ਦੇਸ਼ ਦੁਨੀਆਂ ਵਿੱਚ ਜਿਥੇ ਸਾਰੇ ਦੇਸ਼ ਆਰਥਿਕ ਤੌਰ ਤੇ ਕਮਜ਼ੋਰ ਹੋਏ ਹਨ ਅਤੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਹੋਇਆਂ ਬਹੁਤ ਸਾਰੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਕਿਉਂਕਿ ਸਾਰੇ ਦੇਸ਼ਾਂ ਵਿੱਚ ਜਿੱਥੇ ਕਰੋਨਾ ਦੇ ਵਧੇ ਹੋਏ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਸੀ ਉਥੇ ਉਨ੍ਹਾਂ ਦੇਸ਼ਾਂ ਦੇ ਵਿਚ ਲੋਕਾਂ ਨੂੰ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਜਿੱਥੇ ਵਧੇਰੇ ਕੰਮ ਕਰਨਾ ਪੈ ਰਿਹਾ ਹੈ ਉਥੇ ਹੀ ਇਸ ਵਧ ਰਹੀ ਮਹਿੰਗਾਈ ਦੇ ਚਲਦਿਆਂ ਹੋਇਆਂ ਵੀ ਲੋਕਾਂ ਨੂੰ ਹੋਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਇੱਥੇ ਔਰਤ ਵੱਲੋਂ ਮਹਿੰਗਾਈ ਤੋਂ ਤੰਗ ਆ ਕੇ ਆਪਣੇ ਪਤੀ ਨੂੰ ਕਿਰਾਏ ਤੇ ਦੇਣ ਦੀ ਗੱਲ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਕਿਉਂਕਿ ਪਿਛਲੇ ਦੋ ਸਾਲਾਂ ਤੋਂ ਜਿੱਥੇ ਕਰੋਨਾ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਸਾਰੇ ਦੇਸ਼ ਪ੍ਰਭਾਵਤ ਹੋਏ ਹਨ। ਉਥੇ ਹੀ ਸਾਰੇ ਦੇਸ਼ਾਂ ਵਿਚ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੇ ਜਾਂਦੇ ਹੋਏ ਵੀ ਦੇਖਿਆ ਜਾ ਰਿਹਾ ਹੈ ਉਥੇ ਹੀ ਹੁਣ ਇੱਕ ਔਰਤ ਵੱਲੋਂ ਆਪਣੇ ਘਰ ਦੀ ਮਜਬੂਰੀ ਨੂੰ ਲੈ ਕੇ ਆਪਣੇ ਪਤੀ ਨੂੰ ਕਿਰਾਏ ਤੇ ਦੇਣ ਦਾ ਕੰਮ ਸ਼ੁਰੂ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ।

ਜਿੱਥੇ ਦੱਸਿਆ ਗਿਆ ਹੈ ਕਿ ਔਰਤ ਵੱਲੋਂ ਆਪਣੇ ਘਰ ਚਲਾਉਣ ਲਈ ਜਿਥੇ ਆਪਣੀ ਨੌਕਰੀ ਤੋਂ ਇਲਾਵਾ ਹੋਰ ਵੀ ਕੰਮ ਕੀਤੇ ਜਾ ਰਹੇ ਹਨ। ਉਥੇ ਹੀ ਹੁਣ ਉਸ ਵੱਲੋਂ ਆਪਣੇ 41 ਸਾਲਾ ਪਤੀ ਨੂੰ ਕਿਰਾਏ ਤੇ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਤੇ ਉਸ ਦੇ ਪਤੀ ਨੂੰ ਹੱਥਾਂ ਨਾਲ ਕਾਫ਼ੀ ਚੀਜ਼ਾਂ ਨੂੰ ਤੋੜਨਾ ਅਤੇ ਜੁੜਨਾ ਪਸੰਦ ਹੈ।

ਆਪਣੇ ਇਸ ਹੁਨਰ ਦੇ ਚਲਦਿਆਂ ਹੋਇਆਂ ਉਹ ਹੋਰ ਲੋਕਾਂ ਦੇ ਘਰਾਂ ਨੂੰ ਖੂਬਸੂਰਤ ਬਣਾ ਸਕਦਾ ਹੈ। ਉਥੇ ਹੀ ਲੋਕ ਉਸ ਦੀ ਯੋਗਤਾ ਦੇ ਅਨੁਸਾਰ ਉਸ ਤੋਂ ਆਪਣੇ ਘਰ ਵਿੱਚ ਅਜਿਹੇ ਕੰਮ ਕਰਵਾ ਸਕਣਗੇ। ਉਸ ਵੱਲੋਂ ਆਪਣੇ ਕੰਮ ਨੂੰ ਅੱਗੇ ਵਧਾਉਣ ਵਾਸਤੇ ਵੈਬਸਾਈਟ ਵੀ ਸ਼ੁਰੂ ਕੀਤੀ ਗਈ ਹੈ।