24 ਨਵੰਬਰ ਨੂੰ ਉਸ ਨੇ ਲਾਹੌਰ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਨਾਲ ਗੈਰ ਰਸਮੀ ਰਿਸ਼ਤੇ ਵਿਚ ਵਿਆਹ ਕਰਵਾ ਲਿਆ।

ਇਸਲਾਮਾਬਾਦ – ਕੋਲਕਾਤਾ ਦੀ ਇੱਕ ਵਿਆਹੁਤਾ ਸਿੱਖ ਔਰਤ ਜੋ ਗੁਰਪਰਬ ਮਨਾਉਣ ਲਈ ਪਾਕਿਸਤਾਨ ਗਏ ਜਥੇ ਦਾ ਹਿੱਸਾ ਸੀ, ਉਸ ਨੇ ਲਾਹੌਰ ਵਿੱਚ ਇੱਕ ਮੁਸਲਮਾਨ ਆਦਮੀ ਨਾਲ ਧਰਮ ਪਰਿਵਰਤਨ ਕੀਤਾ ਅਤੇ ਵਿਆਹ ਕਰਵਾ ਲਿਆ। ਸੂਤਰਾਂ ਅਨੁਸਾਰ ਪਰਮਿੰਦਰ ਕੌਰ (ਬਦਲਿਆ ਹੋਇਆ ਨਾਂ) ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਾਜ਼ਰੀ ਭਰਨ ਲਈ 17 ਨਵੰਬਰ ਨੂੰ ਅਟਾਰੀ ਤੋਂ ਕੌਮਾਂਤਰੀ ਸਰਹੱਦ ਪਾਰ ਕਰ ਕੇ ਕਰਤਾਰਪੁਰ ਗਈ ਸੀ। 24 ਨਵੰਬਰ ਨੂੰ ਉਸ ਨੇ ਲਾਹੌਰ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਨਾਲ ਗੈਰ ਰਸਮੀ ਰਿਸ਼ਤੇ ਵਿਚ ਵਿਆਹ ਕਰਵਾ ਲਿਆ।

ਲਾਹੌਰ ਦੇ ਇੱਕ ਡੀਡ ਰਾਈਟਰ ਰਾਣਾ ਸਜਵਾਲ ਨੇ ਕਿਹਾ ਕਿ ਭਾਰਤੀ ਔਰਤ ਇੱਕ ਸਿੱਖ ਸਮੇਤ ਦੋ ਪੁਰਸ਼ਾਂ ਨਾਲ ਹਲਫ਼ਨਾਮਾ ਖਰੀਦਣ ਲਈ ਆਈ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਕੋਈ ਪਾਕਿਸਤਾਨੀ ਪਛਾਣ ਨਾ ਹੋਣ ਕਾਰਨ ਉਨ੍ਹਾਂ ਨੇ ਰਾਜਨਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਇਮਰਾਨ ਦੇ ਨਾਂ ‘ਤੇ ਦਸਤਾਵੇਜ਼ ਜਾਰੀ ਕੀਤੇ ਸਨ। ਖਬਰਾਂ ਮੁਤਾਬਕ ਕੌਰ ਇਮਰਾਨ ਨੂੰ ਸੋਸ਼ਲ ਮੀਡੀਆ ‘ਤੇ ਮਿਲੀ ਸੀ ਅਤੇ ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਦੇ ਸਬੰਧਾਂ ਬਾਰੇ ਪਤਾ ਸੀ। ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਹਨ, ਉਹਨਾਂ ਨੇ ਕਿਹਾ ਕਿ ਬੰਗਾਲੀ ਸਿੱਖ ਔਰਤ ਦੇ ਲਾਹੌਰ ਦੇ ਇੱਕ ਵਿਅਕਤੀ ਨਾਲ ਵਿਆਹ ਨੇ ਭਾਈਚਾਰੇ ਨੂੰ ਬਹੁਤ ਦੁੱਖ ਪਹੁੰਚਾਇਆ ਹੈ।

ਸਰਨਾ ਨੇ ਕਿਹਾ, “ਅਜਿਹੀਆਂ ਕਾਰਵਾਈਆਂ ਨਾਲ ਪਾਕਿਸਤਾਨ ਵਿੱਚ ਸਿੱਖਾਂ ਦੀ ਯਾਤਰਾ ‘ਤੇ ਪਾਬੰਦੀ ਵੀ ਲੱਗ ਸਕਦੀ ਹੈ।” ਉਨ੍ਹਾਂ ਜਥਿਆਂ ਦੇ ਹਿੱਸੇ ਵਜੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਆਪਣੇ ਆਪ ਨੂੰ ਧਾਰਮਿਕ ਗਤੀਵਿਧੀਆਂ ਤੱਕ ਸੀਮਤ ਰੱਖਣ ਦੀ ਸਲਾਹ ਦਿੱਤੀ। ਸਰਨਾ ਨੇ ਕਿਹਾ, “ਅਜਿਹੀਆਂ ਕਾਰਵਾਈਆਂ ਨਾਲ ਪਾਕਿਸਤਾਨ ਵਿਚ ਸਿੱਖਾਂ ਦੀ ਯਾਤਰਾ ‘ਤੇ ਪਾਬੰਦੀ ਵੀ ਲੱਗ ਸਕਦੀ ਹੈ।” ਉਨ੍ਹਾਂ ਜਥਿਆਂ ਦੇ ਹਿੱਸੇ ਵਜੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਆਪਣੇ ਆਪ ਨੂੰ ਧਾਰਮਿਕ ਗਤੀਵਿਧੀਆਂ ਤੱਕ ਸੀਮਤ ਰੱਖਣ ਦੀ ਸਲਾਹ ਦਿੱਤੀ।

ਸੂਤਰਾਂ ਮੁਤਾਬਕ ਇਮਰਾਨ ਭਾਰਤ ਆਉਣਾ ਚਾਹੁੰਦਾ ਸੀ ਪਰ ਭਾਰਤੀ ਵੀਜ਼ਾ ਨਾ ਹੋਣ ਕਾਰਨ ਉਹ ਨਹੀਂ ਆ ਸਕਿਆ। ਇਸੇ ਤਰ੍ਹਾਂ, ਕੌਰ ਨੂੰ ਪਾਕਿਸਤਾਨ ਵਿਚ ਰਹਿਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ, ਉਹ ਅਤੇ ਉਸ ਦਾ ਭਾਰਤੀ ਪਤੀ ਸ਼ੁੱਕਰਵਾਰ ਦੇਰ ਸ਼ਾਮ ਨੂੰ ਅਟਾਰੀ ਪਹੁੰਚੇ ਅਤੇ ਸ਼ਨੀਵਾਰ ਨੂੰ ਕੋਲਕਾਤਾ ਪਹੁੰਚ ਗਈ। ਸੂਤਰਾਂ ਨੇ ਦੱਸਿਆ ਕਿ ਉਹ ਆਪਣੇ ਮੁਸਲਿਮ ਪਤੀ ਦੇ ਨਾਲ ਰਹਿਣ ਲਈ ਪਾਕਿਸਤਾਨ ਵੀਜ਼ਾ ਲਈ ਅਰਜ਼ੀ ਦੇਵੇਗੀ ਜਿਸ ਤੋਂ ਬਾਅਦ ਉਹ ਪਾਕਿਸਤਾਨ ਰਹਿ ਸਕੇਗੀ।

ਖੁਫੀਆ ਸੂਤਰਾਂ ਮੁਤਾਬਿਕ ਇਮਰਾਨ ਨਾਲ ਵਿਆਹ ਕਰਨ ਤੋਂ ਪਹਿਲਾਂ ਉਸ ਨੇ ਇਸਲਾਮ ਧਾਰਨ ਕਰ ਲਿਆ ਸੀ ਅਤੇ ਲਾਹੌਰ ਦੀ ਇੱਕ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਉਸ ਦਾ ਨਾਮ ਪਰਵੀਨਾ ਸੁਲਤਾਨ ਰੱਖਿਆ ਗਿਆ ਸੀ।