ਬੀਤੇ 2 ਸਾਲਾਂ ਦੌਰਾਨ ਜਿੱਥੇ ਬਹੁਤ ਸਾਰੀਆਂ ਹਸਤੀਆਂ ਜੋ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ , ਉਨ੍ਹਾਂ ਵਿਚੋਂ ਬਹੁਤ ਸਾਰੀਆਂ ਹਸਤੀਆਂ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਉਥੇ ਹੀ ਬਹੁਤ ਸਾਰੇ ਵੱਖ-ਵੱਖ ਖੇਤਰਾਂ ਦੇ ਲੋਕ ਕਰੋਨਾ ਤੋਂ ਇਲਾਵਾ ਵਾਪਰਨ ਵਾਲੇ ਸੜਕ ਹਾਦਸਿਆਂ, ਬਿਮਾਰੀਆ ਤੇ ਕਈ ਹੋਰ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦਾ ਵੀ ਸ਼ਿਕਾਰ ਹੋਏ ਹਨ। ਕਰੋਨਾ ਨਾਲ ਮਹਾਰਾਸ਼ਟਰ ਸੂਬਾ ਜਿਥੇ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਉਥੇ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਵੀ ਇਸ ਦੀ ਚਪੇਟ ਵਿਚ ਆਈਆਂ। ਜਿੱਥੇ ਬਹੁਤ ਸਾਰੀਆਂ ਹਸਤੀਆਂ ਵੱਲੋਂ ਇਸ ਕਰੋਨਾ ਉਪਰ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਜਿੱਤ ਹਾਸਲ ਕੀਤੀ ਗਈ। ਉਥੇ ਹੀ ਕੁਝ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈਆ।

ਹੁਣ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ ਹੋਣ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਦਾਕਾਰ ਰਸਿਕ ਦਵੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਪਿਛਲੇ ਕਾਫੀ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝਦੇ ਸਨ। ਓਥੇ ਹੀ ਬੀਤੇ ਕਈ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਵਧੇਰੇ ਗੰਭੀਰ ਹੋ ਗਈ ਸੀ। ਕਿਉਂਕਿ ਪਿਛਲੇ ਦੋ ਸਾਲਾਂ ਤੋਂ ਉਹਨਾਂ ਦਾ ਡਾਇਲੇਸਿਸ ਕੀਤਾ ਜਾ ਰਿਹਾ ਸੀ। ਉਥੇ ਦੀ ਪਿਛਲੇ ਇਕ ਮਹੀਨੇ ਤੋਂ ਉਹ ਲਗਾਤਾਰ ਗੰਭੀਰ ਸਥਿਤੀ ਵਿੱਚ ਬਣੇ ਹੋਏ ਸਨ ਅਤੇ ਸ਼ੁਕਰਵਾਰ ਨੂੰ ਉਨ੍ਹਾਂ ਦੀ ਕਿਡਨੀ ਫੇਲ ਹੋ ਜਾਣ ਤੇ ਚਲਦਿਆਂ ਹੋਇਆਂ ਸ਼ਾਮ ਅੱਠ ਵਜੇ ਮੁੰਬਈ ਦੇ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਇਸ 65 ਸਾਲਾਂ ਅਦਾਕਾਰ ਵੱਲੋਂ ਆਪਣੇ ਕੈਰੀਅਰ ਦੀ ਸ਼ੁਰੂਆਤ 1982 ਵਿੱਚ ਇੱਕ ਗੁਜਰਾਤੀ ਫ਼ਿਲਮ ਦੇ ਨਾਲ ਕੀਤੀ ਗਈ ਸੀ। ਅਤੇ ਮਹਾਂਭਾਰਤ ਦੇ ਵਿੱਚ ਵੀ ਉਨ੍ਹਾਂ ਵੱਲੋਂ ਨੰਦ ਦਾ ਰੋਲ ਨਿਭਾਇਆ ਗਿਆ ਸੀ। ਇਸ ਤਰਾਂ 2006 ਦੇ ਵਿਚ ਉਹ ਆਪਣੀ ਪਤਨੀ ਕੇਤਕੀ ਦੇ ਨਾਲ ਵੀ ਨੱਚ ਬੱਲੀਏ ਰਿਐਲਟੀ ਸ਼ੋਅ ਵਿਚ ਨਜ਼ਰ ਆਏ ਸਨ।

ਦੋਵੇਂ ਪਤੀ-ਪਤਨੀ ਜਿੱਥੇ ਗੁਜਰਾਤੀ ਥਿਏਟਰ ਕੰਪਨੀ ਚਲਾ ਰਹੇ ਸਨ। ਉੱਥੇ ਹੀ ਉਨ੍ਹਾਂ ਦਾ ਦੇਹਾਂਤ ਹੋਣ ਨਾਲ ਪਰਿਵਾਰ ਨੂੰ ਭਾਰੀ ਸਦਮਾ ਪਹੁੰਚਿਆ ਹੈ। ਆਪਣੇ ਪਰਿਵਾਰ ਵਿਚ ਪਿਛੇ ਉਹ ਆਪਣੀ ਪਤਨੀ ਇਕ ਪੁੱਤਰ ਅਤੇ ਇਕ ਧੀ ਨੂੰ ਛੱਡ ਗਏ ਹਨ ਵੱਖ-ਵੱਖ ਹਸਤੀਆਂ ਵੱਲੋਂ ਉਨ੍ਹਾਂ ਦੇ ਦਿਹਾਂਤ ਉਪਰ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।