ਮੂਸੇਵਾਲਾ ਦੇ ਕਤਲ ਲਈ ਗੋਲਡੀ ਨੇ ਭੇਜੇ ਸੀ 9 ਸ਼ੂਟਰ – ਜੇ ਬਚ ਜਾਂਦਾ ਤਾਂ ਪੁਲਿਸ ਵਾਲੇ ਬਣ ਕੇ ਮਾਰਨ ਦਾ ਸੀ ਪਲਾਨ B #LawrenceBishnoi #SidhuMooseWala #PunjabPolice #Investigation #GoldyBrar #Canada #PunjabGovt

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਦਿੱਲੀ ਤੋਂ ਲਿਆਂਦੇ ਗਏ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਦਾ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਭੇਜ ਦਿੱਤਾ ਹੈ। ਆਉਂਦੇ ਦਿਨੀਂ ਇਨ੍ਹਾਂ ਨੂੰ ਗੋਇੰਦਵਾਲ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਮਾਨਸਾ ਪੁਲੀਸ ਨੇ ਅੰਕਿਤ ਤੇ ਸਚਿਨ ਨੂੰ ਦਿੱਲੀ ਦੀ ਤਿਹਾੜ ਜੇਲ੍ਹ ’ਚੋਂ ਲਿਆ ਕੇ 15 ਜੁਲਾਈ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ। 28 ਜੁਲਾਈ ਤੱਕ ਇਹ ਪੁਲੀਸ ਰਿਮਾਂਡ ’ਚ ਰਹੇ ਅਤੇ ਅੱਜ ਉਨ੍ਹਾਂ ਨੂੰ ਅਦਾਲਤ ਵੱਲੋਂ ਜੇਲ੍ਹ ਭੇਜਿਆ ਗਿਆ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜਿਆ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੰਕਿਤ ਸੇਰਸਾ ਦੀ ਉਮਰ ਮਹਿਜ਼ 19 ਸਾਲ ਹੈ ਅਤੇ ਉਹ ਛੇ ਮਹੀਨੇ ਪਹਿਲਾਂ ਹੀ ਲਾਰੈਂਸ ਗਰੁੱਪ ਨਾਲ ਜੁੜਿਆ ਸੀ। ਉਸ ਨੇ ਸਿੱਧੂ ਮੂਸੇਵਾਲਾ ਦੇ ਸਭ ਤੋਂ ਨੇੜੇ ਜਾ ਕੇ ਦੋਵੇਂ ਹੱਥਾਂ ਨਾਲ ਗੋਲੀਆਂ ਮਾਰੀਆਂ ਸਨ। ਮਾਨਸਾ ਦੇ ਪੁਲੀਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਕਸ਼ਮੀਰੀ ਗੇਟ ਤੋਂ ਗਿ੍ਰਫ਼ਤਾਰੀ ਤੋਂ ਬਾਅਦ ਅੰਕਿਤ ਸੇਰਸਾ ਦੇ ਮੋਬਾਈਲ ਫੋਨ ਨੂੰ ਜਦੋਂ ਖੰਘਾਲਿਆ ਗਿਆ ਤਾਂ ਉਸ ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਅੰਕਿਤ ਸੇਰਸਾ ਨਾਲ ਪਿ੍ਰਆਵਰਤ ਫੌਜੀ, ਸਚਿਨ ਭਿਵਾਨੀ, ਕਪਿਲ ਪੰਡਿਤ ਅਤੇ ਦਾਨਾ ਰਾਮ ਜਸ਼ਨ ਮਨਾਉਂਦੇ ਨਜ਼ਰ ਆਏ ਹਨ। ਪੁਲੀਸ ਅਧਿਕਾਰੀ ਅਨੁਸਾਰ ਅੰਕਿਤ ਸੇਰਸਾ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਕਤਲ ਲਈ ਪਹਿਲਾਂ ਮੂੰਹ ਮੰਗੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਉਸ ਨੂੰ ਨਾ ਕੋਈ ਪੈਸੇ ਦਿੱਤੇ ਗਏ ਹਨ ਅਤੇ ਨਾ ਹੀ ਲਾਰੈਂਸ ਗੈਂਗ ਨੇ ਸਾਥ ਦਿੱਤਾ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਜਿਥੇ ਵੱਡੀ ਗਿਣਤੀ ਉਸ ਦੇ ਪ੍ਰਸ਼ੰਸਕ ਆਪਣੇ ਸਰੀਰ ’ਤੇ ਟੈਟੂ ਬਣਵਾ ਰਹੇ ਹਨ, ਉਥੇ ਹੀ ਹੁਣ ਇਸ ਗਿਣਤੀ ਵਿੱਚ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਨਾਮ ਵੀ ਜੁੜ ਗਿਆ ਹੈ। ਬਲਕੌਰ ਸਿੰਘ ਨੇ ਆਪਣੇ ਪੁੱਤ ਦੀ ਯਾਦ ’ਚ ਸੱਜੀ ਬਾਂਹ ’ਤੇ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਇਆ ਹੈ। ਗਾਇਕ ਮੂਸੇਵਾਲਾ ਦੇ ਸੰਸਾਰ ਭਰ ਵਿੱਚ ਵੱਡੀ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਅਤੇ ਵੱਡੇਰੀ ਦੇ ਪ੍ਰਸ਼ੰਸਕ ਹਨ, ਜੋ ਆਪਣੇ ਸਰੀਰ ’ਤੇ ਉਸ ਦੇ ਟੈਟੂ ਅਤੇ ਕਈ ਤਰ੍ਹਾਂ ਦੀਆਂ ਰੰਗ-ਬਰੰਗੀਆਂ ਟੀ-ਸ਼ਰਟਾਂ ਪਾਈ ਫਿਰਦੇ ਹਨ ਪਰ ਹੁਣ ਉਸ ਦੇ ਪਿਤਾ ਨੇ ਵੀ ਬਾਂਹ ’ਤੇ ਟੈਟੂ ਬਣਵਾ ਕੇ ਆਪਣੇ ਪੁੱਤ ਨੂੰ ਸ਼ਰਧਾਂਜਲੀ ਦਿੱਤੀ ਹੈ। ਵੀਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਕੁਝ ਪ੍ਰਸ਼ੰਸਕ ਜਦੋਂ ਉਸ ਦੇ ਘਰ ਆਏ ਤਾਂ ਉਨ੍ਹਾਂ ਨੇ ਪਿਤਾ ਬਲਕੌਰ ਸਿੰਘ ਨੂੰ ਪੁੱਤ ਦਾ ਟੈਟੂ ਆਪਣੇ ਸਰੀਰ ’ਤੇ ਬਣਵਾਉਣ ਦੀ ਬੇਨਤੀ ਕੀਤੀ, ਜਿਸ ’ਤੇ ਬਲਕੌਰ ਸਿੰਘ ਰਾਜ਼ੀ ਹੋ ਗਏ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਪੁੱਤ ਦੀ ਯਾਦ ਵੈਸੇ ਤਾਂ ਕਦੇ ਵੀ ਧੁੰਦਲੀ ਨਹੀਂ ਪੈ ਸਕਦੀ ਪਰ ਹੁਣ ਇਹ ਟੈਟੂ ਉਸ ਦੀ ਰੂਹ ਵਾਂਗ ਸਰੀਰ ਵਿਚ ਰਚ ਗਿਆ ਹੈ।