ਪਿਛਲੇ ਕੁਝ ਸਮੇਂ ਤੋਂ ਲੁੱਟ-ਖੋਹ ਅਤੇ ਚੋਰੀ ਠੱਗੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵਧੇਰੇ ਪੈਸੇ ਕਮਾਉਣ ਦੇ ਚੱਕਰ ਵਿੱਚ ਜਿੱਥੇ ਗਲਤ ਰਸਤੇ ਅਪਣਾਏ ਜਾ ਰਹੇ ਹਨ ਉਥੇ ਹੀ ਕਈ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਵੀ ਬਣਾਇਆ ਜਾ ਰਿਹਾ ਹੈ। ਬਹੁਤ ਸਾਰੇ ਲੋਕ ਜਿੱਥੇ ਵਿਦੇਸ਼ ਜਾਣ ਦੇ ਝਾਂਸੇ ਵਿੱਚ ਆ ਜਾਂਦੇ ਹਨ ਅਤੇ ਆਪਣੀ ਭਾਰੀ ਰਕਮ ਗੁਆ ਬੈਠਦੇ ਹਨ ਉੱਥੇ ਹੀ ਕਈ ਲੋਕਾਂ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਵੀ ਮੋਟੀ ਰਕਮ ਹੜੱਪ ਲਈ ਜਾਂਦੀ ਹੈ। ਹੁਣ ਲੁਟੇਰੀ ਲਾੜੀ ਨੂੰ ਫੜਨ ਲਈ ਪੁਲਸ ਵੱਲੋਂ ਫਿਲਮੀ ਸਟਾਈਲ ਵਿੱਚ ਚਾਲ ਚੱਲੀ ਗਈ ਹੈ ਜਿੱਥੇ ਏ ਐੱਸ ਆਈ ਲਾੜੇ ਦਾ ਪਿਤਾ ਬਣਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ।

ਜਿੱਥੇ ਪੁਲਿਸ ਵੱਲੋਂ ਫ਼ਿਲਮੀ ਸਟਾਈਲ ਵਿੱਚ ਚਾਲ ਚਲ ਕੇ ਇੱਕ ਲੁਟੇਰੀ ਲਾੜੀ ਨੂੰ ਕਾਬੂ ਕੀਤਾ ਗਿਆ ਹੈ। ਜਿਸ ਵੱਲੋਂ ਵਿਆਹ ਦੇ ਝਾਂਸੇ ਵਿੱਚ ਫਸਾ ਕੇ ਬਹੁਤ ਸਾਰੇ ਲੋਕਾਂ ਨੂੰ ਲੁੱਟਿਆ ਗਿਆ ਹੈ। ਲੁਟੇਰੀ ਲਾੜੀ ਦੇ ਗਰੋਹ ਨੂੰ ਕਾਬੂ ਕਰਨ ਵਾਸਤੇ ਜਿੱਥੇ ਸਾਗਰ ਜਿਲ੍ਹੇ ਦੇ ਜੈਸੀ ਨਗਰ ਥਾਣੇ ਦੇ ਸਟਾਫ ਵੱਲੋਂ ਵੱਖ-ਵੱਖ ਲਾੜੇ ਦੇ ਪਰਿਵਾਰਕ ਮੈਂਬਰ ਬਣ ਕੇ ਲਾੜੀ ਨੂੰ ਆਪਣੇ ਜਾਲ ਵਿੱਚ ਫਸਾਇਆ ਗਿਆ ਉਥੇ ਹੀ ਦਲਾਲ ਦੇ ਜ਼ਰੀਏ ਇਹ ਰਿਸ਼ਤਾ ਕਰਵਾ ਕੇ ਵਿਆਹ ਪੱਕਾ ਕਰਵਾਇਆ ਗਿਆ ਸੀ। ਤਾਂ ਜੋ ਉਨ੍ਹਾਂ ਨੂੰ ਸ਼ੱਕ ਨਾ ਹੋ ਸਕੇ।

ਜਿਸ ਵਾਸਤੇ ਰਿਸ਼ਤਾ ਕਰਾਉਣ ਲਈ ਦਲਾਲ ਨੂੰ 5 ਹਜ਼ਾਰ ਰੁਪਏ ਏ ਐਸ ਆਈ ਵੱਲੋਂ ਅਡਵਾਂਸ ਵਿੱਚ ਵੀ ਦੇ ਦਿੱਤੇ ਗਏ। ਜਿੱਥੇ ਬਣਾਈ ਗਈ ਯੋਜਨਾ ਦੇ ਨਾਲ ਹੀ ਲੁਟੇਰੀ ਲਾੜੀ ਦੇ ਨਾਲ ਲੜਕੀ ਨੂੰ ਬੁਲਾਇਆ ਗਿਆ ਅਤੇ ਵਿਆਹ ਪੱਕਾ ਕੀਤਾ ਗਿਆ। ਜਿੱਥੇ ਵਿਆਹ ਲਈ ਦਲਾਲ ਨੂੰ ਇਕ ਲੱਖ ਰੁਪਏ ਖਰਚਣ ਦਾ ਭਰੋਸਾ ਦੁਆਇਆ ਗਿਆ ਅਤੇ ਮੰਦਰ ਦੇ ਵਿੱਚ ਹੀ ਬਰਾਤ ਪਹੁੰਚ ਗਈ। ਉਥੇ ਹੀ ਬਣਾਈ ਗਈ ਯੋਜਨਾ ਦੇ ਅਨੁਸਾਰ ਪਰਿਵਾਰ ਵੱਲੋਂ ਮਾਲਾ ਭੁੱਲਣ ਦਾ ਡਰਾਮਾਂ ਵੀ ਕੀਤਾ ਗਿਆ ਜਿਸ ਤੋਂ ਬਾਅਦ ਫੁਫੜ ਬਣੇ ਹੋਏ ਥਾਣਾ ਇੰਚਾਰਜ ਵੱਲੋਂ ਇਹ ਮਾਲਾ ਲੈ ਕੇ ਲਿਆਂਦੀ ਗਈ।

ਜਿਸ ਤੋਂ ਬਾਅਦ ਲੁਟੇਰੀ ਲਾੜੀ ਅਤੇ ਦਲਾਲ ਨੂੰ ਪੁਲਸ ਵੱਲੋਂ ਕਾਬੂ ਕੀਤਾ ਗਿਆ ਅਤੇ ਲੜਕੀ ਰਜਨੀ ਵੱਲੋਂ ਜਿੱਥੇ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਲੋਕਾਂ ਦੇ ਨਾਲ ਵਿਆਹ ਤੋਂ ਬਾਅਦ ਧੋਖਾਧੜੀ ਕੀਤੀ ਸੀ। ਜਿਸ ਬਾਬਤ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਦਰਜ ਹਨ।