IPL ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨਾਲ ਮਿਸ ਯੂਨੀਵਰਸ ਅਤੇ ਅਦਾਕਾਰਾ ਸੁਸ਼ਮਿਤਾ ਸੇਨ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਜਾਣਕਾਰੀ ਮੁਤਾਬਕ ਦੋਹਾਂ ਦਾ ਮਾਲਦੀਵ ‘ਚ ਵਿਆਹ ਹੋਇਆ ਹੈ

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਇੱਕ ਵਾਰ ਫਿਰ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ। ਸੁਸ਼ਮਿਤਾ ਸੇਨ ਪਿਛਲੇ ਕੁਝ ਸਮੇਂ ਤੋਂ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਨੂੰ ਲੈ ਕੇ ਚਰਚਾ ‘ਚ ਸੀ। ਰੋਹਮਨ ਨਾਲ ਬ੍ਰੇਕਅੱਪ ਤੋਂ ਬਾਅਦ ਹੁਣ ਸੁਸ਼ਮਿਤਾ ਲਲਿਤ ਕੁਮਾਰ ਮੋਦੀ ਨੂੰ ਡੇਟ ਕਰ ਰਹੀ ਹੈ। ਲਲਿਤ ਮੋਦੀ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਅਤੇ ਸੁਸ਼ਮਿਤਾ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਦਰਅਸਲ ਲਲਿਤ ਨੇ ਆਪਣੇ ਟਵਿਟਰ ਅਕਾਊਂਟ ‘ਤੇ ਦੋ ਟਵੀਟ ਕੀਤੇ ਹਨ। ਪਹਿਲੇ ਟਵੀਟ ‘ਚ ਲਲਿਤ ਨੇ ਸੁਸ਼ਮਿਤਾ ਨੂੰ ‘ਬੈਟਰ ਹਾਫ’ ਦੱਸਦੇ ਹੋਏ ਇਕ ਖੂਬਸੂਰਤ ਕੈਪਸ਼ਨ ਲਿਖਿਆ, ਜਿਸ ਤੋਂ ਬਾਅਦ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਦੋਹਾਂ ਦਾ ਵਿਆਹ ਹੋ ਗਿਆ ਹੈ। ਪਹਿਲੇ ਟਵੀਟ ‘ਚ ਲਲਿਤ ਨੇ ਲਿਖਿਆ, ‘ਪਰਿਵਾਰ ਨਾਲ ਮਾਲਦੀਵ, ਸਾਰਡੀਨੀਆ ਟੂਰ ਖਤਮ ਕਰਨ ਤੋਂ ਬਾਅਦ ਵਾਪਸ ਲੰਡਨ। ਮੇਰੀ ਬੈਟਰ ਹਾਫ ਸੁਸ਼ਮਿਤਾ ਸੇਨ ਨਾਲ ਸ਼ੁਰੂਆਤ ਨਹੀਂ..ਅੰਤ ਵਿੱਚ ਇੱਕ ਨਵੀਂ ਜ਼ਿੰਦਗੀ। ਅੱਜ ਮੈਂ ਚੰਦ ਉੱਤੇ ਹਾਂ। ਲਲਿਤ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਮੰਨ ਲਿਆ ਕਿ ਦੋਵਾਂ ਦਾ ਵਿਆਹ ਹੋ ਗਿਆ ਹੈ। ਹਾਲਾਂਕਿ ਇਸ ਟਵੀਟ ਤੋਂ ਬਾਅਦ ਲਲਿਤ ਨੇ ਆਪਣੇ ਅਧਿਕਾਰਕ ਟਵਿਟਰ ‘ਤੇ ਇਕ ਹੋਰ ਟਵੀਟ ‘ਚ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਹੈ, ਪਰ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।