ਪੰਜਾਬੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਪੰਜਾਬੀ ਗਾਇਕ ਅਤੇ ਕਲਾਕਾਰ ਹਨ ਉਨ੍ਹਾਂ ਵੱਲੋਂ ਆਪਣੀ ਮਿਹਨਤ ਅਤੇ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਅਜਿਹੀਆਂ ਹਸਤੀਆਂ ਜਿੱਥੇ ਕਈ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੀਆ ਹਨ ਉਥੇ ਹੀ ਆਏ ਦਿਨ ਉਹ ਵੱਖ ਵੱਖ ਚਲਦੇ ਹੋਏ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ। ਹੁਣ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਬਾਰੇ ਆਈ ਵੱਡੀ ਖਬਰ, ਇਸ ਤਰੀਕ ਨੂੰ ਕਰਾਉਣ ਜਾ ਰਹੇ ਵਿਆਹ ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੰਜਾਬੀ ਗਾਇਕ ਕਰਨ ਔਜਲਾ ਦੇ ਵਿਆਹ ਨੂੰ ਲੈ ਕੇ ਤਾਜ਼ਾ ਖਬਰ ਸਾਹਮਣੇ ਆਈ ਹੈ ਜਿੱਥੇ ਉਹ ਵਿਆਹ ਬੰਧਨ ਵਿਚ ਬੱਝਣ ਜਾ ਰਹੇ ਹਨ। ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਜਾਰੀ ਕਰਦੇ ਹੋਏ ਉਨ੍ਹਾਂ ਦੇ ਅਨੁਸਾਰ ਹੀ ਦੱਸਿਆ ਗਿਆ ਹੈ ਕਿ ਔਜਲਾ ਅਤੇ ਪਲਕ 3 ਫ਼ਰਵਰੀ 2023 ਨੂੰ ਵਿਆਹ ਕਰਵਾਉਣ ਜਾ ਰਹੇ ਹਨ। ਦੱਸ ਦਈਏ ਕਿ ਸਾਲ 2019 ਦੇ ਵਿਚ ਉਨ੍ਹਾਂ ਦਾ ਰਿਸ਼ਤਾ ਤੈਅ ਹੋਇਆ ਸੀ। ਉਸ ਸਮੇਂ ਕਰਨ ਔਜਲਾ ਵੱਲੋਂ ਪਲਕ ਦੇ ਨਾਲ ਵਿਆਹ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਸੀ।

ਕਰਨ ਔਜਲਾ ਦੇ ਇਸ ਫੈਸਲੇ ਦੀ ਜਾਣਕਾਰੀ ਮਿਲਦੇ ਹੀ ਉਸ ਦੇ ਪ੍ਰਸੰਸਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕ ਕਰਨ ਔਜਲਾ ਜਿੱਥੇ ਆਪਣੇ ਵੱਖ-ਵੱਖ ਗੀਤਾਂ ਦੇ ਜ਼ਰੀਏ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ। ਉਥੇ ਹੀ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਬੇਹੱਦ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਪਰ ਬੀਤੇ ਦਿਨ ਪਲਕ,ਔਜਲਾ ਨੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਇਸ ਦੌਰਾਨ ਪਲਕ ਨੇ ਬ੍ਰਾਈਡਲ ਸ਼ਾਵਰ ਦੀ ਮੇਜ਼ਬਾਨੀ ਕੀਤੀ ਜਿਸ ’ਚ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਨਵੇਂ ਸੋਸ਼ਲ ਮੀਡੀਆ ਉਪਰ ਜਾਰੀ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਕਰਨ-ਪਲਕ ਇੱਕਠੇ ਪੋਜ਼ ਦੇ ਰਹੇ ਹਨ। ਉਥੇ ਹੀ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਜਾ ਰਹੀ ਹੈ ਅਤੇ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ।