ਹਰ ਇਨਸਾਨ ਜਿੱਥੇ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਕੰਮਕਾਜ ਕਰਕੇ ਥੱਕ ਜਾਂਦਾ ਹੈ ਉਥੇ ਹੀ ਇਸ ਥਕਾਵਟ ਵਿਚ ਇਨਸਾਨ ਸ਼ਾਮ ਦੇ ਸਮੇਂ ਕੁਝ ਰਾਹਤ ਦੀ ਭਾਲ ਕਰਦਾ ਹੈ। ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਹਾਸਰਸ ਅਤੇ ਮਨੋਰੰਜਨ ਦੇ ਪ੍ਰੋਗਰਾਮ ਦੇਖ ਕੇ ਆਪਣਾ ਮਨਪ੍ਰਚਾਵਾ ਕੀਤਾ ਜਾਂਦਾ ਹੈ ਤਾਂ ਜੋ ਕਿ ਆਪਣੇ ਆਪ ਨੂੰ ਮੁਸ਼ਕਿਲਾਂ ਦੇ ਦੌਰ ਵਿਚੋਂ ਬਾਹਰ ਕੱਢਿਆ ਜਾ ਸਕੇ। ਉਥੇ ਹੀ ਹਿੰਦੀ ਫ਼ਿਲਮ ਜਗਤ ਅਤੇ ਟੀਵੀ ਜਗਤ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਖ਼ਾਸ ਸਖ਼ਸੀਅਤਾਂ ਹਨ ਜਿਨ੍ਹਾਂ ਵੱਲੋਂ ਆਪਣੀ ਅਦਾਕਾਰੀ ਦੇ ਨਾਲ ਦਰਸਕਾਂ ਨੂੰ ਹਸਾਇਆ ਜਾਂਦਾ ਹੈ।

ਉਥੇ ਹੀ ਉਨ੍ਹਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਲੋਕ ਹੈਰਾਨ ਪਰੇਸ਼ਾਨ ਰਹਿ ਜਾਂਦੇ ਹਨ। ਹੁਣ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਪ੍ਰਸੰਸਕਾਂ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜਿੱਥੇ 1 ਅਗਸਤ ਨੂੰ ਮੁੰਬਈ ਤੋਂ ਦਿੱਲੀ ਆਏ ਸਨ। ਆਪਣੇ ਦੋ ਭਰਾਵਾਂ ਦੇ ਨਾਲ ਜਿੱਥੇ ਉਹ ਮੁੰਬਈ ਵਿੱਚ ਰਹਿ ਰਹੇ ਹਨ ਅਤੇ ਕੰਮ ਦੇ ਸਿਲਸਿਲੇ ਵਿੱਚ ਉਨ੍ਹਾਂ ਵੱਖ-ਵੱਖ ਜਗ੍ਹਾ ਆਉਣਾ ਜਾਣਾ ਪੈਂਦਾ ਹੈ।

ਉਥੇ ਹੀ ਇਸ ਸਮੇਂ ਉਹ ਦਿੱਲੀ ਵਿੱਚ ਹਨ ਅਤੇ ਦਿੱਲੀ ਦੇ ਇਕ ਜ਼ਿਮ ਵਿਚ ਅੱਜ ਸਵੇਰੇ ਜਦੋਂ ਉਹ ਵਰਕ ਆਊਟ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਹੋਸ਼ ਆ ਚੁੱਕਾ ਹੈ ਅਤੇ ਡਾਕਟਰਾਂ ਵੱਲੋਂ ਅਜੇ ਸਲਾਹ ਕੀਤੀ ਜਾ ਰਹੀ ਹੈ , ਕਿ ਉਨ੍ਹਾਂ ਦਾ ਆਪ੍ਰੇਸ਼ਨ ਕਿਸ ਤਰਾ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਉਹਨਾਂ ਦੇ ਸਟੰਟ ਪਾਏ ਗਏ ਸਨ।

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਜਿੱਥੇ ਦਿਲ ਦਾ ਦੌਰਾ ਪੈਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਸੀ ਉੱਥੇ ਹੀ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਹੋਸ਼ ਆ ਚੁੱਕਾ ਹੈ ਅਤੇ ਉਹ ਠੀਕ ਹਨ। ਉਥੇ ਹੀ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ।