ਦਿਲਜੀਤ ਦੁਸਾਂਝ ਦੇ Live ਸ਼ੋਅ ‘ਚ ਪਹੁੰਚੀ ਬਾਲੀਵੁੱਡ ਅਦਾਕਾਰਾ Priyanka Chopra, ਕਾਮੇਡੀਅਨ ਲਿਲੀ ਸਿੰਘ ਨਾਲ ਮਿਲਕੇ ਪਾਏ ਭੰਗੜੇ #diljitdosanjh #liveshow #lillysingh #priyankachopra #bhangra #america

ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅਜ਼ ਕਿੰਨੇ ਜ਼ਬਰਦਸਤ ਹੁੰਦੇ ਹਨ, ਇਹ ਉਨ੍ਹਾਂ ਨੂੰ ਦੱਸਣ ਦੀ ਲੋੜ ਨਹੀਂ, ਜੋ ਇਸ ਗੱਲ ਦੇ ਗਵਾਹ ਬਣ ਚੁੱਕੇ ਹਨ। ਆਪਣੀ ਗਾਇਕੀ ਤੇ ਪੇਸ਼ਕਾਰੀ ਨਾਲ ਦਿਲਜੀਤ ਸ਼ੋਅ ’ਚ ਚਾਰ ਚੰਨ ਲਾ ਦਿੰਦੇ ਹਨ।

ਹਾਲ ਹੀ ’ਚ ਦਿਲਜੀਤ ਦੋਸਾਂਝ ਦਾ ਲਾਸ ਏਂਜਲਸ ’ਚ ਲਾਈਵ ਸ਼ੋਅ ਦੀ। ਇਸ ਦੌਰਾਨ ਦਿਲਜੀਤ ਦੋਸਾਂਝ ਦੇ ਸ਼ੋਅ ’ਚ ਉਚੇਤੇ ਤੌਰ ’ਤੇ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਪੰਜਾਬ ਤੋਂ ਹਾਲੀਵੁੱਡ ਤਕ ਨਾਂ ਕਮਾਉਣ ਵਾਲੀ ਲਿਲੀ ਸਿੰਘ ਪਹੁੰਚੀਆਂ।

ਦਿਲਜੀਤ ਦੋਸਾਂਝ ਨੇ ਇਨ੍ਹਾਂ ਦੋਵਾਂ ਨਾਲ ਸ਼ੋਅ ਦੌਰਾਨ ਮੁਲਾਕਾਤ ਤੋਂ ਬਾਅਦ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ’ਚ ਦਿਲਜੀਤ ਪ੍ਰਿਅੰਕਾ ਤੇ ਲਿਲੀ ਨਾਲ ਨਜ਼ਰ ਆ ਰਹੇ ਹਨ। ਪੋਸਟ ਦੀ ਕੈਪਸ਼ਨ ’ਚ ਦਿਲਜੀਤ ਲਿਖਦੇ ਹਨ, ‘‘ਸਾਡੀਆਂ ਕੁੜੀਆਂ, ਪਿਆਰ ਤੇ ਇੱਜ਼ਤ ਪ੍ਰਿਅੰਕਾ ਚੋਪੜਾ ਤੇ ਲਿਲੀ ਸਿੰਘ। ਸਾਨੂੰ ਮਾਣ ਹੈ ਸਾਡੀਆਂ ਕੁੜੀਆਂ ’ਤੇ, ਜਿਨ੍ਹਾਂ ਨੇ ਹਾਲੀਵੁੱਡ ’ਚ ਜਾ ਕੇ ਧੱਕ ਪਾਈ ਹੈ।’’

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਵਰਲਡ ਟੂਰ ’ਤੇ ਹਨ। ਲਿਲੀ ਸਿੰਘ ਇਸ ਤੋਂ ਪਹਿਲਾਂ ਟੋਰਾਂਟੋ ਵਿਖੇ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ’ਚ ਵੀ ਆਪਣੀ ਮਾਂ ਨਾਲ ਪਹੁੰਚੀ ਸੀ। ਉਦੋਂ ਵੀ ਲਿਲੀ ਸਿੰਘ ਨੇ ਦਿਲਜੀਤ ਦੋਸਾਂਝ ਨਾਲ ਕਾਫੀ ਮਸਤੀ ਕੀਤੀ ਸੀ।