟਰੀਨਾ ਕੈਫ ਦੇ ਪਰਿਵਾਰ ਨੂੰ ਫਿਲਹਾਲ ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਦੇਖਿਆ ਗਿਆ। ਅਜਿਹੇ ‘ਚ ਹਰ ਕੋਈ ਕੈਟਰੀਨਾ ਕੈਫ ਦੇ ਇਨ੍ਹਾਂ ਭੈਣ-ਭਰਾਵਾਂ ਬਾਰੇ ਜਾਣਨਾ ਚਾਹੁੰਦਾ ਹੈ ਕਿ ਅਦਾਕਾਰਾ ਦੇ ਭੈਣ-ਭਰਾ ਅਸਲ ਜ਼ਿੰਦਗੀ ‘ਚ ਕੀ ਕਰਦੇ ਹਨ।

ਕੈਟਰੀਨਾ ਕੈਫ ਦਾ ਜਨਮ ਹਾਂਗਕਾਂਗ ‘ਚ ਹੋਇਆ ਸੀ। ਕੈਟਰੀਨਾ ਮੂਲ ਰੂਪ ‘ਚ ਇੱਕ ਬ੍ਰਿਟਿਸ਼ ਅਦਾਕਾਰਾ ਹੈ। ਕੈਟਰੀਨਾ ਦੇ ਪਿਤਾ ਮੁਹੰਮਦ ਕੈਫ਼ ਕਸ਼ਮੀਰੀ ਹਨ, ਜਦਕਿ ਉਨ੍ਹਾਂ ਦੀ ਮਾਂ Suzanne Turcott ਬ੍ਰਿਟਿਸ਼ ਹੈ।

ਲੰਡਨ ਆਉਣ ਤੋਂ ਪਹਿਲਾਂ ਕੈਟਰੀਨਾ ਕੈਫ ਦਾ ਕਈ ਥਾਵਾਂ ‘ਤੇ ਪਾਲਣ ਪੋਸ਼ਣ ਹੋਇਆ ਹੈ। ਖ਼ਬਰਾਂ ਮੁਤਾਬਕ, ਕਿਹਾ ਜਾਂਦਾ ਹੈ ਕਿ ਕੈਟਰੀਨਾ ਦਾ ਪਰਿਵਾਰ ਬਹੁਤ ਵੱਡਾ ਹੈ। ਕੈਟਰੀਨਾ ਕੈਫ ਦੇ 7 ਭੈਣ-ਭਰਾ ਹਨ। ਇਨ੍ਹਾਂ ‘ਚ ਉਸ ਦੀਆਂ 6 ਭੈਣਾਂ ਤੇ 1 ਵੱਡਾ ਭਰਾ ਸ਼ਾਮਲ ਹੈ।

Sebastian Turquotte ਪਰਿਵਾਰ ਦੀ ਦੂਜੀ ਸੰਤਾਨ ਹੈ। Sebastian Turquotte ਨੂੰ ਵਿਆਹ ਦੀਆਂ ਕਈ ਤਿਆਰੀਆਂ ਤੋਂ ਬਾਅਦ ਕੈਟਰੀਨਾ ਤੇ ਵਿੱਕੀ ਦੇ ਘਰ ਜਾਂਦੇ ਸਮੇਂ ਦੇਖਿਆ ਗਿਆ ਹੈ। ਉਹ ਫਰਨੀਚਰ ਡਿਜ਼ਾਈਨਰ ਅਤੇ ਐਡਵੈਂਚਰ ਦੇ ਦੀਵਾਨੇ ਹਨ।

ਕੈਟਰੀਨਾ ਦੀ ਤੀਜੀ ਭੈਣ Christine Turquotte ਇੱਕ ਘਰੇਲੂ ਔਰਤ ਹੈ। ਕੈਟਰੀਨਾ ਕੈਫ ਦੀ ਚੌਥੀ ਵੱਡੀ ਭੈਣ Natacha Turquotte ਇਕ ਜਿਊਲਰੀ ਡਿਜ਼ਾਈਨਰ ਹੈ।

ਕੈਟਰੀਨਾ ਅਕਸਰ ਨਾਲ ਆਪਣੀ ਪੰਜਵੀਂ ਭੈਣ Melissa Turquotte ਬਾਰੇ ਗੱਲ ਕਰਦੀ ਹੈ, ਜੋ ਵਿਦਵਾਨ ਤੇ ਗਣਿਤ ਸ਼ਾਸਤਰੀ ਹਨ, ਜਿਨ੍ਹਾਂ ਨੇ 2009 ‘ਚ ਇੰਪੀਰੀਅਲ ਕਾਲਜ ‘ਚ ਵੱਕਾਰੀ Laing O’ Rourke Mathematics ਐਵਾਰਡ ਜਿੱਤਿਆ ਸੀ।

ਕੈਟਰੀਨਾ ਕੈਫ ਦੀ ਭੈਣ ਇਜ਼ਾਬੇਲ ਕੈਫ ਵੀ ਆਪਣੀ ਵੱਡੀ ਭੈਣ ਕੈਟ ਵਾਂਗ ਬਾਲੀਵੁੱਡ ‘ਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਟਰੀਨਾ ਕੈਫ ਦੀ ਸਭ ਤੋਂ ਛੋਟੀ ਭੈਣ Sonia Turquotte ਇਕ ਫ਼ੋਟੋਗ੍ਰਾਫਰ ਅਤੇ ਇਕ ਡਿਜ਼ਾਈਨਰ ਹੈ।