Harbhajan Maan With Wife: ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ (Harbhajan Maan) ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਦਾ ਨਾਮ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ। ਕਲਾਕਾਰ ਹਰਭਜਨ ਮਾਨ ਸੋਸ਼ਲ ਮੀਡੀਆ `ਤੇ ਅਕਸਰ ਐਕਟਿਵ ਰਹਿੰਦੇ ਹਨ। ਹਾਲਾਂਕਿ ਹਰਭਜਨ ਇੰਡਸਟਰੀ ਵਿੱਚ ਜ਼ਿਆਦਾ ਐਕਟਿਵ ਨਜ਼ਰ ਨਹੀਂ ਆਉਂਦੇ ਬਾਵਜੂਦ ਇਸਦੇ ਉਹ ਆਪਣੇ ਸੋਸ਼ਲ ਅਕਾਊਂਟ ਦੇ ਜਰਿਏ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਕਲਾਕਾਰ ਨੇ ਆਪਣੀ ਪਤਨੀ ਹਰਮਨਦੀਪ ਕੌਰ ਨਾਲ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੇ ਮਸਤੀ ਭਰੇ ਅੰਦਾਜ਼ ਅਤੇ ਵਿਦੇਸ਼ ਦੀ ਸੈਰ ਕਰਦੇ ਨਜ਼ਰ ਆ ਰਹੇ ਹਨ।

ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ (Harbhajan Maan) ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਦਾ ਨਾਮ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ। ਕਲਾਕਾਰ ਹਰਭਜਨ ਮਾਨ ਸੋਸ਼ਲ ਮੀਡੀਆ `ਤੇ ਅਕਸਰ ਐਕਟਿਵ ਰਹਿੰਦੇ ਹਨ। ਹਾਲਾਂਕਿ ਹਰਭਜਨ ਇੰਡਸਟਰੀ ਵਿੱਚ ਜ਼ਿਆਦਾ ਐਕਟਿਵ ਨਜ਼ਰ ਨਹੀਂ ਆਉਂਦੇ ਬਾਵਜੂਦ ਇਸਦੇ ਉਹ ਆਪਣੇ ਸੋਸ਼ਲ ਅਕਾਊਂਟ ਦੇ ਜਰਿਏ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਕਲਾਕਾਰ ਨੇ ਆਪਣੀ ਪਤਨੀ ਹਰਮਨਦੀਪ ਕੌਰ ਨਾਲ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੇ ਮਸਤੀ ਭਰੇ ਅੰਦਾਜ਼ ਅਤੇ ਵਿਦੇਸ਼ ਦੀ ਸੈਰ ਕਰਦੇ ਨਜ਼ਰ ਆ ਰਹੇ ਹਨ।

ਦਰਅਸਲ, ਕਲਾਕਾਰ ਇੰਨੀਂ ਦਿਨੀਂ ਆਪਣੀ ਪਤਨੀ ਨਾਲ ਆਸਟਰੇਲੀਆ ਦੇ ਸਫਰ ਤੇ ਹਨ। ਉਨ੍ਹਾਂ ਨੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਲਿਖਿਆ- “20 ਘੰਟੇ ਦੇ ਲੰਬੇ ਪਰ ਆਰਾਮਦਾਇਕ ਸਫ਼ਰ ਤੋਂ ਬਾਅਦ ਸੁਰੱਖਿਅਤ ਆਸਟ੍ਰੇਲੀਆ ਪਹੁੰਚਿਆ। ਟੂਰ ਸ਼ੁਰੂ ਕਰਨ ਅਤੇ ਜਲਦੀ ਹੀ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਉਤਸ਼ਾਹਿਤ ਹਾਂ! ਅੱਜ ਟੂਵੂਮਬਾ, ਕੁਈਨਜ਼ਲੈਂਡ ਵਿੱਚ #1 ਦਿਖਾਉਣ ਲਈ ਸਾਡੀ ਸੜਕ ਯਾਤਰਾ ਸਮੇਤ ਹੋਰ ਰੀਲਾਂ ਲਈ ਧਿਆਨ ਦਿਓ !! ਨਿੱਘਾ ਸੁਆਗਤ ਕਰਨ ਲਈ @manmohan_mm @desirocsevents ਟੀਮ ਦਾ ਬਹੁਤ ਬਹੁਤ ਧੰਨਵਾਦ 🙏🏻

ਹਰਭਜਨ ਮਾਨ ਆਪਣੇ ਪਰਿਵਾਰ ਨਾਲ ਤਸਵੀਰਾਂ ਤੇ ਵੀਡੀਓਜ਼ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਫਿਲਹਾਲ ਕਲਾਕਾਰ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਆਪਣੇ ਫ਼ੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕਰ ਰਹੇ ਹਨ। ਉਹ ਆਪਣੀ ਸ਼ਾਨਦਾਰ ਯਾਤਰਾ ਨੂੰ ਫੈਨਜ਼ ਨਾਲ ਵੀ ਸ਼ੇਅਰ ਕਰ ਰਹੇ ਹਨ।

ਦੱਸ ਦੇਈਏ ਕਿ ਹਰਭਜਨ ਮਾਨ ਆਪਣੀ ਪਤਨੀ ਨਾਲ ਆਸਟ੍ਰੇਲੀਆ ਟੂਰ ਤੇ ਪਹੁੰਚੇ ਹਨ। ਉਹ ਆਪਣੇ ਮਿਊਜ਼ਿਕ ਕਨਸਰਟ ਦੇ ਨਾਲ-ਨਾਲ ਪਰਿਵਾਰ ਨਾਲ ਵੀ ਪੂਰਾ ਆਨੰਦ ਚੁੱਕ ਰਹੇ ਹਨ। ਇਸ ਲਿਸਟ ਦੇ ਜਰਿਏ ਦੇਖੋ ਕਲਾਕਾਰ ਆਸਟ੍ਰੇਲੀਆ ਵਿੱਚ ਕਿਸ-ਕਿਸ ਜਗ੍ਹਾ ਕਨਸਰਟ ਕਰਨਗੇ। ਤੁਸੀ ਵੀ ਚੁੱਕੋ ਇਸਦਾ ਆਨੰਦ। ਹਰਭਜਨ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪੰਜਾਬੀ ਇੰਡਸਟਰੀ ਨੂੰ ਕਈ ਸ਼ਾਨਦਾਰ ਗੀਤ ਦਿੱਤੇ ਹਨ। ਇੰਨੀਂ ਦਿਨੀਂ ਮਾਨ ਵਰਲਡ ਟੂਰ `ਚ ਬਿਜ਼ੀ ਹਨ, ਪਰ ਇਸ ਦਰਮਿਆਨ ਉਹ ਆਪਣੇ ਪਰਿਵਾਰ ਨਾਲ ਆਨੰਦ ਵੀ ਚੁੱਕ ਰਹੇ ਹਨ।