ਕਰਨ ਔਜਲਾ ਨੇ ਆਪਣੇ Live ਸ਼ੋਅ ਤੋਂ ਪਹਿਲਾਂ ਸਿੱਧੂ ਮੂਸੇਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਨੂੰ ਦਿੱਤੀ ਸ਼ਰਧਾਂਜਲੀ #PunjabiSinger #KaranAujla #Before #LiveShow #Tribute #RestInPeaceBrothers #SidhuMoosewala #DeepSidhu #SandeepNangalAmbian

ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਸਟਰੇਲੀਆ ਵਿਖੇ ਆਪਣੇ ਲਾਈਵ ਸ਼ੋਅਜ਼ ਲਈ ਪਹੁੰਚੇ ਹੋਏ ਹਨ। ਆਸਟਰੇਲੀਆ ਦੇ ਪਰਥ ਵਿਖੇ ਬੀਤੇ ਦਿਨੀਂ ਕਰਨ ਔਜਲਾ ਦਾ ਸ਼ੋਅ ਸੀ। ਇਸ ਦੌਰਾਨ ਕਰਨ ਔਜਲਾ ਨੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੱਤੀ।

ਕਰਨ ਔਜਲਾ ਦੇ ਲਾਈਵ ਸ਼ੋਅ ਤੋਂ ਇਕ ਤਸਵੀਰ ਤੇ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਤਸਵੀਰ ਸਕ੍ਰੀਨ ’ਤੇ ਚਲਾਈ ਗਈ।

ਇਸ ਤਸਵੀਰ ਨਾਲ ਲਿਖਿਆ ਸੀ ‘‘ਰੈਸਟ ਇਨ ਪੀਸ ਬ੍ਰਦਰਜ਼।’’ ਯਾਨੀ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਕਰਨ ਔਜਲਾ ਨੂੰ ਡੂੰਘਾ ਸਦਮਾ ਲੱਗਾ ਸੀ। ਕਰਨ ਔਜਲਾ ਨੇ ਆਪਣਾ ਗੀਤ ‘ਗੇਮ ਓਵਰ’ ਵੀ ਇਸ ਦੇ ਚਲਦਿਆਂ ਮੁਲਤਵੀ ਕਰ ਦਿੱਤਾ ਸੀ। ਆਪਣੀਆਂ ਪੋਸਟਾਂ ਰਾਹੀਂ ਕਰਨ ਔਜਲਾ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।