ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ‘ਚ ਪਿਛਲੇ ਕੁਝ ਦਿਨਾਂ ਤੋਂ ਪਸ਼ੂਆਂ ਨਾਲ ਗੈਰ-ਕੁਦਰਤੀ ਹਰਕਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਪ੍ਰਤਾਪ ਨਗਰ ਥਾਣਾ ਖੇਤਰ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇਥੇ ਮੱਝ ਨਾਲ ਗਲਤ ਕੰਮ ਕਰਨ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਨੌਜਵਾਨ ਦੀ ਇਹ ਸ਼ ਰ ਮ ਨਾ ਕ ਹਰਕਤ ਕਲੋਨੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਮਾਮਲਾ ਉਦੈਪੁਰ ਦੇ ਪ੍ਰਤਾਪ ਨਗਰ ਥਾਣਾ ਖੇਤਰ ਦੀ ਇਕ ਕਾਲੋਨੀ ਦਾ ਹੈ। ਘਟਨਾ ਦਾ ਪਤਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੱਗਾ। ਇਸ ਤੋਂ ਬਾਅਦ ਕਲੋਨੀ ਵਿੱਚ ਰਹਿੰਦੇ ਕੁਝ ਪਸ਼ੂ ਪ੍ਰੇਮੀਆਂ ਨੇ ਐਨੀਮਲ ਏਡ ਨੂੰ ਸੂਚਨਾ ਦਿੱਤੀ।

ਉਸ ਦੀ ਸੂਚਨਾ ਤੋਂ ਬਾਅਦ ਐਨੀਮਲ ਏਡ ਦੇ ਅਧਿਕਾਰੀਆਂ ਨੇ ਪ੍ਰਤਾਪ ਨਗਰ ਥਾਣੇ ‘ਚ ਨੌਜਵਾਨ ਖਿਲਾਫ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਨੇ ਪਸ਼ੂਆਂ ਪ੍ਰਤੀ ਬੇ ਰ ਹਿ ਮੀ ਐਕਟ (1960) ਦੀ ਧਾਰਾ 11 (1) (ਏ) ਅਤੇ ਆਈਪੀਸੀ ਦੀ ਧਾਰਾ 377, 511 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਹੁਣ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।