ਪੰਜਾਬੀ ਗਾਇਕ ਸ਼ੈਰੀ ਮਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਸ਼ੈਰੀ ਮਾਨ ਨੇ ਆਪਣੀ ਲਵ ਲਾਈਫ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਹੋਣ ਵਾਲੀ ਵਹੁਟੀ ਦੀ ਤਸਵੀਰ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਪਰਮੀਸ਼ ਵਰਮਾ ਦੇ ਵਿਆਹ ਦੌਰਾਨ ਸ਼ੈਰੀ ਮਾਨ ਦਾ ਵਿਵਾਦ ਹੋ ਗਿਆ ਸੀ।

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਵੱਲੋਂ ਕੀਤੇ ਗਏ ਵਿਵਹਾਰ ਤੋਂ ਨਰਾਜ਼ ਹੋ ਕੇ ਲਾਈਵ ਦੌਰਾਨ ਆਪਣੀ ਭੜਾਸ ਕੱਢੀ ਸੀ। ਇਸ ਤੋਂ ਬਾਅਦ ਦੋਵਾਂ ਕਲਾਕਾਰਾਂ ਦੀ ਇੰਸਟਾਗ੍ਰਾਮ ਸਟੋਰੀਆਂ ‘ਚ ਇੱਕ-ਦੂਜੇ ਲਈ ਬਹੁਤ ਸਾਰੀਆਂ ਗੱਲਾਂ ਆਖੀਆਂ ਗਈਆਂ ਅਤੇ ਦੋਵਾਂ ਦੀ ਦੋਸਤੀ ਦਾ ਅੰਤ ਵੀ ਹੋ ਗਿਆ ਪਰ ਸ਼ੈਰੀ ਮਾਨ ਕੋਈ ਮੌਕਾ ਨਹੀਂ ਛੱਡਦੇ ਪਰਮੀਸ਼ ਵਰਮਾ ‘ਤੇ ਤੰਜ਼ ਕੱਸਣ ਦਾ।

ਹਾਲ ਹੀ ‘ਚ ਸ਼ੈਰੀ ਮਾਨ ਨੇ ਆਪਣੇ ਵਿਆਹ ਅਤੇ ਰਿਸ਼ਤੇ ਨੂੰ ਲੈ ਕੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ‘ਤੇ ਕਈ ਪੋਸਟਾਂ ਸਾਂਝੀ ਕੀਤੀਆਂ, ਜਿਨ੍ਹਾਂ ‘ਚ ਇੱਕ ਪੋਸਟ ਸੀ ਕਿ ਸੱਚ ‘ਚ ਜੱਟੋਂ ਬੇਗਮ ਕਹਿਣਾ ਬਾਹਲਾ ਸੋਹਣਾ ਲੱਗਦਾ ਤੇ ਬੰਦਾ ਆਪਣੇ ਆਪ ਨੂੰ ਬਾਦਸ਼ਾਹ ਮਹਿਸੂਸ ਕਰਦਾ। ਫੇਕ ਵਿਊਜ਼ ਵਾਲਾ ਨਹੀਂ ਅਸਲੀ ਵਾਲਾ।” ਉਨ੍ਹਾਂ ਨੇ ਅੱਗੇ ਲਿਖਿਆ ਹੈ, ”ਜਿੰਨਾ ਨਾਲ ਤੁਸੀਂ ਮੇਰਾ Beef ਬਣਾਉਂਦੇ ਹੋ ਉਸ ਨਾਲ ਮੇਰਾ ਸਾਲਾ ਕੋਈ ਮੁਕਾਬਲਾ ਹੀਂ ਹੈਨੀਂ, ਕਿਉਂਕਿ ਜੱਟ ਬਿਜ਼ਨੈੱਸਮੈਨ ਨਹੀਂ।” ਇਨ੍ਹਾਂ ਗੱਲਾਂ ਗੱਲਾਂ ‘ਚ ਉਨ੍ਹਾਂ ਨੇ ਪਰਮੀਸ਼ ਵਰਮਾ ‘ਤੇ ਇੱਕ ਵਾਰ ਫਿਰ ਤੋਂ ਤੰਜ਼ ਕੱਸ ਦਿੱਤਾ ਹੈ। ਸ਼ੈਰੀ ਮਾਨ ਨੇ ਆਪਣੇ ਪੁਰਾਣੇ ਲਾਈਵ ‘ਚ ਪਰਮੀਸ਼ ਵਰਮਾ ਨੂੰ ਬਿਜ਼ਨੈਸਮੈਨ ਕਿਹਾ ਸੀ। ਇਸ ਵਾਰ ਤਾਂ ਸ਼ੈਰੀ ਮਾਨ ਨੇ ਰੈਪਰ ਬਾਦਸ਼ਾਹ ਨੂੰ ਵੀ ਲਪੇਟੇ ‘ਚ ਲੈ ਲਿਆ ਹੈ ਕਿਉਂਕਿ ਫਰਜ਼ੀ ਫਾਲੋਅਰ ਮਾਮਲੇ ‘ਚ ਰੈਪਰ ਬਾਦਸ਼ਾਹ ਦਾ ਨਾਂ ਆਇਆ ਸੀ।

ਦੱਸ ਦਈਏ ਸ਼ੈਰੀ ਮਾਨ ਦੀ ਹੋਣ ਵਾਲੀ ਵਹੁਟੀ ਪਾਕਿਸਤਾਨ ਨਾਲ ਸੰਬੰਧ ਰੱਖਦੀ ਹੈ। ਸਾਂਝੇ ਪੰਜਾਬ ਵਾਲਾ ਪਿਆਰ ਕਦੋਂ ਪੁਰ ਚੱੜਦਾ ਹੈ ਇਹ ਤਾਂ ਸ਼ੈਰੀ ਮਾਨ ਹੀ ਦੱਸ ਸਕਦੇ ਹਨ ਕਿ ਉਹ ਕਦੋ ਵਿਆਹ ਕਰਵਾਉਣ ਜਾ ਰਹੇ ਹਨ। ਜੇ ਗੱਲ ਕਰੀਏ ਸ਼ੈਰੀ ਮਾਨ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ੂਹਰ ਗਾਇਕ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫ਼ੀ ਕੰਮ ਕਰ ਚੁੱਕੇ ਹਨ।