Sonakshi Sinha ਨੇ ਵਿਆਹ ਤੋਂ ਪਹਿਲਾਂ ਕੱਟਵਾ ਲਏ ਸਿਰ ਦੇ ਵਾਲ? ਤਸਵੀਰ ਹੋ ਰਹੀ ਵਾਇਰਲ #BollywoodNews #wedding #bald #viral #socialmedia

ਸੋਨਾਕਸ਼ੀ ਸਿਨ੍ਹਾ (Sonakashi Sinha) ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ‘ਚ ਅਦਾਕਾਰਾ ਆਪਣੇ ਸਿਰ ਦੇ ਵਾਲ ਕਟਵਾਉਂਦੀ ਹੋਈ ਨਜ਼ਰ ਆ ਰਹੀ ਹੈ । ਇਹ ਤਸਵੀਰ ਜਿਉਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਲੋਕਾਂ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨਾਕਸ਼ੀ ਸਿਨ੍ਹਾ ਆਪਣੇ ਸਿਰ ਦੇ ਵਾਲ ਕਟਵਾਉਂਦੀ ਹੋਈ ਨਜ਼ਰ ਆ ਰਹੀ ਹੈ

ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਵੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਹਨ ਅਤੇ ਪੁੱਛ ਰਹੇ ਹਨ ਕਿ ਸੋਨਾਕਸ਼ੀ ਨੇ ਇਸ ਤਰ੍ਹਾਂ ਕਿਉਂ ਕੀਤਾ । ਸੋਨਾਕਸ਼ੀ ਸਿਨ੍ਹਾ ਪਿਛਲੇ ਦਿਨੀਂ ਵੀ ਉਸ ਵੇਲੇ ਚਰਚਾ ‘ਚ ਆ ਗਈ ਸੀ । ਜਦੋਂ ਉਸ ਦੀ ਸਲਮਾਨ ਖ਼ਾਨ ਦੇ ਨਾਲ ਵਿਆਹ ਨੂੰ ਲੈ ਕੇ ਖ਼ਬਰਾਂ ਵਾਇਰਲ ਹੋਈਆਂ ਸਨ । ਇਨ੍ਹਾਂ ਖ਼ਬਰਾਂ ‘ਚ ਹਾਲਾਂਕਿ ਕੋਈ ਵੀ ਸਚਾਈ ਨਹੀਂ ਸੀ ।

ਹੁਣ ਮੁੜ ਤੋਂ ਅਦਾਕਾਰਾ ਦੀ ਇਸ ਵਾਇਰਲ ਤਸਵੀਰ ਨੇ ਸਨਸਨੀ ਫੈਲਾ ਦਿੱਤੀ ਹੈ । ਮਿਲੀ ਜਾਣਕਾਰੀ ਮੁਤਾਬਕ ਇਹ ਤਸਵੀਰ ਫੇਕ ਹੈ ਅਤੇ ਇਹ ਤਸਵੀਰ ਇਸੇ ਸਾਲ ਅਪ੍ਰੈਲ ‘ਚ ਵੀ ਵਾਇਰਲ ਹੋਈ ਸੀ । ਸੋਨਾਕਸ਼ੀ ਸਿਨ੍ਹਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਦੱਸ ਦਈਏ ਕਿ ਅਦਾਕਾਰਾ ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੇ ਅਦਾਕਾਰਾ ਸ਼ਤਰੂਘਨ ਸਿਨ੍ਹਾ ਦੀ ਧੀ ਹੈ । ਸ਼ਤਰੂਘਨ ਸਿਨ੍ਹਾ ਵੀ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਜ਼ਮਾਨੇ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਅਦਾਕਾਰ ਹੋਣ ਦੇ ਨਾਲ ਨਾਲ ਸਿਆਸੀ ਆਗੂ ਵੀ ਹਨ ।