ਮੁੰਬਈ- ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੀ ਬੇਬਾਕ ਬਿਆਨਬਾਜ਼ੀ ਅਤੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉਹ ਅਕਸਰ ਵੱਖ-ਵੱਖ ਵਿਸ਼ਿਆ ‘ਤੇ ਆਪਣੀ ਰਾਏ ਰੱਖਦੀ ਹੈ। ਹੁਣ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਅਦਾਕਾਰਾ ਸਵਰਾ ਭਾਸਕਰ ਬਿਨਾਂ ਵਿਆਹ ਤੋਂ ਹੀ ਜਲਦ ਹੀ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਉਸ ਨੇ ਆਪਣਾ ਨਾਂ ਸੈਂਟਰਲ ਐਡੋਪਸ਼ਨ ਰਿਸੋਰਸ ਅਥਾਰਿਟੀ ‘ਚ ਖੁਦ ਨੂੰ ਪ੍ਰਾਸਪੈਕਟਿਵ ਪੈਰੇਂਟਸ ਦੇ ਤੌਰ ‘ਤੇ ਰਜਿਸਟਰ ਕਰਵਾ ਦਿੱਤਾ ਹੈ। ਜੀ ਹਾਂ ਸਵਰਾ ਭਾਸਕਰ ਜਲਦ ਹੀ ਇਕ ਬੱਚੇ ਨੂੰ ਗੋਦ ਲਏਗੀ। ਇਕ ਇੰਟਰਵਿਊ ਮੁਤਾਬਕ ਅਦਾਕਾਰਾ ਨੇ ਕਿਹਾ ਹੈ ਕਿ ‘ਮੈਂ ਹਮੇਸ਼ਾ ਬੱਚਾ ਅਤੇ ਪਰਿਵਾਰ ਚਾਹੁੰਦੀ ਸੀ’।

ਮੈਨੂੰ ਲੱਗਿਆ ਕਿ ਇਸ ਖੁਸ਼ੀ ਨੂੰ ਹਾਸਲ ਕਰਨ ਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਬੱਚਾ ਗੋਦ ਲੈਣਾ। ਇਸ ਲਈ ਕਈ ਬੱਚਿਆਂ ਦੇ ਮਾਪਿਆਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਜਿਨ੍ਹਾਂ ਨੇ ਬੱਚਿਆਂ ਨੂੰ ਗੋਦ ਲਿਆ ਹੈ। ਸਵਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।

ਸਵਰਾ ਭਾਸਕਰ ਆਪਣੀ ਬੇਬਾਕ ਬਿਆਨਬਾਜ਼ੀ ਦੇ ਲਈ ਜਾਣੀ ਜਾਂਦੀ ਹੈ। ਭਾਵੇਂ ਉਹ ਕਿਸਾਨਾਂ ਦੇ ਮੁੱਦੇ ‘ਤੇ ਗੱਲਬਾਤ ਹੋਵੇ ਜਾਂ ਫਿਰ ਕਿਸੇ ਹੋਰ ਵਿਸ਼ੇ ‘ਤੇ ਗੱਲਬਾਤ। ਹਮੇਸ਼ਾ ਹੀ ਉਹ ਆਪਣੀ ਰਾਏ ਦਿੰਦੀ ਰਹਿੰਦੀ ਹੈ। ਬੀਤੇ ਦਿਨੀਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝਾ ਕੀਤਾ ਸੀ। ਜਿਸ ‘ਚ ਉਹ ਕਿਸਾਨਾਂ ਦੇ ਖੇਤੀ ਬਿੱਲਾਂ ਦੇ ਵਾਪਸ ਹੋਣ ‘ਤੇ ਜਸ਼ਨ ਮਨਾਉਂਦੀ ਹੋਈ ਨਜ਼ਰ ਆਈ ਸੀ। ਹੁਣ ਉਹ ਬੱਚਾ ਗੋਦ ਲੈਣ ਦੀ ਸੋਚ ਰਹੀ ਹੈ। ਜਿਸ ਦੀਆਂ ਖ਼ਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ।