ਸਿਧੂ ਮੁਸੇ ਵਾਲਾ ਕਤਲ ਕਾਂਡ ਨੂੰ ਲੈ ਕੇ ਜਿਥੇ ਲਗਾਤਾਰ ਕੋਈ ਨਾ ਕੋਈ ਖ਼ਬਰ ਆਏ ਦਿਨ ਸਾਹਮਣੇ ਆ ਰਹੀ ਸੀ ਉਥੇ ਹੀ ਇਸ ਮਾਮਲੇ ਦੇ ਮੁੱਖ ਦੋਸ਼ੀ ਲਾਰੇਂਸ ਬਿਸ਼ਨੋਈ ਅਤੇ ਕੈਨੇਡਾ ਵਿੱਚ ਰਹਿ ਰਹੇ ਗੋਲਡੀ ਬਰਾੜ ਤੇ ਵੀ ਲਗਾਤਾਰ ਪੁਲਸ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਾਰਪ ਸ਼ੂਟਰਾਂ ਵਿੱਚੋਂ ਚਾਰ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ ਜਦਕਿ ਦੋ ਦੀ ਭਾਲ ਕੀਤੀ ਜਾ ਰਹੀ ਜਿਨ੍ਹਾਂ ਦਾ ਕੱਲ ਪੁਲਿਸ ਵੱਲੋਂ ਅਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਹੁਸ਼ਿਆਰ ਨਗਰ ਦੇ ਵਿਚ ਐਨਕਾਊਂਟਰ ਕਰ ਦਿਤਾ ਗਿਆ ਹੈ। ਹੁਣ ਮਾਰੇ ਗਏ ਸੂਟਰਾਂ ਦੇ ਫੋਨ ਕਾਲ ਡਿਟੇਲ ਕਈ ਗੁਪਤ ਭੇਦ ਖੋਲੇਗੀ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਕੱਲ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਪਿੰਡ ਹੁਸ਼ਿਆਰ ਨਗਰ ਦੇ ਵਿੱਚ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਦੋਸ਼ੀ ਸ਼ਾਰਪ ਸ਼ੂਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਸ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ ਉਥੇ ਹੀ ਪੁਲਸ ਵੱਲੋਂ ਜਿਥੇ ਇਨਾਂ ਖਤਰਨਾਕ ਦੋਸ਼ੀਆਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦਾ ਐਂਨਕਾਉਂਟਰ ਹੋਇਆ ਹੈ ਉੱਥੇ ਹੀ ਪੁਲਿਸ ਵੱਲੋਂ ਇਨ੍ਹਾਂ ਦੇ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਜਿਸ ਤੋਂ ਕਈ ਵੱਡੇ ਖੁਲਾਸੇ ਹੋਣਗੇ ਅਤੇ ਇਨ੍ਹਾਂ ਸ਼ੂਟਰਾਂ ਦੇ ਕੋਲੋਂ ਬਰਾਮਦ ਹੋਇਆ ਇਕ ਬੈਗ ਵੀ ਹੈ ਜਿਸ ਦੀ ਵੀ ਜਾਂਚ ਫਾਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾਵੇਗੀ।

ਉਥੇ ਹੀ ਇਸ ਗੱਲ ਦਾ ਵੀ ਪਤਾ ਲਗਾਇਆ ਜਾਵੇਗਾ ਕੇ 53 ਦਿਨਾਂ ਦੇ ਵਿਚ ਇਹ ਦੋਸ਼ੀ ਕਿਸ ਕਿਸ ਜਗਾ ਤੇ ਟਿਕਾਣਾ ਬਦਲ ਕੇ ਰਹੇ ਹਨ ਅਤੇ ਇਨ੍ਹਾਂ ਦੀ ਕਿਸ ਵਿਅਕਤੀ ਵੱਲੋਂ ਮਦਦ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਜਿਥੇ ਇਹ ਦੋਵੇਂ ਦੋਸ਼ੀ ਹਵੇਲੀ ਵਿੱਚ ਲੁਕੇ ਹੋਏ ਸਨ। ਦੱਸ ਦਈਏ ਕਿ ਇਹ ਜਗ੍ਹਾ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਥਿਤ ਸੀ।

ਸੂਹ ਮਿਲੀ ਸੀ ਕਿ ਇਹ ਦੋਨੋਂ ਦੋਸ਼ੀ ਪਾਕਿਸਤਾਨ ਜਾਣ ਦੀ ਫਰਾਕ ਵਿਚ ਹਨ ਜਿਸ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਪੁਲਿਸ ਵੱਲੋਂ ਹੁਣ ਫੋਨ ਕਾਲ ਦੀ ਡਿਟੇਲ ਤੋਂ ਕਈ ਅਹਿਮ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ ਤੇ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਨਾਲ ਕਿੰਨਾ ਲੋਕਾਂ ਦਾ ਸੰਪਰਕ ਸੀ।