ਮੁੰਬਈ: ਅਦਾਕਾਰ ਅਰਜੁਨ ਕਪੂਰ ਨੇ ਪਿਛਲੇ ਦਿਨੀਂ ਆਪਣੀ ਪ੍ਰੇਮਿਕਾ ਮਲਾਇਕਾ ਅਰੋੜਾ ਦੇ ਘਰ ਕੋਲ 4BHK ਫ਼ਲੈਟ ਖ਼ਰੀਦਿਆ ਸੀ। ਰਿਪੋਰਟ ਦੇ ਮੁਤਾਬਕ ਅਰਜੁਨ ਕਪੂਰ ਨੇ ਇਹ ਫ਼ਲੈਟ ਵੇਚ ਦਿੱਤਾ ਹੈ। ਅਰਜੁਨ ਨੇ ਇਹ ਜਾਇਦਾਦ ਪਿਛਲੇ ਸਾਲ ਖ਼ਰੀਦੀ ਸੀ।

ਰਿਪੋਰਟ ਮੁਤਾਬਕ ਅਦਾਕਾਰ ਨੇ ਇਹ ਜਾਇਦਾਦ ਬਾਂਦਰਾ ਵੈਸਟ ਦੀ 81 Aureate ਬਿਲਡਿੰਗ ’ਚ 20 ਕਰੋੜ ਰੁਪਏ ’ਚ ਖ਼ਰੀਦੀ ਸੀ। ਅਰਜੁਨ ਕਪੂਰ ਨੇ ਹੁਣ ਇਸ ਫ਼ਲੈਟ ਨੂੰ 16 ਕਰੋੜ ’ਚ ਵੇਚ ਦਿੱਤਾ ਹੈ। 19 ਮਈ ਨੂੰ ਸੇਲ ਦੇ ਦਸਤਾਵੇਜ਼ ਰਜੀਸਟਕ ਕੀਤੇ ਗਏ ਸਨ। ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਨੇ ਇਨ੍ਹਾਂ ਦਸਤਾਵੇਜ਼ਾਂ ਨੂੰ ਸਾਈਨ ਕੀਤਾ ਸੀ। ਅਰਜੁਨ ਕਪੂਰ ਇਸ ਸਮੇਂ ਜੁਹੂ ਦੇ ਰਹੇਜਾ ਆਰਕਿਡ ’ਚ ਹਨ।

ਦੱਸ ਦੇਈਏ ਕਿ ਮਲਾਇਕਾ ਦਾ 81 Aureate ਬਿਲਡਿੰਗ ’ਚ ਇਕ ਫ਼ਲੈਟ ਹੈ। ਮਲਾਇਕਾ ਤੋਂ ਇਲਾਵਾ ਕਰਨ ਕੁੰਦਰਾ ਅਤੇ ਸੋਨਾਕਸ਼ੀ ਸਿਨਹਾ ਦਾ ਵੀ Aureate ਬਿਲਡਿੰਗ ’ਚ ਫ਼ਲੈਟ ਹੈ।

ਅਰਜੁਨ ਦੇ ਫ਼ਿਲਮੀ ਕਰੀਅਰ ’ਚ ਕੰਮ ਦੀ ਗੱਸਲ ਕਰੀਏ ਤਾਂ ‘ਏਕ ਵੀਲੇਨ ਰਿਟਰਨਸ’ ’ਚ ਨਜ਼ਰ ਆਉਣ ਵਾਲੇ ਹਨ। ਇਸ ’ਚ ਉਨ੍ਹਾਂ ਦੇ ਨਾਲ ਜੌਨ ਅਬ੍ਰਾਹਮ, ਦਿਸ਼ਾ ਪਟਾਨੀ, ਤਾਰਾ ਸੁਤਾਰੀਆ ਹੈ। ਇਹ ਫ਼ਿਲਮ 29 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਟ੍ਰੇਲਰ ਕਾਫ਼ੀ ਪਸੰਦ ਕੀਤਾ ਗਿਆ ਹੈ। ਪ੍ਰਸ਼ੰਸਕਾਂ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।Arjun Kapoor bought an apartment in Bandra, Mumbai, last year. He got this flat to stay closer to girlfriend Malika Arora. However, the actor has now sold the apartment. Arjun purchased this property last year in the 81 Aureate Building in Bandra (West) for Rs 20 crore and has sold it for Rs 16 crore.Ek Villain Returns, which stars Arjun Kapoor alongside Tara Sutaria, John Abraham and Disha Patani, is set to hit cinemas on July 29. According to a report in Hindustan Times that the document for sale was registered on May 19. Arjun’s sister, Anshula Kapoor signed the sale papers. Currently, the actor resides at Raheja Orchid in Juhu.

Meanwhile, Maliaka owns a flat in the 81 Aureate building. Other celebs who own a flat in the same building are Karan Kundra and Sonakshi Sinha.